ਜੱਲਾਦ ਬਣਿਆ ਅਧਿਆਪਕ, ਮਾਸੂਮ ਨੂੰ ਡੰਡਿਆਂ ਨਾਲ ਕੁੱਟਿਆ

07/13/2019 10:49:40 AM

ਮੁਕਤਸਰ ਸਾਹਿਬ (ਤਰਸੇਮ ਢੁੱਡੀ) : ਮੁਕਤਸਰ ਦੇ ਪਿੰਡ ਪਿੰਡ ਛਾਪਿਆਂਵਾਲੀ 'ਚ 5ਵੀਂ ਜਮਾਤ ਦੇ ਵਿਦਿਆਰਥੀ ਦੀ ਅਧਿਆਪਕ ਵਲੋਂ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅਧਿਆਪਕ ਨੇ ਅਨੁਸ਼ਾਸ਼ਨ ਦੇ ਨਾਂ 'ਤੇ ਮਾਸੂਮ ਨੂੰ ਜਾਨਵਰਾਂ ਵਾਂਗ ਕੁੱਟਿਆ। ਅਧਿਆਪਕ ਦੀ ਤਸ਼ੱਦਦ ਤੋਂ ਅਜੇ ਬੱਚਾ ਵੀ ਸਹਿਮਿਆ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੱਚੇ ਦੇ ਪਿਤਾ ਨੇ ਦੱਸਿਆ ਕਿ ਸਕੂਲ 'ਚ ਬੱਚੇ ਜਾਮਣ ਤੋੜਦੇ-ਤੋੜਦੇ ਲੜ ਪਏ, ਜਿਸਤੋਂ ਗੁੱਸੇ 'ਚ ਆਏ ਅਧਿਆਪਕ ਨੇ ਉਨ੍ਹਾਂ ਦੇ ਬੇਟੇ ਨੂੰ ਡੰਡਿਆਂ ਨਾਲ ਇਸ ਕਦਰ ਕੁੱਟਿਆ ਕਿ ਉਸਦੇ ਪਿੰਡੇ 'ਤੇ ਡੰਡਿਆਂ ਦੇ ਨਿਸ਼ਾਨ ਪੈ ਗਏ।

PunjabKesari

ਅਧਿਆਪਕ ਦੀ ਕਰਤੂਤ ਦਾ ਪਤਾ ਉਦੋਂ ਲੱਗਾ ਜਦੋਂ ਬੱਚੇ ਦੀ ਮਾਂ ਉਸਨੂੰ ਨਹਾਉਣ ਲੱਗੀ ਤਾਂ ਬੱਚੇ ਦੀ ਪਿੱਠ 'ਤੇ ਕੁੱਟਮਾਰ ਦੇ ਨਿਸ਼ਾਨ ਵੇਖੇ। ਪਰਿਵਾਰ ਮੁਤਾਬਕ ਅਧਿਆਪਕ ਦੇ ਕਹਿਣ 'ਤੇ ਕੁਝ ਲੋਕ ਉਸ 'ਤੇ 15000 ਰੁਪਏ 'ਚ ਰਾਜ਼ੀਨਾਮਾ ਕਰਨ ਲਈ ਦਬਾਅ ਪਾ ਰਹੇ ਹਨ, ਜਦਕਿ ਉਨ੍ਹਾਂ ਨੂੰ ਇਨਸਾਫ ਚਾਹੀਦਾ ਹੈ। ਇਸ ਸਾਰੇ ਮਾਮਲੇ ਬਾਰੇ ਬਲਾਕ ਸਿੱਖਿਆ ਅਫਸਰ ਦਾ ਕਹਿਣਾ ਹੈ ਕਿ ਪਹਿਲਾਂ ਉਨ੍ਹਾਂ ਨੂੰ ਦੋਵਾਂ ਧਿਰਾਂ 'ਚ ਰਾਜ਼ੀਨਾਮਾ ਹੋਣ ਦੀ ਸੂਚਨਾ ਮਿਲੀ ਸੀ ਪਰ ਹੁਣ ਸ਼ਿਕਾਇਤ ਮਿਲਣ ਮਗਰੋਂ ਉਹ ਕਾਰਵਾਈ ਕਰਨਗੇ। 
PunjabKesari
ਅਧਿਆਪਕ ਦੀ ਇਸ ਤਰ੍ਹਾਂ ਭਿਆਨਕ ਕੁੱਟ ਬੱਚੇ ਦੇ ਸਿਰਫ ਸਰੀਰ ਹੀ ਨਹੀਂ, ਦਿਲ-ਦਿਮਾਗ 'ਤੇ ਵੀ ਡੂੰਘੀ ਸੱਟ ਮਾਰਦੀ ਹੈ। ਸੋ ਲੋੜ ਹੈ ਅਜਿਹੇ ਅਧਿਆਪਕਾਂ ਖਿਲਾਫ ਕਾਰਵਾਈ ਦੀ, ਤਾਂ ਜੋ ਕੋਈ ਹੋਰ ਫੁੱਲਾਂ ਵਰਗੇ ਮਾਸੂਮ ਬੱਚਿਆਂ 'ਤੇ ਇਸ ਤਰ੍ਹਾਂ ਤਸ਼ੱਦਦ ਨਾ ਕਰ ਸਕੇ।  


Baljeet Kaur

Content Editor

Related News