ਮਾਲਵੇ ਦਾ ਇਹ ਕਿਸਾਨ 'ਸਟ੍ਰਾਬੇਰੀ ਦੀ ਖੇਤੀ’ ਕਰ ਕਮਾ ਰਿਹਾ ਵੱਡਾ ਮੁਨਾਫਾ (ਵੀਡੀਓ)

01/19/2020 10:53:25 AM

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ) - ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕਾਉਣੀ ਵਿਖੇ ਰਹਿਣ ਵਾਲਾ ਕਿਸਾਨ ਜਸਕਰਨ ਸਿੰਘ ਸਟ੍ਰਾਬੇਰੀ ਦੀ ਖੇਤੀ ਕਰਕੇ ਨਵੀਆਂ ਪੈੜਾਂ ਪਾ ਰਿਹਾ ਹੈ। ਇਸ ਪਿੰਡ ਨੂੰ ਮਾਲਵੇ ਦੇ ਕਈ ਪਿੰਡਾਂ ਦੇ ਕਿਸਾਨ ਸਟ੍ਰਾਬੇਰੀ ਵਾਲੇ ਖੇਤਾਂ ਦੇ ਪਿੰਡ ਵਜੋਂ ਵੀ ਜਾਣਦੇ ਹਨ। ਇਹ ਕਿਸਾਨ ਉਨ੍ਹਾਂ ਕਿਸਾਨਾਂ ਲਈ ਵੀ ਇਕ ਉਦਾਹਰਣ ਬਣ ਰਿਹਾ ਹੈ, ਜੋ ਕਹਿੰਦੇ ਹਨ ਕਿ ਖੇਤੀਬਾੜੀ ਹੁਣ ਲਾਹੇਵੰਦ ਧੰਦਾ ਨਹੀਂ ਰਹੀ। ਅਜਿਹਾ ਕਰਨ ਲਈ ਰਵਾਇਤੀ ਫਸਲ ਦੇ ਚੱਕਰ ’ਚੋਂ ਨਿਕਲਣ ਦੀ ਲੋੜ ਹੈ। ਜਾਣਕਾਰੀ ਅਨੁਸਾਰ ਪਿੰਡ ਦਾ ਕਿਸਾਨ ਜਸਕਰਨ ਸਿੰਘ ਬੀਤੇ 5 ਸਾਲ ਤੋਂ ਸਟ੍ਰਾਬੇਰੀ ਦੀ ਖੇਤੀ ਕਰ ਰਿਹਾ ਹੈ।ਉਸ ਅਨੁਸਾਰ ਉਸਨੇ ਡੇਢ ਏਕੜ ਤੋਂ ਸਟ੍ਰਾਬੇਰੀ ਦੀ ਖੇਤੀ ਕਰਨੀ ਸ਼ੁਰੂ ਕੀਤੀ ਸੀ ਅਤੇ ਸਮੇਂ ਦੇ ਨਾਲ-ਨਾਲ ਉਹ ਹੁਣ 8 ਏਕੜ ’ਚ ਖੇਤੀ ਕਰ ਰਿਹਾ ਹੈ।

PunjabKesari

ਜਸਕਰਨ ਅਨੁਸਾਰ ਪਟਿਆਲਾ ਤੋਂ ਨੇੜੇ ਇਸ ਇਲਾਕੇ ’ਚ ਹੋਰ ਕੋਈ ਵੀ ਇਸ ਤਰ੍ਹਾਂ ਦਾ ਫਾਰਮ ਮਾਲਵੇ ’ਚ ਨਹੀਂ ਹੈ। ਵੱਖ-ਵੱਖ ਪਿੰਡਾਂ ਦੇ 35 ਤੋਂ 40 ਦੇ ਕਰੀਬ ਵਰਕਰ ਉਸ ਨਾਲ ਮਿਲ ਕੇ ਸਟ੍ਰਾਬੇਰੀ ਦੀ ਖੇਤੀ ਕਰ ਰਹੇ ਹਨ। ਉਸਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਉਹ ਪਿੰਡ ਦੇ ਹੋਰ ਲੋਕਾਂ ਨੂੰ ਵੀ ਕੰਮ ਦੇ ਰਿਹਾ ਹੈ, ਜਿਸ ਨਾਲ ਉਸ ਨੂੰ ਵੱਡਾ ਮੁਨਾਫਾ ਹੋ ਰਿਹਾ ਹੈ। ਮੰਡੀਕਰਨ ਦੇ ਅਕਸਰ ਉਠਾਏ ਜਾ ਰਹੇ ਸਵਾਲ ’ਤੇ ਉਸ ਨੇ ਕਿਹਾ ਕਿ ਸਟ੍ਰਾਬੇਰੀ ਦੀ ਮੰਡੀਕਰਨ ਕੋਈ ਔਖੀ ਨਹੀਂ ਅਤੇ ਇਸ ਨਾਲ ਆਮਦਨ ਵੀ ਚੰਗੀ ਹੁੰਦੀ ਹੈ। 
PunjabKesari


rajwinder kaur

Content Editor

Related News