MP ਵਿਕਰਮਜੀਤ ਸਾਹਨੀ ਨੇ ਰਾਜ ਸਭਾ ''ਚ ਚੁੱਕਿਆ ''ਖੇਲੋ ਇੰਡੀਆ'' ਸਕੀਮ ਤਹਿਤ ਫੰਡਿਗ ''ਚ ਅਸਮਾਨਤਾ ਦਾ ਮੁੱਦਾ
Thursday, Aug 01, 2024 - 08:57 PM (IST)
ਨਵੀਂ ਦਿੱਲੀ- ਸੰਸਦ ਵਿੱਚ ਇੱਕ ਪ੍ਰਭਾਵਸ਼ਾਲੀ ਭਾਸ਼ਣ ਵਿੱਚ ਪੰਜਾਬ ਤੋਂ ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ 'ਖੇਲੋ ਇੰਡੀਆ' ਸਕੀਮ ਅਧੀਨ ਫੰਡਾਂ ਦੀ ਵੰਡ ਵਿੱਚ ਵੱਡੀ ਅਸਮਾਨਤਾ ਦਾ ਮੁੱਦਾ ਜ਼ੋਰ ਨਾਲ ਉਠਾਇਆ।
ਡਾ. ਸਾਹਨੀ ਨੇ ਕਿਹਾ ਕਿ ਪੈਰਿਸ ਓਲੰਪਿਕ 'ਚ ਹਿੱਸਾ ਲੈਣ ਵਾਲੇ 117 ਭਾਰਤੀ ਖਿਡਾਰੀਆਂ ਦੇ ਰਾਸ਼ਟਰੀ ਦਲ ਵਿੱਚੋਂ 19 ਐਥਲੀਟ ਪੰਜਾਬ ਦੇ ਹਨ, ਜੋ ਕਿ ਭਾਰਤ ਦੇ ਕੁੱਲ ਐਥਲੀਟਾਂ ਦਾ 16% ਬਣਦਾ ਹੈ। ਪੰਜਾਬ ਦੇ ਖਿਡਾਰੀਆਂ ਨੇ ਬੇਮਿਸਾਲ ਵਚਨਬੱਧਤਾ ਅਤੇ ਪ੍ਰਤਿਭਾ ਦਿਖਾਈ ਹੈ, ਇਸ ਦੇ ਬਾਵਜੂਦ ਸੂਬੇ ਨੂੰ 78 ਕਰੋੜ ਰੁਪਏ ਦੀ ਅਨੁਪਾਤਕ ਤੌਰ 'ਤੇ ਘੱਟ ਵੰਡ ਪ੍ਰਾਪਤ ਹੋਈ ਹੈ, ਜੋ ਕਿ ਕੁਲ ਖੇਲੋ ਇੰਡੀਆ ਸਕੀਮ ਫੰਡਿੰਗ ਦਾ ਸਿਰਫ਼ 3.6% ਬਣਦਾ ਹੈ।
ਇਹ ਵੰਡ ਦੂਜੇ ਸੂਬਿਆਂ ਨਾਲੋਂ ਬਿਲਕੁਲ ਉਲਟ ਹੈ ਜਿਨ੍ਹਾਂ ਨੇ ਖੇਲੋ ਇੰਡੀਆ ਸਕੀਮ ਤਹਿਤ 438 ਕਰੋੜ ਰੁਪਏ ਪ੍ਰਾਪਤ ਕੀਤੇ ਅਤੇ ਪੈਰਿਸ ਓਲੰਪਿਕ ਵਿੱਚ ਸਿਰਫ ਦੋ ਅਥਲੀਟਾਂ ਦਾ ਯੋਗਦਾਨ ਪਾਇਆ ਹੈ। ਇਹ ਚਿੰਤਾ ਦਾ ਵਿਸ਼ਾ ਬਣ ਗਿਆ ਹੈ ਕਿ ਫੰਡਿੰਗ ਵਿੱਚ ਅਜਿਹਾ ਅਸੰਤੁਲਨ ਪੰਜਾਬ ਵਰਗੇ ਸੂਬਿਆਂ ਦੇ ਅਥਲੀਟਾਂ ਦੇ ਵਿਕਾਸ ਅਤੇ ਭਵਿੱਖ ਦੀ ਸਫਲਤਾ ਵਿੱਚ ਰੁਕਾਵਟ ਬਣ ਸਕਦਾ ਹੈ।
ਡਾ: ਸਾਹਨੀ ਨੇ ਇਹ ਵੀ ਕਿਹਾ ਕਿ ਖੇਡ ਪਹਿਲਕਦਮੀਆਂ ਲਈ ਲੋੜੀਂਦੇ ਫੰਡ ਮੁਹੱਈਆ ਕਰਵਾਉਣਾ ਜ਼ਰੂਰੀ ਹੈ ਕਿਉਂਕਿ ਨੌਜਵਾਨ ਸਾਡਾ ਜਨਸੰਖਿਆ ਲਾਭ ਹਨ। ਉਨ੍ਹਾਂ ਨੂੰ ਨਸ਼ਿਆਂ ਵਰਗੇ ਵਿਕਾਰਾਂ ਦਾ ਸ਼ਿਕਾਰ ਹੋਣ ਦੀ ਬਜਾਏ ਖੇਡਾਂ ਵਰਗੇ ਕੰਮਾਂ ਵਿੱਚ ਲੱਗੇ ਰਹਿਣਾ ਚਾਹੀਦਾ ਹੈ। ਕੇਵਲ ਤਦ ਹੀ ਅਸੀਂ ਸਮਾਵੇਸ਼ੀ ਮਨੁੱਖੀ ਵਿਕਾਸ ਪ੍ਰਾਪਤ ਕਰ ਸਕਦੇ ਹਾਂ।
ਇਹ ਵੀ ਪੜ੍ਹੋ- ਹਾਰਟ ਅਟੈਕ ਨਾਲ ਹੋਈ ਮੌਤ ਜਾਂ ਕੀਤਾ ਗਿਆ ਕਤਲ ? ਮ੍ਰਿਤਕਾ ਨੇ ਅਜਿਹੀ ਥਾਂ ਲਿਖਿਆ ਕਾਤਲਾਂ ਦਾ ਨਾਂ, ਕਿ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e