ਦੀਵਾਲੀ ਮੌਕੇ ਸ਼ਰਾਬ ਪੀ ਕੇ ਹੁੱਲੜਬਾਜ਼ੀ ਕਰਨ ਵਾਲੇ ਨੌਜਵਾਨਾਂ ਖਿਲਾਫ ਪਰਚਾ

Monday, Oct 28, 2019 - 11:17 AM (IST)

ਦੀਵਾਲੀ ਮੌਕੇ ਸ਼ਰਾਬ ਪੀ ਕੇ ਹੁੱਲੜਬਾਜ਼ੀ ਕਰਨ ਵਾਲੇ ਨੌਜਵਾਨਾਂ ਖਿਲਾਫ ਪਰਚਾ

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਸਿੰਘ ਰਿਣੀ) - ਦੀਵਾਲੀ ਮੌਕੇ ਸ਼ਰਾਬ ਦੇ ਨਸ਼ੇ 'ਚ ਹੁੱਲੜਬਾਜ਼ੀ ਕਰਨ ਤੇ ਮਹਿਲਾ ਇੰਸਪੈਕਟਰ ਨਾਲ ਬਹਿਸ ਕਰਨ ਦੇ ਮਾਮਲੇ 'ਚ ਪਿੰਡ ਭਾਗਸਰ ਦੇ ਨੌਜਵਾਨਾਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਲਖੇਵਾਲੀ ਦੀ ਥਾਣਾ ਇੰਚਾਰਜ ਬੇਅੰਤ ਕੌਰ ਦੇ ਬਿਆਨਾਂ 'ਤੇ ਦਰਜ ਹੋਏ ਮਾਮਲੇ 'ਚ ਥਾਣਾ ਮੁਖੀ ਨੇ ਦੱਸਿਆ ਕਿ ਗਸ਼ਤ ਕਰਨ ਲਈ ਜਦੋਂ ਉਹ ਪਿੰਡ ਭਾਗਸਰ ਗਏ ਤਾਂ ਉਥੇ ਕੁਝ ਨੌਜਵਾਨ ਸ਼ਰਾਬ ਦੇ ਨਸ਼ੇ 'ਚ ਹੁੱਲੜਬਾਜ਼ੀ ਕਰ ਰਹੇ ਸਨ। ਉਨ੍ਹਾਂ ਨੇ ਜਦੋਂ ਉਕਤ ਨੌਜਵਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਬਹਿਸਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ, ਜਿਸ ਦੌਰਾਨ ਡਰਾਈਵਰ ਸਿਪਾਹੀ ਅਮਨਦੀਪ  ਸਿੰਘ ਦੇ ਰੋਕੇ ਜਾਣ 'ਤੇ ਉਸ ਦੀ ਵਰਦੀ ਫਾੜ ਦਿੱਤੀ ਗਈ। ਪਿੰਡ ਦੇ ਵਿਅਕਤੀ ਅਰਸ਼ਦੀਪ ਸਿੰਘ ਦੀ ਕਾਰ ਦੇ ਸ਼ੀਸ਼ੇ ਭੰਨ ਦਿੱਤੇ ਗਏ।

ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਣ 'ਤੇ ਪੁੱਜੇ ਥਾਣਾ ਮੁਖੀ ਨੇ ਬੇਅੰਤ ਕੌਰ ਦੇ ਬਿਆਨਾਂ 'ਤੇ ਲਾਡੀ ਪੁੱਤਰ ਬੱਗਾ ਸਿੰਘ, ਰਵੀ ਪੁੱਤਰ ਗੱਲਾ ਸਿੰਘ, ਕੱਟੀ ਪੁੱਤਰ ਘੀਚਰ ਸਿੰਘ, ਕੇਵਲ ਪੁੱਤਰ ਗੁਰਮੇਲ ਸਿੰਘ ਅਤੇ 4-5 ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰ ਦਿੱਤਾ। ਫਿਲਹਾਲ ਸਾਰੇ ਮੁਲਜ਼ਮ ਪੁਲਸ ਦੀ ਗ੍ਰਿਫਤ ਤੋਂ ਬਾਹਰ ਦੱਸੇ ਜਾ ਰਹੇ ਹਨ।


author

rajwinder kaur

Content Editor

Related News