MP ਅੰਮ੍ਰਿਤਪਾਲ ਸਿੰਘ ਦੇ ਗੰਨਮੈਨ ਸਣੇ 2 ਹੋਰ ਨੌਜਵਾਨਾਂ ਨੂੰ ਲਿਆ ਪ੍ਰੋਡਕਸ਼ਨ ਵਾਰੰਟ ’ਤੇ, ਜਾਣੋ ਪੂਰਾ ਮਾਮਲਾ

Friday, Oct 25, 2024 - 04:24 PM (IST)

ਜਲੰਧਰ (ਵਰੁਣ)–ਬੰਬੀਹਾ ਅਤੇ ਕੌਸ਼ਲ ਗੈਂਗ ਦੇ ਗੁਰਗੇ ਫੜੇ ਜਾਣ ਦੇ ਮਾਮਲੇ ’ਚ ਪੁਲਸ ਗੈਂਗ ਨੂੰ ਹਥਿਆਰ ਸਪਲਾਈ ਦੇ ਨਾਲ-ਨਾਲ ਟਾਰਗੈੱਟ ਕਿਲਿੰਗ ਦਾ ਆਰਡਰ ਦੇਣ ਵਾਲੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਗੰਨਮੈਨ ਰਹੇ ਗੁਰਭੇਜ ਸਿੰਘ ਅਤੇ ਉਸ ਦੇ 2 ਹੋਰ ਸਾਥੀਆਂ ਨੂੰ ਪੁਲਸ ਪ੍ਰੋਡਕਸ਼ਨ ਵਾਰੰਟ ’ਤੇ ਲਿਆਈ ਹੈ। ਗੁਰਭੇਜ ਸਿੰਘ ਸਮੇਤ ਉਸ ਦੇ ਸਾਥੀ ਕਾਲੂ ਅਤੇ ਆਕਾਸ਼ ਲੱਕੀ ਨੂੰ ਅਦਾਲਤ ਵਿਚ ਪੇਸ਼ ਕਰਕੇ ਸੀ. ਆਈ. ਏ. ਸਟਾਫ਼ ਨੇ ਉਨ੍ਹਾਂ ਨੂੰ 2 ਦਿਨ ਦੇ ਰਿਮਾਂਡ ’ਤੇ ਲਿਆ ਹੈ।

ਪੁਲਸ ਨੇ ਪੁੱਛਗਿੱਛ ਤੋਂ ਬਾਅਦ ਫਰੀਦਕੋਟ ਦੇ ਬਾਜਾਖਾਨਾ ਇਲਾਕੇ ਵਿਚ ਗੁਰਭੇਜ ਸਿੰਘ ਦੇ ਟਿਕਾਣੇ ’ਤੇ ਰੇਡ ਵੀ ਕੀਤੀ, ਜਿੱਥੋਂ ਪੁਲਸ ਨੂੰ 12 ਅਤੇ 315 ਬੋਰ ਦੇ ਵੈਪਨ ਦੀਆਂ 18 ਗੋਲ਼ੀਆਂ ਬਰਾਮਦ ਹੋਈਆਂ ਹਨ। ਗੁਰਭੇਜ ਸਿੰਘ ਪਿਛਲੇ 2 ਸਾਲਾਂ ਤੋਂ ਜੇਲ੍ਹ ਵਿਚ ਬੰਦ ਹੈ। ਗੁਰਭੇਜ ਸਿੰਘ ਦੀ ਗ੍ਰਿਫ਼ਤਾਰੀ ਉਸ ਸਮੇਂ ਹੋਈ ਸੀ, ਜਦੋਂ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਪੰਜਾਬ ਪੁਲਸ ਨੇ ਸ਼ਾਹਕੋਟ ਵਿਚ ਟ੍ਰੇਪ ਲਾਇਆ ਹੋਇਆ ਸੀ। ਬੰਬੀਹਾ ਅਤੇ ਕੌਸ਼ਲ ਗੈਂਗ ਦੇ 4 ਗੁਰਗਿਆਂ ਦੇ ਫੜੇ ਜਾਣ ਤੋਂ ਬਾਅਦ ਉਨ੍ਹਾਂ ਕੋਲੋਂ ਬਰਾਮਦ ਹੋਏ ਹਥਿਆਰਾਂ ਬਾਰੇ ਪੁੱਛਗਿੱਛ ਤੋਂ ਬਾਅਦ ਗੁਰਭੇਜ ਸਿੰਘ ਦਾ ਨਾਂ ਸਾਹਮਣੇ ਆਇਆ ਸੀ। ਗੁਰਭੇਜ ਸਿੰਘ ਨੇ ਹੀ ਇਨ੍ਹਾਂ ਮੁਲਜ਼ਮਾਂ ਨੂੰ ਹਥਿਆਰ ਮੁਹੱਈਆ ਕਰਵਾਏ ਸਨ। ਸੀ. ਆਈ. ਏ. ਸਟਾਫ਼ ਦੇ ਇੰਚਾਰਜ ਸੁਰਿੰਦਰ ਕੁਮਾਰ ਕੰਬੋਜ ਦਾ ਕਹਿਣਾ ਹੈ ਕਿ ਗੁਰਭੇਜ ਸਿੰਘ ਨੇ ਬਾਜਾਖਾਨਾ ਇਲਾਕੇ ਦੇ ਹੀ ਕਿਸੇ ਵਿਅਕਤੀ ਜ਼ਰੀਏ ਹਥਿਆਰ ਮੰਗਵਾਏ ਸਨ, ਜਿਸ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਕੁੱਲ੍ਹੜ ਪਿੱਜ਼ਾ ਕੱਪਲ ਵੱਲੋਂ ਹਾਈਕੋਰਟ ਦਾ ਰੁਖ਼ ਕਰਨ ਮਗਰੋਂ ਮੁੜ ਲਾਈਵ ਹੋਇਆ ਨਿਹੰਗ ਸਿੰਘ, ਦਿੱਤੀ ਚਿਤਾਵਨੀ

