ਤੇਜ਼ ਰਫਤਾਰ ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਪਿਉ-ਪੁੱਤ ਜ਼ਖਮੀ
Thursday, Aug 03, 2017 - 06:08 PM (IST)

ਕੋਟਕਪੂਰਾ - ਨੇੜਲੇ ਪਿੰਡ ਬਰਗਾੜੀ ਤੋਂ ਆਪਣੇ ਮੋਟਰਸਾਈਕਲ ਰਾਹੀਂ ਘਰ ਪਰਤ ਰਹੇ ਯਸ਼ਪਾਲ ਭਾਰਦਵਾਜ ਤੇ ਉਸ ਦੇ ਬੇਟੇ ਨਰਿੰਦਰ ਭਾਰਦਵਾਜ ਨੂੰ ਅਣਪਛਾਤੇ ਕਾਰ ਚਾਲਕ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਮੋਟਰਸਾਈਕਲ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਦੋਵੇਂ ਪਿਉ-ਪੁੱਤ ਜ਼ਖ਼ਮੀ ਹੋ ਗਏ। ਇਸ ਸਬੰਧ 'ਚ ਪੀੜਤ ਯਸ਼ਪਾਲ ਭਾਰਦਵਾਜ ਨੇ ਦੱਸਿਆ ਕਿ ਸ਼ਾਮ ਸਵਾ 4 ਵਜੇ ਦੇ ਕਰੀਬ ਤੇਜ ਰਫ਼ਤਾਰ ਕਾਲੇ ਰੰਗ ਦੀ ਸਿਟੀ ਹਾਂਡਾ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਅਤੇ ਘਟਨਾ ਤੋਂ ਬਾਅਦ ਕਾਰ ਸਵਾਰ ਕਾਰ ਭਜਾ ਕੇ ਲੈ ਗਿਆ। ਇਸ ਦੌਰਾਨ ਹਾਈਵੇ ਪੈਟਰੋਲਿੰਗ ਪੁਲਸ ਪਾਰਟੀ ਨੇ ਦੋਨੋਂ ਜ਼ਖਮੀਆਂ ਨੂੰ ਸੰਭਾਲਿਆ ਅਤੇ ਹਸਪਤਾਲ ਪਹੁੰਚਾਇਆ। ਫ਼ੋਟੋਗ੍ਰਾਫਰ ਐਸੋਸੀਏਸ਼ਨ ਜ਼ਿਲਾ ਫ਼ਰੀਦਕੋਟ ਨੇ ਆਪਣੇ ਮੈਂਬਰ ਯਸ਼ਪਾਲ ਭਾਰਦਵਾਜ ਨਾਲ ਹੋਏ ਹਾਦਸੇ ਸਬੰਧੀ ਜ਼ਿਲਾ ਪੁਲਸ ਮੁਖੀ ਤੋਂ ਇਨਸਾਫ ਦੀ ਮੰਗ ਕਰਦਿਆਂ ਕਾਰ ਚਾਲਕ ਨੂੰ ਤੁਰੰਤ ਕਾਬੂ ਕਰਨ ਦੀ ਮੰਗ ਕੀਤੀ ਹੈ। ਪੁਲਸ ਚੋਂਕੀ ਦੇ ਇੰਚਾਰਜ ਏ. ਐਸ. ਆਈ. ਹਰਬੰਸ ਸਿੰਘ ਨੇ ਦੱਸਿਆ ਕਿ ਕਾਰ ਚਾਲਕ ਦੀ ਪਹਿਛਾਣ ਕਰ ਲਈ ਗਈ ਹੈ ਅਤੇ ਕਾਰ ਨੂੰ ਕਬਜ਼ੇ 'ਚ ਵੀ ਲੈ ਲਿਆ ਗਿਆ ਹੈ।