ਟਿੱਕੀਆਂ ਵਾਲੇ ਚੌਂਕ 'ਚ ਨਗਰ ਨਿਗਮ ਦੀ ਝੜਪ, ਸੁਪਰਡੈਂਟ ਮਨਦੀਪ ਸਿੰਘ ਨੇ ਜੜਿਆ ਥੱਪੜ
Wednesday, Dec 18, 2019 - 03:46 PM (IST)

ਜਲੰਧਰ (ਖੁਰਾਣਾ): ਨਗਰ ਨਿਗਮ ਨੇ ਕੁਝ ਦਿਨ ਪਹਿਲਾਂ ਰਾਤ ਨੂੰ 3 ਵਜੇ ਕਾਰਵਾਈ ਕਰਕੇ ਟਿੱਕੀਆਂ ਵਾਲੇ ਚੌਂਕ ਦੇ ਸਾਰੇ ਕਬਜ਼ੇ ਤੋੜ ਦਿੱਤੇ ਸਨ। ਉਸ ਦੇ ਬਾਅਦ ਵੀ ਕੁਝ ਦੁਕਾਨਦਾਰਾਂ ਨੇ ਉੱਥੇ ਫੋਲਡਿੰਗ ਬੈੱਡ ਲਗਾ ਕੇ ਸਾਮਾਨ ਵੇਚਣ ਲਈ ਲਗਾਇਆ ਹੋਇਆ ਸੀ ਤੇ ਕਈਆਂ ਨੇ ਟਿੱਕੀਆਂ ਦੇ ਅੱਡੇ ਲਗਾ ਲਏ ਸਨ, ਜਿਨ੍ਹਾਂ ਨੂੰ ਨਿਗਮ ਨੇ ਕਈ ਵਾਰ ਰੋਕਿਆ। ਅੱਜ ਵੀ ਸ਼ਿਕਾਇਤ ਦੇ ਆਧਾਰ 'ਤੇ ਨਗਰ ਨਿਗਮ ਦੀ ਟੀਮ ਉੱਥੇ ਪਹੁੰਚੀ। ਇਸ ਦੌਰਾਨ ਰੇਹੜੀ-ਫੜ੍ਹੀ ਵਾਲਿਆਂ ਦੀ ਨਿਗਮ ਟੀਮ ਨਾਲ ਝੜਪ ਹੋ ਗਈ।
ਨਗਰ ਨਿਗਮ ਟੀਮ ਨੂੰ ਜਿੱਥੇ ਧੱਕੇ ਪਏ ਉੱਥੇ ਹੀ ਸੁਪਰਡੈਂਟ ਮਨਦੀਪ ਸਿੰਘ ਨੇ ਇਕ ਫੜ੍ਹੀ ਵਾਲੇ ਨੂੰ ਥੱਪੜ ਵੀ ਮਾਰਿਆ। ਇਸ ਦੌਰਾਨ ਨਿਗਮ ਦੀ ਟੀਮ ਨੇ ਫੜ੍ਹੀ ਲਗਾਉਣ ਵਾਲਿਆਂ ਦਾ ਸਾਰਾ ਸਾਮਾਨ ਵੀ ਜ਼ਬਤ ਵੀ ਕਰ ਲਿਆ। ਉਨ੍ਹਾਂ ਦਾ ਸਾਰਾ ਸਾਮਾਨ ਚੌਂਕ 'ਚ ਹੀ ਖਿਲਾਰ ਦਿੱਤਾ। ਮੌਕੇ 'ਤੇ ਕਾਂਗਰਸੀ ਕੌਂਸਲਰ ਸ਼ਹਿਰੀ ਚੱਡਾ ਨੇ ਫੜ੍ਹੀ ਵਾਲਿਆਂ ਦਾ ਪੱਖ ਲਿਆ, ਜਿਸ ਤੋਂ ਨਿਗਮ ਟੀਮ ਕਾਫੀ ਨਾਰਾਜ਼ ਦਿੱਸੀ। ਨਿਗਮ ਟੀਮ ਨੇ ਇਸ ਦੀ ਸ਼ਿਕਾਇਤ ਐੱਮ.ਐੱਲ.ਏ. ਬੇਰੀ ਨੂੰ ਵੀ ਕੀਤੀ।