PunjabKesari

ਪੁਲਸ ਨੇ ਗੁਰਭੇਜ ਸਿੰਘ, ਕਾਲੂ ਅਤੇ ਆਕਾਸ਼ ਉਰਫ ਲੱਕੀ ਦੀ ਗ੍ਰਿਫ਼ਤਾਰੀ ਪਾ ਦਿੱਤੀ ਹੈ। ਇਸ ਦੇ ਨਾਲ-ਨਾਲ ਉਸ ਨਾਲ ਜੁੜੇ ਹੋਰਨਾਂ ਮੁਲਜ਼ਮਾਂ ਦਾ ਰਿਕਾਰਡ ਵੀ ਚੈੱਕ ਕੀਤਾ ਜਾ ਰਿਹਾ ਹੈ। ਇੰਸ. ਸੁਰਿੰਦਰ ਸਿੰਘ ਕੰਬੋਜ ਦਾ ਕਹਿਣਾ ਹੈ ਕਿ ਜਲਦ ਇਸ ਮਾਮਲੇ ਵਿਚ ਨਵੇਂ ਖੁਲਾਸੇ ਹੋ ਸਕਦੇ ਹਨ। ਸੂਤਰਾਂ ਦੀ ਮੰਨੀਏ ਤਾਂ ਗੁਰਭੇਜ ਸਿੰਘ ਅਤੇ ਉਸਦੇ 2 ਹੋਰਨਾਂ ਸਾਥੀਆਂ ਤੋਂ ਡਰੱਗਜ਼ ਸਪਲਾਈ ਨੂੰ ਲੈ ਕੇ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਸੀ. ਆਈ. ਏ. ਸਟਾਫ ਦੇ ਇੰਚਾਰਜ ਸੁਰਿੰਦਰ ਕੁਮਾਰ ਕੰਬੋਜ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਰੇਲਵੇ ਕਾਲੋਨੀ ’ਚ ਵਾਰਦਾਤ ਦੀ ਯੋਜਨਾ ਬਣਾ ਰਹੇ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ 2 ਹੋਰ ਸਾਥੀ ਵੀ ਗ੍ਰਿਫ਼ਤਾਰ ਕਰ ਲਏ ਗਏ ਸਨ।
ਮੁਲਜ਼ਮਾਂ ਦੀ ਪਛਾਣ ਜਲੰਧਰ ਦੇ ਬੋਪਾਰਾਏ ਕਲਾਂ ਨਿਵਾਸੀ ਜਸਪ੍ਰੀਤ ਸਿੰਘ ਉਰਫ਼ ਜੱਸਾ, ਹੁਸ਼ਿਆਰਪੁਰ ਦੇ ਪਿੰਡ ਮਾਹਿਲਪੁਰ ਦੇ ਹਰਸ਼ਦੀਪ ਸਿੰਘ, ਤਰਨਤਾਰਨ ਦੇ ਮੁਰਾਦਪੁਰ ਪਿੰਡ ਦੇ ਸ਼ੇਖਰ, ਜਲੰਧਰ ਦੇ ਨਿਊ ਮਾਡਲ ਹਾਊਸ ਦੇ ਗਗਨਦੀਪ ਸਿੰਘ ਉਰਫ਼ ਗਿੰਨੀ ਬਾਜਵਾ ਅਤੇ ਜਲੰਧਰ ਦੇ ਬੰਬੀਆਂਵਾਲ ਪਿੰਡ ਦੇ ਅਮਿਤ ਸਹੋਤਾ ਵਜੋਂ ਹੋਈ ਸੀ।

