ਦੇਸੀ ਪਿਸਤੌਲ ਤੇ ਚੋਰੀ ਦੇ ਮੋਟਰਸਾਈਕਲ ਸਮੇਤ ਦੋ ਕਾਬੂ

Wednesday, Mar 06, 2019 - 05:35 PM (IST)

ਦੇਸੀ ਪਿਸਤੌਲ ਤੇ ਚੋਰੀ ਦੇ ਮੋਟਰਸਾਈਕਲ ਸਮੇਤ ਦੋ ਕਾਬੂ

ਮਮਦੋਟ (ਧਵਨ) : ਥਾਣਾ ਮਮਦੋਟ ਦੇ ਮੁਖੀ ਪਰਮਜੀਤ ਸਿੰਘ ਮੁਤਾਬਿਕ ਮਮਦੋਟ ਪੁਲਸ ਨੇ ਬੀਤੀ ਸ਼ਾਮ ਇਕ ਦੇਸੀ ਪਿਸਤੌਲ, ਇਕ ਜਿੰਦਾ ਕਾਰਤੂਸ ਅਤੇ ਚੋਰੀ ਦੇ ਮੋਟਰਸਾਇਕਲ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ। ਪੁਲਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਸ਼ਾਮ ਪੁਲਸ ਪਾਰਟੀ ਏ. ਐੱਸ. ਆਈ. ਸੁਖਦਰਸ਼ਨ ਕੁਮਾਰ ਦੀ ਅਗਵਾਈ ਹੇਠ ਮਮਦੋਟ ਸਟੇਡੀਅਮ ਕੋਲ ਗਸ਼ਤ ਕਰ ਰਹੀ ਸੀ, ਇਸ ਦੌਰਾਨ ਸਾਹਮਣੇ ਤੋਂ ਦੋ ਵਿਅਕਤੀ ਇਕ ਬਿਨਾਂ ਨੰਬਰੀ ਪਲਸਰ ਮੋਟਰਸਾਇਕਲ 'ਤੇ ਆ ਰਹੇ ਸੀ, ਜਿਨ੍ਹਾਂ ਨੂੰ ਪੁਲਸ ਨੇ ਰੋਕਣ ਲਈ ਕਿਹਾ ਜਦੋਂ ਉਕਤ ਨੌਜਵਾਨ ਮੋਟਰਸਾਇਕਲ ਭਜਾਉਣ ਲੱਗੇ ਤਾਂ ਮੋਟਰਸਾਇਕਲ ਬੰਦ ਹੋ ਗਿਆ। 
ਪੁਲਸ ਨੇ ਜਦੋਂ ਇਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਪਾਸੋਂ ਇਕ ਦੇਸੀ ਪਿਸਤੌਲ, ਇਕ ਜਿੰਦਾ ਕਾਰਤੂਸ ਬਰਾਮਦ ਹੋਇਆ। ਪੁੱਛਗਿੱਛ ਦੌਰਾਨ ਇਨ੍ਹਾਂ ਦੀ ਪਹਿਚਾਣ ਅਕਾਸ਼ਦੀਪ, ਨਿਰਮਲ ਵਾਸੀ ਬੇਟੂ ਕਦੀਮ ਵਜੋਂ ਹੋਈ ਹੈ। ਇਨ੍ਹਾਂ ਪਾਸੋਂ ਪ੍ਰਾਪਤ ਪਲਸਰ ਮੋਟਰਸਾਇਕਲ ਵੀ ਚੋਰੀ ਦਾ ਪਾਇਆ ਗਿਆ। ਪੁਲਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News