ਅੰਮ੍ਰਿਤਸਰ : ਨਗਰ ਨਿਗਮ ਵਲੋਂ ਹਟਾਏ ਗਏ ਗੈਰ ਕਾਨੂੰਨੀ ਕਬਜ਼ੇ (ਤਸਵੀਰਾਂ)

Friday, Jul 20, 2018 - 09:28 AM (IST)

ਅੰਮ੍ਰਿਤਸਰ : ਨਗਰ ਨਿਗਮ ਵਲੋਂ ਹਟਾਏ ਗਏ ਗੈਰ ਕਾਨੂੰਨੀ ਕਬਜ਼ੇ (ਤਸਵੀਰਾਂ)

ਅੰਮ੍ਰਿਤਸਰ (ਰਮਨ ਸ਼ਰਮਾ) : ਨਗਰ ਨਿਗਮ ਐੱਮ. ਟੀ. ਪੀ. ਵਿਭਾਗ ਦੇ ਏ. ਟੀ. ਪੀ. ਪਰਮਿੰਦਰ ਜੀਤ ਸਿੰਘ ਦੀ ਪ੍ਰਧਾਨਗੀ 'ਚ ਹਾਲ ਬਾਜ਼ਾਰ 'ਚ ਬਣ ਰਹੀ ਗੈਰ ਕਾਨੂੰਨੀ ਇਮਾਰਤ ਨੂੰ ਅੱਜ ਤੜਕੇ ਸਵੇਰੇ ਡਿਗਾ ਦਿੱਤਾ ਗਿਆ।

PunjabKesari

ਇਸ ਦੌਰਾਨ ਵਿਭਾਗ ਦੀ ਡੱਚ ਮਸ਼ੀਨ ਵੀ ਟੁੱਟ ਗਈ। ਵਿਭਾਗ ਦੇ ਇੰਸਪੈਕਟਰ ਪਰਮਜੀਤ ਸਿੰਘ, ਮਲਕੀਅਤ ਸਿੰਘ ਤੇ ਨਵਦੀਪ ਕੁਮਾਰ ਉੱਥੇ ਮੌਜੂਦ ਸਨ।

PunjabKesari

ਲੈਂਡ ਵਿਭਾਗ ਦੇ ਸੁਪਰੀਡੈਂਟ ਜਸਵਿੰਦਰ ਸਿੰਘ ਨੇ ਕੈਰੋ ਮਾਰਕਿਟ 'ਚ ਬਣਨ ਵਾਲੀ ਪਾਰਕਿੰਗ ਦੇ ਰਸਤੇ 'ਚ ਆਉਣ ਵਾਲੇ ਕਬਜ਼ਿਆਂ ਨੂੰ ਹਟਾਇਆ। ਏ. ਟੀ. ਪੀ. ਪਰਮਿੰਦਰ ਸਿੰਘ ਨੇ ਕਿਹਾ ਕਿ ਸ਼ਹਿਰ 'ਚ ਗੈਰ ਕਾਨੂੰਨੀ ਨਿਰਮਾਣ ਕਿਸੇ ਤਰ੍ਹਾਂ ਨਾਲ ਨਹੀਂ ਬਖਸ਼ਿਆ ਜਾਵੇਗਾ।


Related News