ਇਹ ਵੀ ਪੜ੍ਹੋ- ਪੰਜਾਬ ਦਾ ਇਹ ਨੈਸ਼ਨਲ ਹਾਈਵੇਅ ਰਹੇਗਾ ਬੰਦ, ਡਾਇਵਰਟ ਕੀਤੇ ਗਏ ਰੂਟ

ਪੁਲਸ ਨੇ ਮੁਲਜ਼ਮਾਂ ਕੋਲੋਂ 9 ਹਥਿਆਰ ਅਤੇ 15 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਸਨ। ਮੁਲਜ਼ਮਾਂ ਨੇ ਕਬੂਲ ਕੀਤਾ ਸੀ ਕਿ ਉਹ ਦਵਿੰਦਰ ਬੰਬੀਹਾ ਅਤੇ ਕੌਸ਼ਲ ਚੌਧਰੀ ਗੈਂਗ ਲਈ ਟਾਰਗੈੱਟ ਕਿਲਿੰਗ ਵਰਗੀਆਂ ਵਰਦਾਤਾਂ ਨੂੰ ਅੰਜਾਮ ਦਿੰਦੇ ਹਨ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ 3 ਟਾਰਗੈੱਟ ਕਿਲਿੰਗ ਹੋਣ ਤੋਂ ਬਚਾਅ ਹੋ ਗਿਆ ਸੀ। ਮੁਲਜ਼ਮਾਂ ਨੇ ਮੰਨਿਆ ਸੀ ਕਿ ਉਨ੍ਹਾਂ ਨੂੰ ਟਾਰਗੈੱਟ ਕਿਲਿੰਗ ਦਾ ਆਰਡਰ ਗੁਰਭੇਜ ਸਿੰਘ ਦਿੰਦਾ ਸੀ ਅਤੇ ਹਥਿਆਰ ਵੀ ਉਸੇ ਨੇ ਮੁਹੱਈਆ ਕਰਵਾਏ ਸਨ।

ਪਹਿਲਾਂ ਫੜੇ ਗਏ 5 ਮੁਲਜ਼ਮਾਂ ਦਾ ਵੀ ਰਿਮਾਂਡ ਵਧਾਇਆ
ਸੀ. ਆਈ. ਏ. ਸਟਾਫ਼ ਨੇ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਬੰਬੀਹਾ ਅਤੇ ਕੌਸ਼ਲ ਗੈਂਗ ਦੇ 5 ਗੁਰਗਿਆਂ ਦਾ ਰਿਮਾਂਡ ਖ਼ਤਮ ਹੋਣ ’ਤੇ ਉਨ੍ਹਾਂ ਨੂੰ ਦੋਬਾਰਾ ਅਦਾਲਤ ਵਿਚ ਪੇਸ਼ ਕੀਤਾ। ਪੁਲਸ ਨੂੰ ਪੰਜਾਂ ਮੁਲਜ਼ਮਾਂ ਦਾ 2 ਦਿਨ ਦਾ ਰਿਮਾਂਡ ਹੋਰ ਮਿਲਿਆ। ਪੰਜਾਂ ਮੁਲਜ਼ਮਾਂ ਹਰਸ਼ਦੀਪ, ਸ਼ੇਖਰ, ਜਸਪ੍ਰੀਤ ਸਿੰਘ ਉਰਫ਼ ਜੱਸਾ, ਗਗਨਦੀਪ ਸਿੰਘ ਅਤੇ ਅਮਿਤ ਸਹੋਤਾ ਨੂੰ ਗੁਰਭੇਜ ਸਿੰਘ, ਕਾਲੂ ਅਤੇ ਆਕਾਸ਼ ਲੱਕੀ ਦੇ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਜਾਣੀ ਹੈ ਤਾਂ ਕਿ ਮੁਲਜ਼ਮਾਂ ਤੋਂ ਹੋਰ ਇਨਪੁੱਟ ਮਿਲ ਸਕਣ।

ਇਹ ਵੀ ਪੜ੍ਹੋ- ਜਲੰਧਰ ਦੇ ਥਾਣੇ 'ਚ DGP ਗੌਰਵ ਯਾਦਵ ਦਾ ਅਚਨਚੇਤ ਨਿਰੀਖਣ, ਅਧਿਕਾਰੀਆਂ ਨੂੰ ਦਿੱਤੇ ਸਖ਼ਤ ਹੁਕਮ
 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


shivani attri

Content Editor

Related News