ਨਿਗਮ ਚੋਣਾਂ ’ਚ ‘ਆਪ’ ਦੀਆਂ ਟਿਕਟਾਂ ’ਚ ਕਈ ਦਾਅਵੇਦਾਰ ਕਿਸ਼ਤੀਆਂ ’ਚ ਹੋਏ ਸਵਾਰ, ਪਾਰਟੀ ਦੇ ਹਾਲਾਤ ਬਦਲੇ

Monday, May 22, 2023 - 10:37 AM (IST)

ਨਿਗਮ ਚੋਣਾਂ ’ਚ ‘ਆਪ’ ਦੀਆਂ ਟਿਕਟਾਂ ’ਚ ਕਈ ਦਾਅਵੇਦਾਰ ਕਿਸ਼ਤੀਆਂ ’ਚ ਹੋਏ ਸਵਾਰ, ਪਾਰਟੀ ਦੇ ਹਾਲਾਤ ਬਦਲੇ

ਜਲੰਧਰ (ਖੁਰਾਣਾ)– ਹੁਣੇ ਜਿਹੇ ਸੰਪੰਨ ਹੋਈ ਲੋਕ ਸਭਾ ਦੀ ਉਪ ਚੋਣ ਤੋਂ ਬਾਅਦ ‘ਆਪ’ ਦੇ ਅੰਦਰੂਨੀ ਹਾਲਾਤ ਬਿਲਕੁਲ ਬਦਲ ਚੁੱਕੇ ਹਨ, ਜਿਸ ਦਾ ਸਿੱਧਾ ਅਸਰ ਕੁਝ ਮਹੀਨਿਆਂ ਬਾਅਦ ਹੋਣ ਵਾਲੇ ਜਲੰਧਰ ਨਿਗਮ ਦੀਆਂ ਚੋਣਾਂ ’ਚ ਦੇਖਣ ਨੂੰ ਮਿਲੇਗਾ। ਜ਼ਿਕਰਯੋਗ ਹੈ ਕਿ ਜਲੰਧਰ ਨਿਗਮ ਦੀ ਮਿਆਦ ਇਸ ਸਾਲ ਦੇ ਸ਼ੁਰੂ ’ਚ 24 ਜਨਵਰੀ ਨੂੰ ਖ਼ਤਮ ਹੋ ਗਈ ਸੀ, ਜਿਸ ਤੋਂ ਬਾਅਦ ਸੱਤਾਧਾਰੀ ਦਲ ਆਮ ਆਦਮੀ ਪਾਰਟੀ ਨੇ ਨਿਗਮ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਰੱਖੀਆਂ ਸਨ। ਕਿੰਨੇ ਕਾਰਨਾਂ ਦੇ ਚਲਦੇ ਨਿਗਮ ਚੋਣਾਂ ’ਚ ਦੇਰੀ ਹੁੰਦੀ ਚਲੀ ਗਈ ਅਤੇ ਇਸ ’ਚ ਪਾਰਟੀ ਨੂੰ ਲੋਕ ਸਭਾ ਦੀਆਂ ਜ਼ਿਮਨੀ ਚੋਣਾਂ ਦੀ ਚੁਣੌਤੀ ਸਵੀਕਾਰ ਕਰਨੀ ਪਈ। ਉਲਟ ਹਾਲਾਤ ’ਚ ਵੀ ਆਮ ਆਦਮੀ ਪਾਰਟੀ ਨੇ ਉੱਪ ਚੋਣਾਂ ਦਾ ਡਟ ਕੇ ਸਾਹਮਣਾ ਕੀਤਾ ਅਤੇ ਕਾਂਗਰਸ ਨੂੰ ਉਸ ਦੇ ਘਰ ’ਚ ਹੀ ਹਰਾ ਦਿੱਤਾ। ਉੱਪ ਚੋਣਾਂ ’ਚ ਆਮ ਆਦਮੀ ਪਾਰਟੀ ਦੀ ਅਣਕਿਆਸੀ ਜਿੱਤ ਨੇ ਸਾਰੇ ਸਮੀਕਰਨਾਂ ਨੂੰ ਬਦਲ ਕੇ ਰੱਖ ਦਿੱਤਾ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਚੋਣ ਨਤੀਜਿਆਂ ਦਾ ਸਿੱਧਾ ਫਾਇਦਾ ਆਮ ਆਦਮੀ ਪਾਰਟੀ ਨੂੰ ਆਉਣ ਵਾਲੀਆਂ ਨਿਗਮ ਚੋਣਾਂ ’ਚ ਹੋਵੇਗਾ।

