ਮੁਲੱਠੀ ’ਚੋਂ ਨਿਕਲੀ 102 ਕਿਲੋ ਹੈਰੋਇਨ ਦਾ ਮਾਮਲਾ, ਕਿੰਗਪਿਨ ਰਜਾ ਨੂੰ ਰਿਮਾਂਡ ’ਤੇ ਲੈ ਗਈ ਗੁਜਰਾਤ ATS

Friday, Jun 24, 2022 - 10:23 AM (IST)

ਮੁਲੱਠੀ ’ਚੋਂ ਨਿਕਲੀ 102 ਕਿਲੋ ਹੈਰੋਇਨ ਦਾ ਮਾਮਲਾ, ਕਿੰਗਪਿਨ ਰਜਾ ਨੂੰ ਰਿਮਾਂਡ ’ਤੇ ਲੈ ਗਈ ਗੁਜਰਾਤ ATS

ਅੰਮ੍ਰਿਤਸਰ (ਨੀਰਜ) - ਆਈ. ਸੀ. ਪੀ.ਅਟਾਰੀ ਬਾਰਡਰ ’ਤੇ ਅਫਗਾਨਿਸਤਾਨ ਤੋਂ ਆਈ ਮੁਲੱਠੀ ਵਿਚੋਂ ਕਸਟਮ ਵਿਭਾਗ ਵਲੋਂ 102 ਕਿਲੋ ਹੈਰੋਇਨ ਫੜੇ ਜਾਣ ਦੇ ਮਾਮਲੇ ’ਚ ਮੁਲੱਠੀ ਵਪਾਰੀ ਵਿਸ਼ਾਲ ਮਿੱਤਲ ਨਹੀਂ, ਯੂ. ਪੀ. ਮੁਜੱਫਰਨਗਰ ਦਾ ਰਹਿਣ ਵਾਲਾ ਰਜਾ ਹੈ। ਇਸ ਨੂੰ ਐੱਨ. ਸੀ. ਬੀ. ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਪਰ ਹੁਣ ਇਸ ਮੁਲਜ਼ਮ ਨੂੰ ਗੁਜਰਾਤ ਏ. ਟੀ. ਸੀ. ਆਪਣੇ ਰਿਮਾਂਡ ’ਤੇ ਲੈ ਗਈ ਹੈ। ਏ. ਟੀ. ਸੀ. ਦਾ ਮੰਨਣਾ ਹੈ ਕਿ ਗੁਜਰਾਤ ਦੀ ਬੰਦਰਗਾਹਾਂ ’ਤੇ ਭਾਰੀ ਮਾਤਰਾ ਵਿਚ ਫੜੀ ਗਈ ਹੈਰੋਇਨ ਦੇ ਮਾਮਲੇ ਵਿਚ ਰਜਾ ਹੀ ਮਾਸਟਰਮਾਈਂਡ ਹੈ, ਜਿਸ ਨੂੰ ਐੱਨ. ਸੀ. ਬੀ. ਵਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਗੁਜਰਾਤ ਏ. ਟੀ. ਸੀ. ਇਸ ਨੂੰ ਰਾਜਾ ਦੇ ਨਾਮ ਤੋਂ ਭਾਲ ਕਰ ਰਹੀ ਸੀ।

ਪੜ੍ਹੋ ਇਹ ਵੀ ਖ਼ਬਰ:  ਦੁਖਦ ਖ਼ਬਰ: 3 ਦਿਨ ਤੋਂ ਲਾਪਤਾ ਅਜਨਾਲਾ ਦੇ ਨੌਜਵਾਨ ਦੀ ਮਿਲੀ ਲਾਸ਼, ਘਰ ’ਚ ਪਿਆ ਚੀਕ ਚਿਹਾੜਾ

