ਮੁੱਦਕੀ ਵਿਖੇ ਸਿਹਤ ਵਿਭਾਗ ਦੀ ਟੀਮ ਨੇ ਕੋਰੋਨਾ ਸਬੰਧੀ ਸ਼ੱਕੀ ਮਰੀਜ਼ਾਂ ਤੇ ਪੁਲਸ ਕਰਮਚਾਰੀਆਂ ਦੇ ਲਏ ਸੈਂਪਲ

Thursday, Jun 11, 2020 - 06:23 PM (IST)

ਮੁੱਦਕੀ (ਰੰਮੀ ਗਿੱਲ): ਸਿਵਲ ਸਰਜਨ ਜ਼ਿਲ੍ਹਾ ਫ਼ਿਰੋਜ਼ਪੁਰ ਡਾ. ਨਵਦੀਪ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਫ਼ਿਰੋਜ਼ਸ਼ਾਹ ਡਾ. ਵਨੀਤਾ ਭੁੱਲਰ ਦੀਆਂ ਹਦਾਇਤਾਂ ਮੁਤਾਬਕ ਪ੍ਰਾਇਮਰੀ ਹੈੱਲਥ ਸੈਂਟਰ ਮੁੱਦਕੀ ਵਿਖੇ ਮੈਡੀਕਲ ਅਫਸਰ ਡਾ. ਬੇਅੰਤ ਸਿੰਘ ਦੀ ਅਗਵਾਈ 'ਚ ਅੱਜ ਕੋਰੋਨਾ ਵਾਇਰਸ (ਕੋਵਿਡ-19) ਤਹਿਤ ਕੋਰੋਨਾ ਦੇ ਟੈਸਟ ਕਰਨ ਹਿਤ ਇਕ ਵਿਸ਼ੇਸ਼ ਜਾਂਚ ਕੈਂਪ ਲਗਾਇਆ ਗਿਆ।

PunjabKesariਐੱਮ.ਓ. ਡਾ. ਬੇਅੰਤ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿਚ ਫ਼ਿਰੋਜ਼ਸ਼ਾਹ ਤੋਂ ਆਈ ਸਿਹਤ ਵਿਭਾਗ ਦੀ ਟੀਮ, ਜਿਸਦੀ ਅਗਵਾਈ ਡਾ. ਰਜੇਸ਼ ਕੁਮਾਰ ਗਾਬਾ ਵਲੋਂ ਕੀਤੀ ਗਈ ਅਤੇ 38 ਦੇ ਕਰੀਬ ਸ਼ੱਕੀ ਮਰੀਜ਼ਾਂ ਅਤੇ ਪੰਜਾਬ ਪੁਲਸ ਦੇ ਇਲਾਕਾ ਸਬੰਧਤ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਸੈਂਪਲ ਲਏ ਗਏ। ਇਸ ਮੌਕੇ ਮੈਡੀਕਲ ਅਫਸਰ ਡਾ. ਬੇਅੰਤ ਸਿੰਘ ਤੋਂ ਇਲਾਵਾ ਫਾਰਮਸਿਸਟ ਵੀਰਪਾਲ ਕੌਰ, ਐੱਸ.ਆਈ. ਅਮਨਦੀਪ ਸਿੰਘ, ਮਲਟੀਪਰਪਜ਼ ਹੈੱਲਥ ਵਰਕਰ ਮੇਲ ਗੁਰਪ੍ਰੀਤ ਸਿੰਘ ਤੇ ਸੁਖਵਿੰਦਰ ਸਿੰਘ, ਏ.ਐੱਨ.ਐੱਮ. ਅਮਰਜੀਤ ਕੌਰ, ਐੱਲ.ਐੱਚ.ਵੀ. ਬਲਜੀਤ ਕੌਰ, ਵਾਰਡ ਸਰਵੈਂਟ ਜਸਵੰਤ ਸਿੰਘ, ਮੁਕੰਦ ਸਿੰਘ, ਆਸ਼ਾ ਵਰਕਰ ਗੁਰਪ੍ਰੀਤ ਕੌਰ ਤੇ ਅਮਨਦੀਪ ਕੌਰ ਆਦਿ ਸਟਾਫ ਹਾਜ਼ਰ ਸੀ।  


Shyna

Content Editor

Related News