ਰਿਕਾਰਡਤੋੜ ਬਦਲ ਨਾਲ ‘ਆਪ’ ਦੀ ਦਸ਼ਾ ਤੇ ਦਿਸ਼ਾ ਬਦਲੀ
ਅੱਜ ਤੋਂ ਕੁਝ ਮਹੀਨੇ ਪਹਿਲੇ ਪੰਜਾਬ ’ਚ ‘ਆਪ’ ਦੇ ਵਿਰੁੱਧ ਸੱਤਾ ਵਿਰੋਧੀ ਲਹਿਰ ਵੇਖੀ ਜਾ ਰਹੀ ਸੀ। ਪਾਰਟੀ ਨੂੰ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਕੁਝ ਮਹੀਨੇ ਪਹਿਲੇ ਤਕ ਤਾਂ ਇਹੀ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਵਿਰੋਧ ’ਚ ਬੈਠੀ ਕਾਂਗਰਸ ਪਾਰਟੀ ਜਲੰਧਰ ਨਿਗਮ ਦੀਆਂ ਚੋਣਾਂ ਦੌਰਾਨ ਚੰਗਾ ਪ੍ਰਦਰਸ਼ਨ ਕਰੇਗੀ ਤੇ ‘ਆਪ’ ਨੂੰ ਸਖ਼ਤ ਟੱਕਰ ਦੇਵੇਗੀ ਪਰ ਹੌਲੀ-ਹੌਲੀ ਹਾਲਾਤ ਅਜਿਹੇ ਬਦਲੇ ਕਿ ਹੁਣ ਕਾਂਗਰਸ ਕਿਸੇ ਨੂੰ ਟੱਕਰ ਦੇਣ ਦੀ ਸਥਿਤੀ ’ਚ ਨਹੀਂ ਦਿਸ ਰਹੀ ਤੇ ‘ਆਪ’ ਲਗਾਤਾਰ ਮਜ਼ਬੂਤ ਹੁੰਦੀ ਚਲੀ ਆ ਰਹੀ ਹੈ।
ਲੋਕ ਸਭਾ ਦੀਆਂ ਜ਼ਿਮਨੀ ਚੋਣਾਂ ਦੇ ਨਤੀਜਿਆਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸੱਤਾ ਵਿਰੋਧੀ ਲਹਿਰ ਨਾ ਸਿਰਫ਼ ਖ਼ਤਮ ਹੋ ਚੁੱਕੀ ਹੈ ਸਗੋਂ ਲੋਕ ‘ਆਪ’ ਦੀਆਂ ਨੀਤੀਆਂ ਤੋਂ ਖੁਸ਼ ਹਨ। ਅਜਿਹੀ ਸਥਿਤੀ ’ਚ ਪਿਛਲੇ ਕੁਝ ਮਹੀਨਿਆਂ ਦੌਰਾਨ ਰਿਕਾਰਡਤੋੜ ਦਲ-ਬਦਲ ਹੋਇਆ, ਜਿਸ ਦਾ ਵੱਧ ਪ੍ਰਭਾਵ ਜਲੰਧਰ ’ਚ ਦੇਖਣ ਨੂੰ ਮਿਲਿਆ। ਇਥੇ ਲੋਕ ਸਭਾ ਦੀਆਂ ਜ਼ਿਮਨੀ ਚੋਣਾਂ ’ਚ ਆਮ ਆਦਮੀ ਪਾਰਟੀ ਨੇ ਕਾਂਗਰਸ ਦੇ ਗੜ੍ਹ ’ਚ ਹੀ ਸੰਨ੍ਹ ਲਾ ਅਤੇ ਚੌਧਰੀ ਪਰਿਵਾਰ ਵਿਰੁੱਧ ਕਾਂਗਰਸ ਤੋਂ ਵਿਧਾਇਕ ਰਹੇ ਚੁੱਕੇ ਸੁਸ਼ੀਲ ਰਿੰਕੂ ਨੂੰ ਮੈਦਾਨ ’ਚ ਉਤਾਰ ਦਿੱਤਾ, ਜਿਨ੍ਹਾਂ ਨੇ ਨਾ ਸਿਫ਼ ‘ਆਪ’ ਸਮਰਥਕਾਂ ਦੀਆਂ ਵੋਟਾਂ ਪ੍ਰਾਪਤ ਕਰ ਲਈਆਂ ਸਗੋਂ ਕਾਂਗਰਸ ’ਚ ਆਪਣੇ ਆਧਾਰ ਦਾ ਵੀ ਖੂਬ ਫਾਇਦਾ ਉਠਾ ਕੇ ਕਾਂਗਰਸੀ ਉਮੀਦਵਾਰ ਨੂੰ ਸਿੱਧਾ ਨੁਕਸਾਨ ਪਹੁੰਚਾਇਆ ਹੈ।

