ਜਲੰਧਰ ਦੀ ਮੁਟਿਆਰ ਨੇ ਦੁਬਈ ''ਚ ਕੀਤਾ ਪੰਜਾਬ ਦਾ ਨਾਮ ਰੌਸ਼ਨ

Sunday, Jan 20, 2019 - 10:26 AM (IST)

ਜਲੰਧਰ ਦੀ ਮੁਟਿਆਰ ਨੇ ਦੁਬਈ ''ਚ ਕੀਤਾ ਪੰਜਾਬ ਦਾ ਨਾਮ ਰੌਸ਼ਨ

ਜਲੰਧਰ — ਸ਼ਹਿਰ ਦੀ ਮਿਸਿਜ਼ ਬਲਵਿੰਦਰ ਕੌਰ ਨੇ ਕੌਰਕੋਜ਼ੇਨੂਰ ਮਿਸਿਜ਼ ਵਰਲਡ ਪੰਜਾਬਣ ਦੀ ਫਰਸਟ ਰਨਰਅਪ ਦੇ ਨਾਲ-ਨਾਲ ਜੋਬਨਵਤੀ ਮੁਟਿਆਰ ਦਾ ਖਿਤਾਬ ਵੀ ਜਿੱਤਿਆ। ਕਵਿਤਾਵਾਂ, ਗੀਤ ਲਿਖਣਾ, ਕਿਤਾਬਾਂ ਪੜ੍ਹਨਾ ਅਤੇ ਨਾਲ-ਨਾਲ ਕੋਰਿਓਗ੍ਰਾਫੀ ਦਾ ਸ਼ੌਂਕ ਰੱਖਣ ਵਾਲੀ ਮਿਸਿਜ਼ ਬਲਵਿੰਦਰ ਕੌਰ ਪਿਛਲੇ 14 ਸਾਲਾਂ ਤੋਂ ਦੁਬਈ 'ਚ ਰਹਿ ਰਹੇ ਹਨ। ਉਸ ਨੇ ਦੱਸਿਆ ਕਿ ਉਸ ਦੀ ਜ਼ਿੰਦਗੀ ਦਾ ਇਹ ਇਕ ਸੁਪਨਾ ਸੀ ਆਪਣੀ ਪੰਜਾਬਿਅਤ ਨੂੰ ਨਾ ਭੁਲ ਕੇ ਅੱਗੇ ਵਧਣ ਦਾ ਜੋ ਕਿ ਪੂਰਾ ਹੋ ਗਿਆ। ਦੁਬਈ 'ਚ ਅਧਿਆਪਨ ਸੇਵਾ ਦੇ ਨਾਲ-ਨਾਲ ਆਈ. ਪੀ. ਸੀ. ਯੂ. ਦੀ ਮੈਂਬਰ ਵਜੋਂ ਵੀ ਸੇਵਾ ਨਿਭਾਉਂਦੇ ਹੋਏ ਸੰਸਥਾ ਦੇ ਮੋਦੀਖਾਨੇ 'ਚ ਆਪਣਾ ਯੋਗਦਾਨ ਦਿੱਤਾ ਹੈ। ਨੇਤਰਹੀਨ ਲੋਕਾਂ ਵਾਸਤੇ ਵੀ ਚੈਰਿਟੀ ਵਰਕ ਵੀ ਕੀਤਾ। ਪੰਜਾਬੀ ਸੱਭਿਆਚਾਰ ਨੂੰ ਅੱਗੇ ਵਧਾਉਣ ਦੇ ਉਪਰਾਲੇ ਲਈ ਉਸ ਨੇ ਆਪਣੀ ਗਿੱਧਾ ਟੀਮ ਰਾਹੀਂ ਮਲਿਆਲਮ ਚੈਨਲ asia.net 'ਤੇ 2017 'ਚ ਪਹਿਲਾ ਅਤੇ 2018 'ਚ ਦੂਜਾ ਸਥਾਨ ਪ੍ਰਾਪਤ ਕਰਕੇ ਹੋਰਨਾਂ ਭਾਸ਼ਾਵਾਂ 'ਚ ਪੰਜਾਬ ਅਤੇ ਪੰਜਾਬੀਅਤ ਦੀ ਸ਼ਾਨ ਵਧਾਈ। ਆਪਣੀਆਂ ਸਫਲਤਾਵਾਂ ਦਾ ਸਿਹਰਾ ਉਹ ਆਪਣੀ ਅਨਥੱਕ ਮਿਹਨਤ, ਆਪਣੇ ਜੀਵਨ ਸਾਥੀ ਸਰਦਾਰ ਜਗਜੀਤ ਸਿੰਘ ਜੀ ਦੇ ਸਾਥ ਅਤੇ ਪਰਿਵਾਰ ਨੂੰ ਦਿੰਦੇ ਹੋਏ ਉਨ੍ਹਾਂ ਸਭ ਮਿੱਤਰਾਂ ਅਤੇ ਸਕੇ ਸਬੰਧੀਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਦੀਆਂ ਦੁਆਵਾਂ ਸਦਕਾ ਅੱਜ ਉਹ ਇਸ ਮੁਕਾਮ 'ਤੇ ਹੈ ਅਤੇ ਪੰਜਾਬੀ ਅਤੇ ਪੰਜਾਬੀਅਤ ਦਾ ਮਾਨ ਵਧਾ ਰਹੀ ਹੈ।


author

shivani attri

Content Editor

Related News