ਜਲੰਧਰ: ਜੋਤੀ ਚੌਕ 'ਚ ਲੱਗੇ ਧਰਨੇ ਨੂੰ ਲੈ ਕੇ ਟ੍ਰੈਫਿਕ ਪੁਲਸ ਨੇ ਬਦਲਿਆ ਰੂਟ

Wednesday, Nov 20, 2019 - 11:36 AM (IST)

ਜਲੰਧਰ: ਜੋਤੀ ਚੌਕ 'ਚ ਲੱਗੇ ਧਰਨੇ ਨੂੰ ਲੈ ਕੇ ਟ੍ਰੈਫਿਕ ਪੁਲਸ ਨੇ ਬਦਲਿਆ ਰੂਟ

ਜਲੰਧਰ (ਸੋਨੂੰ)— ਨਗਰ ਨਿਗਮ ਵੱਲੋਂ ਜੁਆਇੰਟ ਕਮਿਸ਼ਨਰ ਹਰਚਰਨ ਸਿੰਘ ਅਤੇ ਸੁਪਰਡੈਂਟ ਮਨਦੀਪ ਸਿੰਘ ਦੀ ਅਗਵਾਈ 'ਚ ਰੈਣਕ ਬਾਜ਼ਾਰ ਦੇ ਮਸ਼ਹੂਰ ਟਿੱਕੀਆਂ ਵਾਲੇ ਚੌਕ 'ਤੇ ਕੀਤੀ ਗਈ ਕਾਰਵਾਈ ਦੇ ਵਿਰੋਧ 'ਚ ਦੁਕਾਨਦਾਰਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ। ਸਾਵਧਾਨੀ ਦੇ ਮੱਦੇਨਜ਼ਰ ਟ੍ਰੈਫਿਕ ਪੁਲਸ ਨੇ ਇਥੋਂ ਨਿਕਲਣ ਵਾਲਾ ਰੂਟ ਡਾਇਵਰਟ ਕੀਤਾ ਗਿਆ ਹੈ।PunjabKesari 
ਹੁਣ ਜੋਤੀ ਚੌਕ ਆਉਣ ਵਾਲੇ ਵਾਹਨ ਚਾਲਕ ਜੋਤੀ ਚੋਕ ਵੱਲੋਂ ਨਹੀਂ ਟ੍ਰੈਫਿਕ ਪੁਲਸ ਵੱਲੋਂ ਡਾਇਵਰਟ ਕੀਤੇ ਗਏ ਰਸਤੇ ਤੋਂ ਆਪਣੀ ਮੰਜ਼ਿਲ ਤੱਕ ਪਹੁੰਚ ਸਕਣਗੇ। ਟ੍ਰੈਫਿਕ ਪੁਲਸ ਨੇ ਜੇਲ ਚੌਕ ਤੋਂ ਜੋਤੀ ਚੌਕ ਵਾਲੇ ਰੂਟ ਨੂੰ ਫੁੱਟਬਾਲ ਚੌਕ, ਨਕੋਦਰ ਚੌਕ ਤੋਂ ਆਉਣ ਵਾਲੀ ਟ੍ਰੈਫਿਕ ਨੂੰ ਗੁਰੂ ਨਾਨਕ ਮਿਸ਼ਨ ਚੌਕ ਅਤੇ ਕੰਪਨੀ ਬਾਗ ਚੌਕ ਵੱਲੋਂ ਆਉਣ ਵਾਲੇ ਰੂਟ ਨੂੰ ਮਿਲਾਪ ਚੌਕ ਵੱਲ ਡਾਇਵਰਟ ਕਰ ਦਿੱਤਾ ਹੈ।


author

Shyna

Content Editor

Related News