ਇਹ ਵੀ ਪੜ੍ਹੋ - ਮਿਲੀ ਰੂਹ ਕੰਬਾਊ ਮੌਤ, ਭੋਗਪੁਰ 'ਚ ਤਾਰਾਂ ਨਾਲ ਲਟਕਿਆ ਰਿਹਾ ਲਾਈਨਮੈਨ, ਤੜਫ਼-ਤੜਫ਼ ਕੇ ਨਿਕਲੀ ਜਾਨ

ਹੁਣ ਮੰਨਿਆ ਜਾ ਰਿਹਾ ਹੈ ਕਿ ਉਪ ਚੋਣਾਂ ਦੀ ਨਤੀਜਿਆਂ ਤੋਂ ਬਾਅਦ ‘ਆਪ’ ਦੀ ਦਸ਼ਾ ਤੇ ਦਿਸ਼ਾ ਬਦਲ ਚੁੱਕੀ ਹੈ ਤੇ ਜਿਸ ਤਰ੍ਹਾਂ ਕਾਂਗਰਸ ਨੂੰ ‘ਆਪ’ ਲਈ ਚੁਣੌਤੀ ਮੰਨਿਆ ਜਾ ਰਿਹਾ ਹੈ ਉਹ ਹੁਣ ਖੁਦ ਆਪਣੀ ਹੋਂਦ ਲਈ ਸੰਘਰਸ਼ ਕਰ ਰਹੀ ਹੈ। ਪਤਾ ਲੱਗਾ ਹੈ ਕਿ ਕਾਂਗਰਸ ਦੇ ਕਈ ਹੋਰ ਨੇਤਾ ਅਤੇ ਸਾਬਕਾ ਕੌਂਸਲਰ ਆਮ ਆਦਮੀ ਪਾਰਟੀ ’ਚ ਆਉਣ ਦੀ ਕੋਸ਼ਿਸ਼ ਕਰ ਰਹੇ ਹਨ।

