ਡਿਬਰੂਗੜ੍ਹ ਜੇਲ੍ਹ 'ਚ ਬੰਦ MP ਅੰਮ੍ਰਿਤਪਾਲ ਸਿੰਘ ਦੀ ਨਿੱਜੀ ਕਾਨੂੰਨੀ ਸਲਾਹਕਾਰ ਦਾ ਕਾਰਾ

Saturday, Aug 17, 2024 - 11:46 AM (IST)

ਡਿਬਰੂਗੜ੍ਹ ਜੇਲ੍ਹ 'ਚ ਬੰਦ MP ਅੰਮ੍ਰਿਤਪਾਲ ਸਿੰਘ ਦੀ ਨਿੱਜੀ ਕਾਨੂੰਨੀ ਸਲਾਹਕਾਰ ਦਾ ਕਾਰਾ

ਡਿਬਰੂਗੜ੍ਹ (ਏਜੰਸੀਆਂ): ਡਿਬਰੂਗੜ੍ਹ ਦੇ ਇਕ ਨਾਮੀ ਹੋਟਲ ਵਿਚ ਧੋਖਾਧੜੀ ਦਾ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪੰਜਾਬ ਤੋਂ ਆਜ਼ਾਦ ਐੱਮ. ਪੀ. ਅੰਮ੍ਰਿਤਪਾਲ ਸਿੰਘ ਦੀ ਕਾਨੂੰਨੀ ਸਲਾਹਕਾਰ ਹੋਣ ਦਾ ਦਾਅਵਾ ਕਰਨ ਵਾਲੀ ਇਕ ਔਰਤ ਨੇ 53 ਹਜ਼ਾਰ ਰੁਪਏ ਦਾ ਜਾਅਲੀ UPI ਭੁਗਤਾਨ ਕਰਕੇ ਸੰਸਥਾ ਨਾਲ ਘਪਲਾ ਕਰ ਫਰਾਰ ਹੋ ਗਈ ਹੈ। ਸੂਤਰਾਂ ਮੁਤਾਬਕ ਪ੍ਰਿਆ ਮਿਸ਼ਰਾ MP ਅੰਮ੍ਰਿਤਪਾਲ ਸਿੰਘ ਦੀ ਨਿੱਜੀ ਕਾਨੂੰਨੀ ਸਲਾਹਕਾਰ ਵਜੋਂ ਪਛਾਣ ਕੀਤੀ ਗਈ ਹੈ। 

ਇਹ ਖ਼ਬਰ ਵੀ ਪੜ੍ਹੋ - ਸਵਾਰੀਆਂ ਨਾਲ ਭਰੀ ਬੱਸ ਨਾਲ ਵਾਪਰਿਆ ਭਿਆਨਕ ਹਾਦਸਾ! ਧੜ ਤੋਂ ਲੱਥ ਕੇ ਟਰਾਲੇ 'ਚ ਜਾ ਡਿੱਗੀ ਡਰਾਈਵਰ ਦੀ ਧੋਣ

ਹੋਟਲ ਅਧਿਕਾਰੀਆਂ ਦੇ ਅਨੁਸਾਰ ਪ੍ਰਿਆ ਮਿਸ਼ਰਾ ਪਿਛਲੇ ਇਕ ਮਹੀਨੇ ਤੋਂ ਵੱਧ ਸਮੇਂ ਤੋਂ ਹੋਟਲ ਵਿਚ ਰਹਿ ਰਹੀ ਸੀ ਅਤੇ ਤਕਰੀਬਨ ਹਰ ਰੋਜ਼ ਐੱਮ.ਪੀ. ਅੰਮ੍ਰਿਤਪਾਲ  ਸਿੰਘ ਨੂੰ ਮਿਲਣ ਜੇਲ੍ਹ ਜਾਂਦੀ ਸੀ ਜਿਸ ਦਾ ਕੁੱਲ 1,53,000 ਰੁਪਏ ਦਾ ਬਿੱਲ ਇਕੱਠਾ ਹੋਇਆ ਸੀ। ਉਸ ਨੇ 1 ਲੱਖ ਰੁਪਏ ਨਕਦ ਅਦਾ ਕੀਤੇ, ਪਰ ਆਪਣੇ ਫ਼ੋਨ 'ਤੇ ਜਾਅਲੀ UPI ਭੁਗਤਾਨ ਦੀ ਪੁਸ਼ਟੀ ਦਿਖਾ ਕੇ ਬਾਕੀ 53 ਹਜ਼ਾਰ ਦਾ ਨਿਪਟਾਰਾ ਕਰਨ ਦੀ ਕੋਸ਼ਿਸ਼ ਕੀਤੀ। ਫਰਜ਼ੀ ਪੇਮੈਂਟ ਸਕਰੀਨ ਦਿਖਾਉਣ ਤੋਂ ਬਾਅਦ, ਉਹ ਜਲਦੀ ਨਾਲ ਹੋਟਲ ਤੋਂ ਰਵਾਨਾ ਹੋ ਗਈ ਅਤੇ ਉਦੋਂ ਤੋਂ ਉਸ ਨੇ ਆਪਣਾ ਫੋਨ ਬੰਦ ਕਰ ਦਿੱਤਾ। 

ਇਹ ਖ਼ਬਰ ਵੀ ਪੜ੍ਹੋ - ਤੜਕਸਾਰ ਵਾਪਰਿਆ ਰੇਲ ਹਾਦਸਾ, ਪੱਥਰ ਨਾਲ ਟਕਰਾ ਕੇ ਲੀਹੋਂ ਲੱਥੀ ਰੇਲਗੱਡੀ

ਸੂਤਰਾਂ ਮੁਤਾਬਕ ਜਦੋਂ ਹੋਟਲ ਨੇ ਭੁਗਤਾਨ ਦੀ ਪੁਸ਼ਟੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਧੋਖਾਧੜੀ ਦਾ ਪਤਾ ਲਗਾਇਆ ਤਾਂ ਹੋਟਲ ਸਟਾਫ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ, ਜੋ ਫਿਲਹਾਲ ਘਟਨਾ ਦੀ ਜਾਂਚ ਕਰ ਰਹੀ ਹੈ। ਇਹ ਘਟਨਾ ਡਿਜੀਟਲ ਭੁਗਤਾਨ ਧੋਖਾਧੜੀ ਦੀ ਵਧ ਰਹੀ ਚਿੰਤਾ ਅਤੇ ਔਨਲਾਈਨ ਲੈਣ-ਦੇਣ ਨੂੰ ਸਵੀਕਾਰ ਕਰਨ ਵੇਲੇ ਕਾਰੋਬਾਰਾਂ ਨੂੰ ਚੌਕਸ ਰਹਿਣ ਲਈ ਇਕ ਸਬਕ ਹੋਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News