ਮਮਦੋਟ ਨੇੜੇ ਮੋਟਰ-ਸਾਈਕਲ ਤੇ ਟਰੈਕਟਰ ਟਰਾਲੀ ਦੀ ਭਿਆਨਕ ਟੱਕਰ, ਮਾਂ ਸਮੇਤ ਧੀ ਦੀ ਹੋਈ ਮੌਤ

Thursday, Oct 11, 2018 - 07:25 PM (IST)

ਮਮਦੋਟ ਨੇੜੇ ਮੋਟਰ-ਸਾਈਕਲ ਤੇ ਟਰੈਕਟਰ ਟਰਾਲੀ ਦੀ ਭਿਆਨਕ ਟੱਕਰ, ਮਾਂ ਸਮੇਤ ਧੀ ਦੀ ਹੋਈ ਮੌਤ

ਮਮਦੋਟ,(ਸੰਜੀਵ)— ਮਮਦੋਟ ਤੋਂ ਥੋੜੀ ਦੂਰ ਪਿੰਡ ਰੋੜਾਂ ਵਾਲੀ (ਮਹਿਮਾ) ਨੇੜੇ ਮੋਟਰ-ਸਾਈਕਲ ਅਤੇ ਟਰੈਕਟਰ-ਟਰਾਲੀ ਦੀ ਭਿਆਨਕ ਟੱਕਰ ਹੋ ਗਈ, ਜਿਸ ਦੌਰਾਨ ਮਾਂ ਅਤੇ ਗੋਦ 'ਚ ਬੈਠੀ 3 ਸਾਲਾ ਧੀ ਦੀ ਮੌਕੇ 'ਤੇ ਹੀ ਮੌਤ ਅਤੇ ਚਾਲਕ ਕਾਫੀ ਜ਼ਖਮੀਂ ਹੋ ਗਿਆ। ਜਾਣਕਾਰੀ ਮੁਤਾਬਕ ਬਿੰਦਰ ਕੌਰ (30) ਅਤੇ ਬੇਟੀ ਏਕਮ (3)ਆਪਣੇ ਪਿਤਾ ਵੀਰ ਸਿੰਘ ਨਾਲ ਸਹੁਰੇ ਪਿੰਡ ਦਿਲਾਰਾਮ ਤੋਂ ਮੋਟਰ-ਸਾਈਕਲ 'ਤੇ ਸਵਾਰ ਹੋ ਕੇ ਨਸੀਰਾ ਖਿਲਚੀਆਂ ਵਿਖੇ ਪੇਕੇ ਘਰ ਜਾ ਰਹੀ ਸੀ ਕਿ ਰਸਤੇ 'ਚ ਪਿੰਡ ਰੋੜਾਂ ਵਾਲੀ ਦੇ ਲਾਗੇ ਝੋਨੇ ਨਾਲ ਭਰੇ ਟਰੈਕਟਰ-ਟਰਾਲੀ ਨਾਲ ਉਨ੍ਹਾਂ ਦੇ ਮੋਟਰਸਾਈਕਲ ਦੀ ਜ਼ੋਰਦਾਰ ਟੱਕਰ ਹੋ ਗਈ, ਜਿਸ 'ਚ ਮਾਂ-ਧੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦ ਕਿ ਉਸ ਦਾ ਪਿਤਾ ਕਾਫੀ ਜ਼ਖਮੀਂ ਗਿਆ। ਇਸ ਦੌਰਾਨ ਟਰੈਕਟਰ-ਟਰਾਲੀ ਚਾਲਕ ਫਰਾਰ ਹੋਇਆ ਦੱਸਿਆ ਜਾ ਰਿਹਾ ਸੀ। ਮ੍ਰਿਤਕ 7-8 ਮਹੀਨਿਆਂ ਦੀ ਗਰਭਵਤੀ ਦੱਸੀ ਜਾ ਰਹੀ ਹੈ, ਜੋ ਆਪਣੇ ਪਿਤਾ ਨਾਲ ਸਹੁਰੇ ਪਿੰਡ ਤੋਂ ਪੇਕੇ ਜਾ ਰਹੀ ਸੀ। ਉੱਧਰ ਥਾਣਾ ਲੱਖੋ ਕੇ ਬਹਿਰਾਮ ਦੀ ਪੁਲਸ ਨੇ ਵੀ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਘਟਨਾ ਦਾ ਜ਼ਾਇਜ਼ਾ ਲੈਣ ਲਈ ਮੌਕੇ 'ਤੇ ਪੁੱਜ ਗਈ।


Related News