''ਸੰਡੇ ਬਾਜ਼ਾਰ'' ਮੌਕੇ ਕੀਤੇ ਜਾਂਦੇ ਨਾਜਾਇਜ਼ ਕਬਜ਼ਿਆਂ ''ਤੇ ਨਗਰ ਨਿਗਮ ਸਖਤ

12/11/2017 4:23:48 AM

ਹੁਸ਼ਿਆਰਪੁਰ, (ਘੁੰਮਣ)- ਸ਼ਹਿਰ ਦੇ ਬੱਸ ਸਟੈਂਡ ਤੋਂ ਘੰਟਾਘਰ ਚੌਕ ਤੱਕ ਲੱਗਣ ਵਾਲੇ ਸੰਡੇ ਬਾਜ਼ਾਰ ਨੂੰ ਲੈ ਕੇ ਵਿਕਰੇਤਾਵਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ਿਆਂ 'ਤੇ ਸਖਤ ਰੁਖ਼ ਅਪਣਾਉਂਦੇ ਹੋਏ ਅੱਜ ਨਗਰ ਨਿਗਮ ਦੇ ਤਹਿਬਾਜ਼ਾਰੀ ਵਿਭਾਗ ਦੀ ਟੀਮ ਨੇ ਸਖਤੀ ਨਾਲ ਕਾਰਵਾਈ ਕੀਤੀ। ਨਗਰ ਨਿਗਮ ਹਰਬੀਰ ਸਿੰਘ ਦੇ ਦਿਸ਼ਾ- ਨਿਰਦੇਸ਼ਾਂ 'ਤੇ ਨਿਗਮ ਸੁਪਰਡੈਂਟ ਗੁਰਮੇਲ ਸਿੰਘ, ਇੰਸਪੈਕਟਰ ਸੰਜੀਵ ਅਰੋੜਾ, ਅਮਿਤ ਕੁਮਾਰ ਅਤੇ ਪੁਲਸ ਪਾਰਟੀ 'ਤੇ ਆਧਾਰਿਤ ਟੀਮ ਨੇ ਇਨ੍ਹਾਂ ਇਲਾਕਿਆਂ 'ਚ ਕਈ ਵਿਕਰੇਤਾਵਾਂ ਦਾ ਸਾਮਾਨ ਜ਼ਬਤ ਕੀਤਾ ਅਤੇ ਕਈਆਂ ਨੂੰ ਚਿਤਾਵਨੀ ਦਿੰਦੇ ਹੋਏ 9 ਲੋਕਾਂ ਦੇ ਚਲਾਨ ਕੱਟੇ।
ਬੱਸੀ ਖਵਾਜੂ ਤੇ ਕਸ਼ਮੀਰੀ ਬਾਜ਼ਾਰ ਦੇ ਦੁਕਾਨਦਾਰਾਂ ਨੂੰ ਚਿਤਾਵਨੀ : ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਦੇ ਇਲਾਕੇ ਬੱਸੀ ਖਵਾਜੂ ਤੇ ਕਸ਼ਮੀਰੀ ਬਾਜ਼ਾਰ 'ਚ ਸਥਿਤੀ ਕਾਫੀ ਖਰਾਬ ਹੈ। ਇਨ੍ਹਾਂ ਦੋਨਾਂ ਬਾਜ਼ਾਰਾਂ ਦੇ ਦੁਕਾਨਦਾਰਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਆਪਣਾ ਸਾਮਾਨ ਸੜਕਾਂ 'ਤੇ ਨਾ ਲਿਆਉਣ। ਜੇਕਰ ਦੁਕਾਨਦਾਰਾਂ ਨੇ ਇਸ 'ਤੇ ਅਮਲ ਨਾ ਕੀਤਾ ਤਾਂ ਠੋਸ ਕਾਰਵਾਈ ਕੀਤੀ ਜਾਵੇਗੀ।


Related News