ਜਲੰਧਰ: ਜੋਤੀ ਚੌਕ 'ਚ ਨਿਗਮ ਨੇ ਖਦੇੜੇ ਨਾਜਾਇਜ਼ ਕਬਜ਼ੇ, ਦੁਕਾਨਦਾਰਾਂ ਨੇ ਲਾਇਆ ਧਰਨਾ (ਵੀਡੀਓ)

Wednesday, Nov 20, 2019 - 06:29 PM (IST)

ਜਲੰਧਰ (ਸੋਨੂੰ,ਖੁਰਾਣਾ)— ਕੁਝ ਦਿਨ ਪਹਿਲਾਂ ਨਗਰ-ਨਿਗਮ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਰੈਣਕ ਬਾਜ਼ਾਰ 'ਚ ਸਥਿਤ ਟਿੱਕੀਆਂ ਵਾਲੇ ਚੌਕ ਨੂੰ ਡੇਗ ਦਿੱਤਾ ਗਿਆ ਸੀ। ਨਿਗਮ ਵੱਲੋਂ ਕੀਤੀ ਗਈ ਇਸ ਕਾਰਵਾਈ ਨੂੰ ਲੈ ਕੇ ਦੁਕਾਨਦਾਰਾਂ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਿਸ ਕਰਕੇ ਰੋਜ਼ਾਨਾ ਦੁਕਾਨਦਾਰਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸੇ ਤਹਿਤ ਅੱਜ ਵੀ ਜੋਤੀ ਚੌਕ ਸਥਿਤ ਨਗਰ ਨਿਗਮ ਵੱਲੋਂ ਕੀਤੀ ਗਈ ਕਾਰਵਾਈ 'ਤੇ ਰੋਸ ਜ਼ਾਹਰ ਕਰਦੇ ਹੋਏ ਦੁਕਾਨਦਾਰ ਧਰਨੇ 'ਤੇ ਬੈਠੇ ਅਤੇ ਨਿਗਮ ਖਿਲਾਫ ਜਮ ਕੇ ਰੋਸ ਪ੍ਰਦਰਸ਼ਨ ਕੀਤਾ। 

PunjabKesari

ਦੁਕਾਨਦਾਰਾਂ 'ਚ ਵਧਦੇ ਰੋਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਵੱਡੀ ਗਿਣਤੀ 'ਚ ਪੁਲਸ ਵੀ ਤਾਇਨਾਤ ਕੀਤੀ ਗਈ ਸੀ। ਧਰਨਾ ਲਗਾ ਕੇ ਦੁਕਾਨਦਾਰਾਂ ਵੱਲੋਂ ਰੋਡ ਵੀ ਜਾਮ ਕਰ ਦਿੱਤਾ ਗਿਆ ਸੀ, ਜਿਸ ਕਰਕੇ ਆਉਣ-ਜਾਣ ਵਾਲੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

PunjabKesariਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਕਬਜ਼ੇ ਹਟਾਉਣ ਤੋਂ ਦੋ ਦਿਨ ਪਹਿਲਾਂ ਉਨ੍ਹਾਂ ਦੇ ਕੋਲੋਂ ਪਰਚੀਆਂ ਕੱਟ ਕੇ ਪੈਸਿਆਂ ਦੀ ਵਸੂਲੀ ਕੀਤੀ ਗਈ ਸੀ, ਫਿਰ ਵੀ ਨਿਗਮ ਟਿੱਕੀਆਂ ਵਾਲਾ ਚੌਕ ਡੇਗ ਦਿੱਤਾ ਗਿਆ। 
PunjabKesariਜ਼ਿਕਰਯੋਗ ਹੈ ਕਿ ਜਲੰਧਰ 'ਚ ਨਗਰ-ਨਿਗਮ ਨੇ ਸ਼ਨੀਵਾਰ ਦੇਰ ਰਾਤ ਸ਼ਹਿਰ ਦੇ ਸਭ ਤੋਂ ਮਸ਼ਹੂਰ ਚੌਕ ਟਿੱਕੀਆਂ ਵਾਲੇ ਚੌਕ ਗਾਇਬ ਕਰ ਦਿੱਤਾ ਸੀ।
PunjabKesari
ਦਰਅਸਲ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਤਹਿਤ ਨਗਰ-ਨਿਗਮ ਨੇ ਪੁਲਸ ਦੀ ਮਦਦ ਨਾਲ ਚੌਕ 'ਚ ਸਾਲਾਂ ਤੋਂ ਚੱਲਦੇ ਆ ਰਹੇ ਟਿੱਕੀਆਂ-ਚਾਟ ਵਾਲੇ ਥੜ੍ਹੇ ਹਟਾ ਦਿੱਤੇ ਸਨ। ਇਸ ਨੂੰ ਲੈ ਕੇ ਦੁਕਾਨਦਾਰਾਂ ਨੂੰ ਭਾਰੀ ਨੁਕਸਾਨ ਝਲਣਾ ਪਿਆ ਹੈ। 
 

PunjabKesari

ਇਕ ਪਾਸੇ ਜਿੱਥੇ ਦੁਕਾਨਦਾਰ ਧਰਨਾ ਪ੍ਰਦਰਸ਼ਨ ਕਰ ਰਹੇ ਹਨ, ਉਥੇ ਹੀ ਸ਼ਿਵਰਾਜ ਗੰਜ 'ਚ ਕਾਰਪੋਰੇਸ਼ਨ ਦੀ ਜਗ੍ਹਾ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


shivani attri

Content Editor

Related News