ਹੁਣ ਮੋਟਰਸਾਈਕਲਾਂ ''ਤੇ ਪਟਾਕੇ ਵਜਾਉਣ ਵਾਲਿਆਂ ਦੀ ਖੈਰ ਨਹੀਂ

Wednesday, Mar 07, 2018 - 04:45 PM (IST)

ਨੂਰਪੁਰ ਬੇਦੀ (ਸ਼ਰਮਾ ਕਲਮਾ/ਤਰਨਜੀਤ/ਅਵਿਨਾਸ਼/ਭੰਡਾਰੀ)— ਇਲਾਕੇ ਅੰਦਰ ਅਮਨ ਸ਼ਾਤੀ ਨੂੰ ਬਰਕਰਾਰ ਰੱਖਣ ਲਈ ਲੋਕਾਂ ਦਾ ਪੁਲਸ ਨੂੰ ਸਹਿਯੋਗ ਦੇਣਾ ਬਹੁਤ ਜਰੂਰੀ ਹੈ। ਸਕੂਲਾਂ ਦੇ ਅੱਗੇ ਜੋ ਨੌਜਵਾਨ ਬਿਨਾਂ ਵਜ੍ਹਾ ਤੋਂ ਟੋਲੇ ਬਣਾ ਕੇ ਖੜ੍ਹਦੇ ਹਨ, ਇਨ੍ਹਾਂ ਖਿਲਾਫ ਸਖਤ ਕਦਮ ਚੁੱਕੇ ਜਾ ਰਹੇ ਹਨ। ਇਹ ਸ਼ਬਦ ਥਾਣਾ ਨੂਰਪੁਰਬੇਦੀ ਦੇ ਨਵੇਂ ਪੁਲਸ ਮੁਖੀ ਚੌਧਰੀ ਦੇਸ ਰਾਜ ਨੇ ਬੁੱਧਵਾਰ ਪੱਤਰਕਾਰਾਂ ਨਾ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਨੇ ਪ੍ਰੈੱਸ ਰਾਹੀਂ ਲੋਕਾਂ ਨੂੰ ਅਪੀਲ ਕੀਤੀ, ਜਿਹੜੇ ਸ਼ਰਾਰਤੀ ਅਨਸਰ ਮੋਟਰਸਾਇਕਲਾਂ ਦੇ ਪਟਾਕੇ ਬਜਾ ਕੇ ਮਹੌਲ ਖਰਾਬ ਕਰ ਰਹੇ ਹਨ, ਇਨਾਂ ਵ੍ਹੀਕਲਾਂ ਦੇ ਨੰਬਰ ਪੁਲਸ ਨੂੰ ਦਿੱਤੇ ਜਾਣ, ਇਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਨੰਬਰ ਦੇਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ। 
ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਦੇ ਬੱਚੇ ਵ੍ਹੀਕਲਾਂ ਦੇ ਬਿਨਾਂ ਨੰਬਰ ਤੋਂ ਇਨ੍ਹਾਂ ਨੂੰ ਚਲਾ ਰਹੇ ਹਨ ਉਹ ਤੁਰੰਤ ਇਨਾਂ ਵ੍ਹੀਕਲਾਂ ਦੇ ਨੰਬਰ ਲਿਖਾ ਲੈਣ ਕਿਉਂਕਿ ਉਨ੍ਹਾਂ ਦੇ ਨੋਟਿਸ 'ਚ ਆਇਆ ਹੈ ਕਿ ਜ਼ਿਆਦਾ ਤਰ ਨੌਜਵਾਨ ਆਪਣੇ ਵ੍ਹੀਕਲਾਂ 'ਤੇ ਬਿਨਾਂ ਨੰਬਰ ਲਿਖਾਏ ਫਿਰ ਰਹੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਐੱਸ. ਐੱਸ. ਪੀ ਰੂਪਨਗਰ ਦੀਆਂ ਸਖਤ ਹਦਾਇਤਾਂ ਅਨੁਸਾਰ ਨਸ਼ੇ ਵੇਚਣ ਅਤੇ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਨੂੰ ਬਿਲਕੁਲ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਪੁਲਸ ਚੌਕੀ ਕਲਮਾ ਮੋੜ ਦੇ ਇੰਚਾਰਜ ਬਲਵੀਰ ਸਿੰਘ ਮੁੱਖ ਮੁਨਸ਼ੀ ਬਲਵਿੰਦਰ ਸਿੰਘ, ਏ. ਐੱਸ. ਆਈ. ਬਲਵੀਰ ਕੁਮਾਰ, ਸਹਾਇਕ ਮੁਨਸ਼ੀ ਰਣਜੀਤ ਸਿੰਘ ਸਹਿਤ ਹੋਰ ਅਧਿਕਾਰੀ ਵੀ ਮੋਜੂਦ ਸਨ।


Related News