ਨਗਰ ਨਿਗਮ ਬਠਿੰਡਾ ਨੇ ਨਾਜਾਇਜ਼ ਕਬਜ਼ੇ ਹਟਾਏ

06/23/2018 12:44:12 PM

ਬਠਿੰਡਾ (ਪਰਮਿੰਦਰ) — ਨਗਰ ਨਿਗਮ ਬਠਿੰਡਾ ਨੇ ਦਲ ਬਲ ਨਾਲ ਸਵੇਰੇ ਹੀ ਪਹੁੰਚ ਕੇ ਡੀ. ਏ. ਵੀ. ਵਾਲੇ ਛੱਪੜ 'ਤੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਗਿਆ। ਜਾਣਕਾਰੀ ਮੁਤਾਬਕ ਅੱਧਾ ਦਰਜਨ ਤੋਂ ਵੱਧ ਜੇ. ਸੀ. ਬੀ. ਦੀ ਮਦਦ ਨਾਲ ਇਹ ਕਬਜ਼ੇ ਹਟਾਏ ਗਏ। ਨਗਰ ਨਿਗਮ ਦੀ ਇਸ ਕਾਰਵਾਈ ਦਾ ਡੀ.ਏ. ਵੀ. ਸੰਸਥਾਂ ਵਲੋਂ ਵਿਰੋਧ ਵੀ ਕੀਤਾ ਗਿਆ, ਜਿਸ ਕਾਰਨ ਬਾਅਦ 'ਚ ਨਿਗਮ ਨੇ ਕੁਝ ਜਗ੍ਹਾ ਛੱਡ ਕੇ ਬਾਕੀ ਜ਼ਮੀਨ ਤੇ ਨਿਸ਼ਾਨ ਲਗਾ ਕੇ ਆਪਣਾ ਕਬਜ਼ਾ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਜ਼ਮੀਨ 'ਤੇ ਕਬਜ਼ੇ ਦਾ ਵਿਵਾਦ ਲੰਬੇ ਸਮੇਂ ਤੋਂ ਚਲਦਾ ਆ ਰਿਹਾ ਸੀ।


Related News