ਮੁਕਤਸਰ ਲਈ ਰਾਹਤ ਦੀ ਖਬਰ, ਬਾਕੀ ਰਹਿੰਦੇ 3 ਸੈਂਪਲਾਂ ’ਚੋਂ 2 ਦੀ ਰਿਪੋਰਟ ਆਈ ਨੈਗੇਟਿਵ

04/08/2020 1:34:14 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) - ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸ ਕਹਿਰ ਦੇ ਕਾਰਨ ਹੀ ਬੀਤੇ ਦਿਨੀਂ ਕੋਰੋਨਾ ਵਾਇਰਸ ਦੀ ਬੀਮਾਰੀ ਦੇ ਖ਼ਦਸ਼ੇ ਦੇ ਮੱਦੇਨਜ਼ਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਭੇਜੇ ਗਏ 16  ਵਿਅਕਤੀਆਂ ਦੇ ਸੈਂਪਲਾਂ ’ਚੋਂ 13 ਦੀ ਰਿਪੋਰਟ ਨੈਗਟਿਵ ਆਈ ਸੀ। ਇਸ ਤੋਂ ਬਾਕੀ ਦੇ ਰਹਿੰਦੇ 3 ਸੈਂਪਲਾਂ ਵਿਚੋਂ ਹੁਣ 2 ਸੈਂਪਲਾਂ ਦੀ ਰਿਪੋਰਟ ਵੀ ਆ ਗਈ ਹੈ, ਨੈਗੇਟਿਵ ਹੈ, ਜਦਕਿ ਬਾਕੀ ਰਹਿੰਦੇ ਇਕ ਸੈਂਪਲ ਦੀ ਰਿਪੋਰਟ ਅਜੇ ਪੈਂਡਿੰਗ ਹੈ। ਇਸ ਮਾਮਲੇ ਦੇ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਐੱਚ. ਐੱਨ ਸਿੰਘ ਨੇ ਦੱਸਿਆ ਕਿ 14 ਤਬਲੀਗੀ ਜਮਾਤ ਦੇ ਵਿਅਤੀਆਂ ਸਮੇਤ ਭੇਜੀ ਗਈ 16 ਵਿਅਕਤੀਆਂ ਦੀ ਰਿਪੋਰਟ ਵਿਚੋਂ ਪਹਿਲਾਂ 13 ਦੀ ਰਿਪੋਰਟ ਨੈਗੇਟਿਵ ਆਈ ਸੀ। ਇਸ ਤੋਂ ਬਾਅਦ 2 ਹੋਰ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਇਕ ਸੈਂਪਲ ਦੀ ਰਿਪੋਰਟ ਅਜੇ ਪੈਂਡਿੰਗ ਹੈ।

ਪੜ੍ਹੋ ਇਹ ਵੀ ਖਬਰ - ਕੋਰੋਨਾ ਦਾ ਕਹਿਰ ਜਾਰੀ : ਫਰੀਦਕੋਟ ’ਚ ਸਾਹਮਣੇ ਆਇਆ ਇਕ ਹੋਰ ਪਾਜ਼ੇਟਿਵ ਕੇਸ

ਉਨ੍ਹਾਂ ਦੱਸਿਆ ਕਿ ਫ਼ਿਲਹਾਲ ਜ਼ਿਲ੍ਹੇ ਅੰਦਰ  ਕੋਰੋਨਾ ਪਾਜ਼ੇਟਿਵ ਦੀ ਕੋਈ ਵੀ ਪੁਸ਼ਟੀ ਨਹੀਂ ਹੋਈ। ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਕੋਰੋਨਾ ਦੇ ਪ੍ਰਕੋਪ ਨੂੰ ਠੱਲ੍ਹ ਪਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਪੱਬਾਂ ਭਾਰ ਹੈ, ਜਿਨ੍ਹਾਂ ਵਲੋਂ ਲੋਕਾਂ ਅੰਦਰ ਜਾਗਰੂਕਤਾ ਫੈਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਬਾਕੀ ਰਹਿੰਦੀ ਇਕ ਰਿਪੋਰਟ ਆਉਣ ਤੋਂ ਬਾਅਦ ਸਥਿਤੀ ਸਪੱਸ਼ਟ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿਚ ਹੀ ਰਹਿਣ ਅਤੇ ਘਰੋਂ ਬਾਹਰ ਨਾ ਨਿਕਲਣ।


rajwinder kaur

Content Editor

Related News