ਸਾਵਧਾਨ ਅਜਿਹੇ ਸ਼ਾਤਰ ਚੋਰ ਤੁਹਾਡਾ ਵਾਹਨ ਲੈ ਕੇ ਵੀ ਹੋ ਸਕਦੇ ਨੇ ਰਫੂਚੱਕਰ (ਵੀਡੀਓ)

Friday, Jun 16, 2017 - 01:20 PM (IST)

ਮੋਗਾ (ਵਿਪਨ ਉਂਕਾਰਾ) — ਇਥੋਂ ਦੇ ਬੱਸ ਸਟੈਂਡ ਤੋਂ ਇਕ ਸ਼ਾਤਰ ਚੋਰ ਵਲੋਂ ਬੜੀ ਹੀ ਆਸਾਨੀ ਨਾਲ ਮੋਟਰਸਾਈਕਲ ਚੋਰੀ ਕਰਨ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਚੋਰ ਗੱਲਾਂ ਕਰਦਾ ਹੋਇਆ ਆਇਆ ਤੇ ਬੱਸ ਅੱਡੇ 'ਚ ਇਕ ਪਾਸੇ ਖੜੇ ਮੋਟਰਸਾਈਕਲ 'ਤੇ ਬੈਠ ਕੇ ਫੋਨ 'ਤੇ ਗੱਲਾਂ ਕਰਨ ਲੱਗਾ। ਕੁਝ ਸਮੇਂ ਬਾਅਦ ਉਸ ਦਾ ਦੋਸਤ ਵੀ ਉਕਤ ਜਗ੍ਹਾ 'ਤੇ ਪਹੁੰਚ ਗਿਆ ਤੇ ਥੋੜੀ ਦੇਰ ਬਾਅਦ ਦੋਵੇਂ ਮੋਟਰਸਾਈਕਲ ਲੈ ਕੇ ਫਰਾਰ ਹੋ ਗਏ। ਇਹ ਸਾਰੀ ਘਟਨਾ ਬੱਸ ਅੱਡੇ ਦੇ ਸੀ.ਸੀ. ਟੀ.ਵੀ. ਕੈਮਰੇ 'ਚ ਰਿਕਾਰਡ ਹੋ ਗਈ। 
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮੋਟਰਸਾਈਕਲ ਇਕ ਪੱਤਰਕਾਰ ਦਾ ਹੈ, ਜਿਸ ਦਾ ਨਾਂ ਸੁਰਿੰਦਰ ਮਾਨ ਦੱਸਿਆ ਜਾ ਰਿਹਾ ਹੈ। ਪੱਤਰਕਾਰ ਨੇ ਦੱਸਿਆ ਕਿ ਉਹ ਮੋਟਰਸਾਈਕਲ ਸਾਈਡ 'ਤੇ ਲੱਗਾ ਕੇ ਅਖਬਾਰ ਲੈਣ ਬੁੱਕ ਸਟਾਲ 'ਤੇ ਗਿਆ ਸੀ, ਜਿਸ ਤੋਂ ਬਾਅਦ ਉਸ ਨਾਲ ਇਹ ਘਟਨਾ ਵਾਪਰ ਗਈ। ਉਸ ਨੇ ਇਸ ਘਟਨਾ ਦੀ ਸ਼ਿਕਾਇਤ ਥਾਣੇ 'ਚ ਕਰਵਾ ਦਿੱਤੀ ਹੈ। ਪੱਤਰਕਾਰ ਨੇ ਦੱਸਿਆ ਕਿ ਉਸ ਨੇ ਬੱਸ ਅੱਡੇ ਦੇ ਅਧਿਕਾਰੀਆਂ ਕੋਲੋਂ ਉਕਤ ਘਟਨਾ ਦੀ ਸੀ. ਸੀ. ਟੀ. ਵੀ. ਕੈਮਰੇ 'ਚੋਂ ਫੁੱਟੇਜ ਲੈ ਕੇ ਪੁਲਸ ਅਧਿਕਾਰੀਆਂ ਨੂੰ ਦੇ ਦਿੱਤੀ ਹੈ, ਜਿਸ ਤੋਂ ਬਾਅਦ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Related News