ਆਈ. ਪੀ. ਸੀ. ਅਟਾਰੀ ਬਾਰਡਰ ’ਤੇ ਫੜੀ ਗਈ 102 ਕਿਲੋ ਹੈਰੋਇਨ ਦੇ ਮਾਮਲੇ ਦੀ ਜਾਂਚ ਜਿਵੇਂ-ਜਿਵੇਂ ਸਾਰੀਆਂ ਏਜੰਸੀਆਂ ਨੇ ਸ਼ੁਰੂ ਕੀਤੀ ਤਾਂ ਇਕ ਸਾਂਝੇ ਆਪ੍ਰੇਸ਼ਨ ਜਿਸ ਵਿਚ ਐੱਨ. ਸੀ. ਬੀ., ਦਿੱਲੀ ਪੁਲਸ ਸਪੈਸ਼ਲ ਸੈੱਲ ਅਤੇ ਗੁਜਰਾਤ ਏ. ਟੀ. ਸੀ. ਸ਼ਾਮਲ ਰਹੀ ਹੈ। ਉਸ ਵਿਚ ਮੁਜੱਫਰਪੁਰ (ਯੂ. ਪੀ.) ਅਤੇ ਦਿੱਲੀ ਦੇ ਸ਼ਾਹੀਨ ਬਾਗ ਇਲਾਕੇ ਵਿਚ ਛਾਪੇਮਾਰੀ ਕਰ ਕੇ ਵੱਖਰੇ ਤੌਰ ’ਤੇ 155 ਕਿਲੋ ਹੈਰੋਇਨ ਅਤੇ 55 ਕਿਲੋ ਮਿਕਸਡ ਨਾਰਕੋਟਿਸ ਦੀ ਖੇਪ ਨੂੰ ਫੜਿਆ ਜਾ ਚੁੱਕਿਆ ਹੈ, ਜੋ ਸੁਰੱਖਿਆ ਏਜੰਸੀਆਂ ਲਈ ਇਕ ਵੱਡੀ ਸਫ਼ਲਤਾ ਹੈ।

ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: ਪਬਜੀ ਗੇਮ ’ਚੋਂ ਹਾਰਨ ’ਤੇ 17 ਸਾਲਾ ਮੁੰਡੇ ਨੇ ਕੀਤੀ ਖ਼ੁਦਕੁਸ਼ੀ, ਮਾਪਿਆਂ ਦਾ ਸੀ ਇਕਲੌਤਾ ਪੁੱਤਰ

ਕਦੇ ਅੰਮ੍ਰਿਤਸਰ ਜੇਲ੍ਹ ’ਚ ਰਿਹਾ ਸਾਹਿਦ, ਹੁਣ ਦੁਬਈ ਤੋਂ ਚਲਾ ਰਿਹਾ ਹੈ ਨੈੱਟਵਰਕ
ਸਾਂਝੇ ਆਪ੍ਰੇਸ਼ਨ ਦੌਰਾਨ ਸੁਰੱਖਿਆ ਏਜੰਸੀਆਂ ਨੂੰ ਇਹ ਗੱਲ ਸਾਹਮਣੇ ਆਈ ਹੈ ਕਿ ਰਜਾ ਅਤੇ ਉਸ ਦੇ ਸਾਥੀਆਂ ਦੀ ਕਮਾਂਡ ਸਾਹਿਦ ਨਾਂ ਦੇ ਇਕ ਮਸ਼ਹੂਰ ਸਮੱਗਲਰ ਕੋਲ ਹੈ, ਜੋ ਇਸ ਸਮੇਂ ਦੁਬਈ ਵਿੱਚ ਬੈਠਾ ਹੈ ਅਤੇ ਕਦੇ ਹੈਰੋਇਨ ਸਮੱਗਲਿੰਗ ਦੇ ਮਾਮਲੇ ਵਿਚ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿਚ ਬੰਦ ਸੀ, ਪਰ ਜੇਲ ਤੋਂ ਰਿਹਾਅ ਹੋਣ ਤੋਂ ਬਾਅਦ ਉਹ ਹੈਰੋਇਨ ਦੀ ਸਮੱਗਲਿੰਗ ਦੇ ਕਾਲੇ ਧੰਦੇ ਵਿਚ ਇੰਨਾ ਵੱਧ ਗਿਆ ਕਿ ਉਸ ਨੇ ਦੁਬਈ ਤੋਂ ਨੈੱਟਵਰਕ ਚਲਾਉਣਾ ਸ਼ੁਰੂ ਕਰ ਦਿੱਤਾ।

ਪੜ੍ਹੋ ਇਹ ਵੀ ਖ਼ਬਰ: ਦਿੱਲੀ ਸਰਕਾਰ ਦਾ ਵੱਡਾ ਫ਼ੈਸਲਾ: ਅਕਤੂਬਰ ਤੋਂ ਟਰੱਕਾਂ ਦੀ ਆਵਾਜਾਈ 'ਤੇ ਲਾਈ ਪਾਬੰਦੀ, ਜਾਣੋ ਵਜ੍ਹਾ


author

rajwinder kaur

Content Editor

Related News