ਝਬਾਲ ਪੁਲਸ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਗ੍ਰੋਹ ਦੇ ਮੈਬਰਾਂ ਨੂੰ ਕੀਤਾ ਕਾਬੂ

Sunday, Aug 20, 2017 - 03:53 PM (IST)

ਝਬਾਲ ਪੁਲਸ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਗ੍ਰੋਹ ਦੇ ਮੈਬਰਾਂ ਨੂੰ ਕੀਤਾ ਕਾਬੂ


ਝਬਾਲ(ਨਰਿੰਦਰ) - ਐਸ. ਐਸ. ਪੀ. ਤਰਨ ਤਾਰਨ ਦਰਸ਼ਨ ਸਿੰਘ ਮਾਨ ਅਤੇ ਡੀ.ਐਸ.ਪੀ.ਪਿਆਰਾਂ ਸਿੰਘ ਦੇ ਆਦੇਸ਼ਾ 'ਤੇ ਥਾਣਾ ਝਬਾਲ ਦੀ ਪੁਲਸ ਵੱਲੋ ਸਮਾਜ ਵਿਰੋਧੀ ਅਨਸਰਾਂ ਖਿਲ਼ਾਫ ਸ਼ੁਰੂ ਕੀਤੀ ਮਹਿੰਮ ਤਹਿਤ ਥਾਣਾਂ ਝਬਾਲ ਦੀ ਪੁਲਸ ਨੇ ਕਾਰਵਾਈ ਕਰਦਿਆਂ ਜਿਥੇ ਮੋਟਰਸਾਈਕਲ ਚੋਰੀ ਕਰਨ ਵਾਲੇ ਗ੍ਰੋਹ ਦੇ 2000 ਮੈਬਰਾਂ ਨੂੰ ਦੋ ਚੋਰੀ ਦੇ ਮੋਟਰਸਾਈਕਲਾਂ ਸਮੇਤ ਕਾਬੂ ਕੀਤਾ ਉਥੇ ਹੀ ਪਿੰਡ ਜਗਤਪੁਰਾਂ ਵਿਖੇ ਇਕ ਵਿਆਕਤੀ ਨੂੰ 4 ਅਲਕੋਹਲ ਦੇ ਡਰੰਮਾਂ ਸਮੇਤ ਕਾਬੂ ਕਰਕੇ ਇਨ੍ਹਾਂ ਵਿਰੁਧ ਥਾਣਾਂ ਝਬਾਲ ਵਿਖੇ ਕੇਸ ਦਰਜ ਕੀਤਾ ਹੈ।

ਇਸ ਸਬੰਧੀ ਥਾਣਾਂ ਝਬਾਲ ਵਿਖੇ ਕੀਤੀ ਪ੍ਰੈਸ ਕਾਨਫ੍ਰੰਸ ਵਿੱਚ ਜਾਣਕਾਰੀ ਦਿੰਦੀਆਂ ਥਾਣਾਂ ਮੁਖੀ ਹਰਿਤ ਸਰਮਾਂ ਨੇ ਦੱਸਿਆਂ ਕਿ ਥਾਣੇਦਾਰ ਨਰਿੰਦਰ ਸਿੰਘ ਨੇ ਪੁਲਸ ਪਾਰਟੀ ਸਮੇਤ ਲਗਾਏ ਨਾਕੇ ਦੌਰਾਨ ਮੋਟਰਸਾਈਕਲ 'ਤੇ ਆ ਰਹੇ ਦੋ ਨੌਜਵਾਨਾਂ ਨੂੰ ਰੋਕ ਕੇ ਜਦੋ ਉਨ੍ਹਾਂ ਕੋਲੋ ਮੋਟਰਸਾਈਕਲ ਦੇ ਕਾਗਜਾਤ ਚੈਕ ਕੀਤੇ ਤਾਂ ਉਹ ਕੋਈ ਵੀ ਕਾਗਜਾਤ ਨਹੀ ਵਿਖਾ ਸਕੇ ਅਤੇ ਨਾ ਹੀ ਕੋਈ ਤਸੱਲੀ ਬਖਸ਼ ਜਵਾਬ ਦਿੱਤਾ। ਜਿਸ 'ਤੇ ਦੋਵਾਂ ਨੌਜਵਾਨਾਂ ਜਿਨ੍ਹਾਂ ਦੀ ਪਛਾਣ ਅਜੈ ਸਿੰਘ ਪੁੱਤਰ ਹੀਰਾਂ ਸਿੰਘ ਵਾਸੀ ਬੈਕਾਂ ਅਤੇ ਧੀਰਾਂ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਭਿੱਖੀਵਿੰਡ ਵਜੋ ਹੋਈ ਕੋਲੋ ਕੀਤੀ ਪੁੱਛਗਿੱਛ ਦੌਰਾਨ ਉਨ੍ਹਾਂ ਮੰਨਿਆਂ ਕਿ ਉਹ ਮੋਟਰਸਾਈਕਲ ਚੋਰੀ ਕਰਨ ਵਾਲੇ ਗ੍ਰੋਹ ਦੇ ਮੈਬਰ ਹਨ ਜਿਨ੍ਹਾਂ ਨੇ ਇਹ ਮੋਟਰਸਾਈਕਲ ਵੀ ਚੋਰੀ ਕੀਤਾ ਹੈ ਤੋ ਇਲਾਵਾਂ ਇਕ ਹੋਰ ਚੌਰੀ ਕੀਤਾ ਮੋਟਰਸਾਈਕਲ ਬਰਾਮਦ ਕੀਤਾ ਗਿਆ। ਇਨ੍ਹਾਂ ਮੋਟਰਸਾਈਕਲ ਚੋਰ ਖਿਲਾਫ ਥਾਣਾਂ ਝਬਾਲ ਵਿਖੇ ਕੇਸ ਦਰਜ ਕੀਤਾ ਗਿਆ ਹੈ। 
ਥਾਣੇਦਾਰ ਨਰਿੰਦਰ ਸਿੰਘ ਨੇ ਪੁਲਸ ਪਾਰਟੀ ਸਮੇਤ ਪਿੰਡ ਜਗਤਪੁਰਾਂ ਵਿਖੇ ਕੀਤੀ ਛਾਪੇਮਾਰੀ ਦੌਰਾਨ ਇਕ ਵਿਅਕਤੀ ਗੁਰਦੇਵ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਜਗਤਪੁਰਾਂ ਨੂੰ 4 ਅਲਕੋਹਲ ਦੇ ਡਰੰਮਾਂ ਸਮੇਤ ਕਾਬੂ ਕੀਤਾ ਹੈ । ਜਿਸ ਦੇ ਵਿਰੁੱਧ ਥਾਣਾਂ ਝਬਾਲ ਐਕਸਾਈਜ ਐਕਟ ਅਧੀਨ ਕੇਸ ਦਰਜ ਕੀਤਾ ਗਿਆ ਹੈ।ਇਸ ਸਮੇ ਥਾਣੇਦਾਰ ਹਰੀ ਸਿੰਘ, ਮੁਖ ਮੁਣਸ਼ੀ ਪਰਮਜੀਤ ਸਿੰਘ, ਹੌਲਦਾਰ ਇੰਦਰਜੀਤ ਸਿੰਘ ਆਦਿ ਵੀ ਹਾਜ਼ਰ ਸਨ।
 


Related News