ਤੇਜ਼ੀ ਨਾਲ ਵਫਾਦਾਰੀਆਂ ਬਦਲ ਰਹੇ ‘ਆਪ’ ਦੇ ਕਈ ਨੇਤਾ
ਪਿਛਲੇ ਕੁਝ ਮਹੀਨਿਆਂ ਦੌਰਾਨ ਆਮ ਆਦਮੀ ਪਾਰਟੀ ਦੇ ਦਿੱਲੀ ਤੇ ਚੰਡੀਗੜ੍ਹ ਬੈਠੇ ਹਾਈ ਕਮਾਨ ਨੇ ਜਲੰਧਰ ’ਚ ਕਈ ਤਜਰਬੇ ਕੀਤੇ, ਜਿਸ ਤਰ੍ਹਾਂ ਕਾਂਗਰਸ ਦੇ ਪੁਰਾਣੇ ਨੇਤਾ ਸੁਸ਼ੀਲ ਰਿੰਕੂ ਨੂੰ ਸਾਰਿਆਂ ਨੇ ਸਿਰ ’ਕੇ ਬੈਠਾ ਕੇ ਸਭ ਤੋਂ ਪਾਵਰਫੁੱਲ ਬਣਾ ਦਿੱਤਾ ਗਿਆ ਉਸ ਨਾਲ ਪਾਰਟੀ ਦੇ ਅੰਦਰੂਨੀ ਹਾਲਾਤ ਬਿਲਕੁਲ ਬਦਲ ਗਏ ਹਨ ਅਤੇ ਨਿਗਮ ਚੋਣਾਂ ’ਚ ‘ਆਪ’ ਦੀਆਂ ਟਿਕਟਾਂ ਦੇ ਕਈ ਦਾਅਵੇਦਾਰ ਤਾਂ ਇਨ੍ਹਾਂ ਦੇ ਬਦਲੇ ਹਾਲਾਤਾਂ ਨੂੰ ਦੇਖਦੇ ਹੋਏ 2 ਕਿਸ਼ਤੀਆਂ ’ਚ ਸਵਾਰ ਹੋ ਗਏ ਹਨ। ਰਿੰਕੂ ਦੇ ਆਉਣ ਤੋਂ ਪਹਿਲੇ ‘ਆਪ’ ਦੇ ਜੋ ਨੇਤਾ ਦੂਜਿਆਂ ਨਾਲ ਨੇੜਤਾ ਵਧਾ ਰਹੇ ਸਨ ਹੁਣ ਉਹ ਰਿੰਕੂ ਦੇ ਨੇੜੇ ਜਾਣ ਲਈ ਰਾਹ ਲੱਭ ਰਹੇ ਹਨ। ਚੋਣਾਂ ’ਚ ਜਿੱਥੇ ਕੁਝ ‘ਆਪ’ ਨੇਤਾਵਾਂ ਨੇ ‘ਰਿੰਕੂ’ ਖ਼ਿਲਾਫ਼ ਵੋਟਿੰਗ ਕਰਵਾਈ ਉੱਥੇ ਪੁਰਾਣੇ ਨੇਤਾਵਾਂ ਦੇ ਕਈ ਕੱਟੜ ਸਮਰਥਕ ਇਕਦਮ ਨਾਲ ਪਾਲਾ ਬਦਲ ਕੇ ਰਿੰਕੂ ਦੀ ਝੋਲੀ ’ਚ ਜਾ ਬੈਠੇ।

ਇਹ ਵੀ ਪੜ੍ਹੋ - ਹਨੀਟ੍ਰੇਪ ਨੇ ਉਜਾੜ ਦਿੱਤਾ ਹੱਸਦਾ-ਵੱਸਦਾ ਘਰ, ਜਨਾਨੀਆਂ ਹੱਥੋਂ ਦੁਖ਼ੀ ਹੋਏ ਨੌਜਵਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ

ਇਸ ਸਮੇਂ ‘ਆਪ’ ਦੇ ਜੋ ਹਾਲਾਤ ਹਨ ਉਸ ਤੋਂ ਸਪੱਸ਼ਟ ਹੈ ਕਿ ਨਿਗਮ ਚੋਣ ਲਈ ਟਿਕਟ ਵੰਡ ’ਚ ਸੰਸਦ ਮੈਂਬਰ ਰਿੰਕੂ ਦੀ ਵੀ ਕਾਫੀ ਚੱਲੇਗੀ ਪਰ ਫਿਰ ਵੀ ਇੰਨਾ ਤੈਅ ਹੈ ਕਿ ਜਿੱਤ ਦੀਆਂ ਸੰਭਾਵਨਾਵਾਂ ਨੂੰ ਦੇਖਦੇ ਹੋਏ ਪਾਰਟੀ ਆਪਣੇ ਪੱਧਰ ’ਤੇ ਇਕ ਸਰਵੇ ਵੀ ਕਰਵਾਉਣ ਜਾ ਰਹੀ ਹੈ, ਜਿਸ ਤੋਂ ਬਾਅਦ ਹੀ ਟਿਕਟਾਂ ਦਿੱਤੀਆਂ ਜਾਣਗੀਆਂ। ਅਜਿਹੇ ’ਚ ਟਿਕਟਾਂ ਦੇ ਪੁਰਾਣੇ ਦਾਅਵੇਦਾਰਾਂ ਨੂੰ ਹੁਣ 2 ਚੁਣੌਤੀਆਂ ਦਾ ਸਾਹਮਣਾ ਕਰਨਾ ਹੋਵੇਗਾ। ਉਨ੍ਹਾਂ ਨੂੰ ਸਰਵੇ ’ਚ ਵੀ ਬੜ੍ਹਤ ਬਣਾਉਣੀ ਹੋਵੇਗੀ ਅਤੇ ਰਿੰਕੂ ਦੇ ਸਾਹਮਣੇ ਵੀ ਚੜ੍ਹਤ ਵਿਖਾਉਣੀ ਹੋਵੇਗੀ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

shivani attri

Content Editor

Related News