ਅੰਤਾਂ ਦੀ ਪੈ ਰਹੀ ਗਰਮੀ ਨੇ ਵਧਾਈ ਤਪਸ਼, ਦਿਨੋਂ-ਦਿਨ ਵੱਧ ਰਿਹਾ ਤਾਪਮਾਨ
Wednesday, Jun 17, 2020 - 06:44 PM (IST)
ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ,ਪਵਨ ਤਨੇਜਾ) - ਜ਼ਿਲਾ ਸ੍ਰੀ ਮੁਕਤਸਰ ਸਾਹਿਬ ਖੇਤਰ ਵਿਚ ਪਿਛਲੇ ਕਈ ਦਿਨਾਂ ਤੋਂ ਗਰਮੀ ਦਾ ਕਰੋਪ ਜਾਰੀ ਹੈ ਅਤੇ ਅੰਤਾਂ ਦੀ ਪੈ ਰਹੀ ਗਰਮੀ ਦੇ ਕਾਰਣ ਤਪਸ਼ ਬਹੁਤ ਜ਼ਿਆਦਾ ਵੱਧ ਗਈ ਹੈ ਤੇ ਤਾਪਮਾਨ ਵੀ ਘਟਨ ਦਾ ਥਾਂ ਹੋਰ ਵੱਧ ਰਿਹਾ ਹੈ। ਸਵੇਰੇ ਦਿਨ ਚੜਨ ਸਾਰ ਹੀ ਗਰਮੀ ਸ਼ੁਰੂ ਹੋ ਜਾਂਦੀ ਹੈ ਅਤੇ ਸਾਰਾ ਦਿਨ ਗਰਮੀ ਪੈਣ ਨਾਲ ਲੋਕਾਂ ਦਾ ਬੁਰਾ ਹਾਲ ਹੋ ਜਾਂਦਾ ਹੈ। ਖਾਸ ਕਰ ਕੇ ਧੁੱਪ ’ਚ ਕੰਮ ਕਰਨ ਵਾਲੇ ਕਿਸਾਨਾਂ, ਮਜ਼ਦੂਰਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਾਪਮਾਨ ਸਵੇਰ ਵੇਲੇ ਹੀ 42 ਡਿਗਰੀ ਹੋ ਜਾਂਦਾ ਹੈ ਅਤੇ ਫੇਰ 44-45 ਡਿਗਰੀ ’ਤੇ ਚਲਾ ਜਾਂਦਾ ਹੈ। 17 ਜੂਨ ਦਿਨ ਬੁੱਧਵਾਰ ਨੂੰ ਤਾਂ ਤਾਪਮਾਨ 47 ਡਿਗਰੀ ਤੱਕ ਚਲਾ ਗਿਆ।
ਪੜ੍ਹੋ ਇਹ ਵੀ - ਘਰ ਨੂੰ ਸਾਫ-ਸੁਥਰਾ ਰੱਖਣ ਅਤੇ ਖੂਬਸੂਰਤ ਬਣਾਉਣ ਲਈ ਅਪਣਾਓ ਇਹ ਤਰੀਕੇ
ਪੜ੍ਹੋ ਇਹ ਵੀ -ਹਰ ਸਾਲ ਦੁਨੀਆਂ ਦੇ 8 ਲੱਖ ਬੰਦੇ ਮਾਨਸਿਕ ਤਣਾਅ ਕਾਰਨ ਕਰਦੇ ਹਨ ਖੁਦਕੁਸ਼ੀ (ਵੀਡੀਓ)
ਉਧਰੋ ਅਜੇ ਮੀਂਹ ਪੈਣ ਦੀ ਵੀ ਕਿਧਰੇ ਕੋਈ ਸੰਭਾਵਨਾ ਨਹੀ ਜਾਪ ਰਹੀ ਤੇ ਜੂਨ ਦੇ ਆਖਰੀ ਹਫ਼ਤੇ ਵਿਚ ਮੀਂਹ ਪੈ ਸਕਦਾ ਹੈ। ਐਨੀ ਗਰਮੀ ਵਿਚ ਕੰਮ ਧੰਦਾ ਕਰਨ ਲਈ ਬਾਹਰ ਜਾਣ ਵਾਲੇ ਲੋਕਾਂ ਲਈ ਬੜਾ ਔਖਾ ਹੈ। ਗਰਮੀ ਤੋਂ ਰਾਹਤ ਲੈਣ ਲਈ ਬੱਚੇ ਰਜਬਾਹਿਆਂ ਵਿਚ ਨਹਾ ਰਹੇ ਹਨ। ਗੰਨੇ ਦੀਆਂ ਰੇਹੜੀਆਂ ’ਤੇ ਜੂਸ ਪੀਣ ਵਾਲਿਆਂ ਦੀ ਵੀ ਕਾਫ਼ੀ ਗਿਣਤੀ ਦਿਸ ਰਹੀ ਹੈ। ਸੜਕ ਕਿਨਾਰੇ ਪਏ ਖਰਬੂਜ਼ੇ ਅਤੇ ਮਤੀਰੇ ਲੋਕ ਖਰੀਦ ਰਹੇ ਹਨ। ਦੂਜੇ ਪਾਸੇ ਗਰਮੀ ਦੇ ਕਹਿਰ ਦੀ ਲਪੇਟ ਵਿਚ ਬੇਸਹਾਰਾ ਪਸ਼ੂ ਵੀ ਆਏ ਹੋਏ ਹਨ ਤੇ ਧੁੱਪ ’ਚ ਮਚਦੇ ਫਿਰਦੇ ਹਨ। ਕਈਆਂ ਨੂੰ ਪੀਣ ਲਈ ਪਾਣੀ ਵੀ ਨਹੀ ਮਿਲ ਰਿਹਾ। ਇਹੋ ਹਾਲ ਹੀ ਪੰਛੀਆਂ, ਜਾਨਵਰਾਂ ਦਾ ਹੈ। ਗਰਮੀ ਨੇ ਉਨ੍ਹਾਂ ਨੂੰ ਹਾਲੋ-ਬੇਹਾਲ ਕਰ ਰੱਖਿਆ ਹੈ। ਗਰਮੀ ਦੇ ਕਾਰਣ ਦੁਪਿਹਰ ਵੇਲੇ ਸੜਕਾਂ ’ਤੇ ਆਵਾਜਾਈ ਵੀ ਘੱਟ ਹੋ ਗਈ ਹੈ।
ਪੜ੍ਹੋ ਇਹ ਵੀ - ਵਿਕਲਾਂਗਾਂ ਪ੍ਰਤੀ ਸਮਾਜ ਦਾ ਆਖਰ ਕਿਹੋ ਜਿਹਾ ਹੈ ‘ਰਵੱਈਆ’
ਪੜ੍ਹੋ ਇਹ ਵੀ - ਸੂਚਨਾ ਦਾ ਅਧਿਕਾਰ ਕਾਨੂੰਨ ਐਕਟ 2005: ਸੂਚਨਾਵਾਂ ਜੋ ਪ੍ਰਾਪਤ ਨਹੀਂ ਕੀਤੀਆਂ ਜਾ ਸਕਦੀਆਂ