ਨਗਰ ਨਿਗਮ ਚੋਣਾਂ : ਧਰਮਕੋਟ ਨਗਰ ਕੌਂਸਲ ''ਤੇ ਕਾਂਗਰਸ ਦਾ ਕਬਜ਼ਾ

12/17/2017 4:52:00 PM

ਮੋਗਾ (ਪਵਨ ਗਰੋਵਰ) : ਐਤਵਾਰ ਨੂੰ ਮੁਕੰਮਲ ਹੋਈਆਂ ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਧਰਮਕੋਟ ਦੀ ਰਾਜਨੀਤੀ 'ਚ ਨਵਾਂ ਬਦਲਾਅ ਆਇਆ ਅਤੇ ਕਾਂਗਰਸੀ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੇ ਉਮੀਦਵਾਰ ਜਿੱਤ ਵੱਲ ਵੱਧ ਰਹੇ ਹਨ। ਜਿਸ ਨਾਲ ਧਰਮਕੋਟ ਨਗਰ ਕੌਂਸਲ ਉਪਰ ਕਾਂਗਰਸ ਪਾਰਟੀ ਦਾ ਕਬਜ਼ਾ ਹੋਣਾ ਲਗਭਗ ਤੈਅ ਹੋ ਚੁੱਕਾ ਹੈ।
ਧਰਮਕੋਟ ਦੇ ਕੁੱਲ 13 ਵਾਰਡਾਂ 'ਚੋਂ ਦੋ ਵਾਰਡਾਂ ਉਪਰ ਪਹਿਲਾਂ ਹੀ ਕਾਂਗਰਸ ਪਾਰਟੀ ਦੇ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਐਲਾਨੇ ਜਾ ਚੁੱਕੇ ਹਨ ਜਦਕਿ ਅੱਜ 11 ਵਾਰਡਾਂ ਦੇ ਨਤੀਜਿਆਂ 'ਚੋਂ ਹੁਣ ਤਕ ਆਏ ਨਤੀਜਿਆਂ 'ਚ 8 ਸੀਟਾਂ 'ਤੇ ਕਾਂਗਰਸ ਜਿੱਤ ਹਾਸਲ ਕਰ ਚੁੱਕੀ ਹੈ। ਕੁੱਲ ਮਿਲਾ ਕੇ 13 ਵਾਰਡਾਂ 'ਚੋਂ ਦੋ ਦੇ ਨਤੀਜੇ ਆਉਣੇ ਅਜੇ ਬਾਕੀ ਹਨ ਜਦਕਿ 10 ਵਾਰਡਾਂ 'ਤੇ ਕਾਂਗਰਸ ਪਾਰਟੀ ਨੇ ਜਿੱਤ ਪ੍ਰਾਪਤ ਕਰ ਲਈ ਹੈ।


Related News