ਮੋਟਰਸਾਈਕਲ ਸਵਾਰ ਲੁਟੇਰੇ ਲੜਕੀ ਤੋਂ ਮੋਬਾਇਲ ਖੋਹ ਕੇ ਫਰਾਰ
Wednesday, Feb 07, 2018 - 06:49 AM (IST)
ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)— ਲੁਟੇਰਿਆਂ ਨੇ ਸ਼ਹਿਰ 'ਚ ਫਿਰ ਅੱਤ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਏ. ਟੀ. ਐੱਮ. ਦੀ ਭੰਨ-ਤੋੜ ਦੀ ਖਬਰ ਦੀ ਸਿਆਹੀ ਅਜੇ ਸੁੱਕੀ ਵੀ ਨਹੀਂ ਸੀ ਕਿ ਦਿਨ-ਦਿਹਾੜੇ 2 ਮੋਟਰਸਾਈਕਲ ਸਵਾਰ ਲੁਟੇਰੇ ਇਕ ਲੜਕੀ ਤੋਂ ਮੋਬਾਇਲ ਖੋਹ ਕੇ ਫਰਾਰ ਹੋ ਗਏ, ਜਿਸ ਜਗ੍ਹਾ ਤੋਂ ਮੋਬਾਇਲ ਖੋਹਿਆ ਗਿਆ, ਉਥੋਂ ਬੱਸ ਸਟੈਂਡ ਪੁਲਸ ਚੌਕੀ ਦੀ ਦੂਰੀ ਸਿਰਫ 200 ਮੀਟਰ ਹੀ ਹੋਵੇਗੀ। ਲੁਟੇਰਿਆਂ ਸਾਹਮਣੇ ਪੁਲਸ ਫਿਰ ਬੇਵੱਸ ਨਜ਼ਰ ਆ ਰਹੀ ਹੈ।
ਪ੍ਰਭਜੋਤ ਕੌਰ ਪੁੱਤਰੀ ਅਮਰੀਕ ਸਿੰਘ ਨੇ ਦੱਸਿਆ ਕਿ ਉਹ ਬੱਸ ਸਟੈਂਡ ਤੋਂ ਅਨਾਜ ਮੰਡੀ ਰੋਡ 'ਤੇ ਆਈਲੈਟਸ ਦੀ ਕਲਾਸ ਲਾ ਕੇ ਵਾਪਸ ਆਪਣੇ ਪੀ. ਜੀ. ਜਾ ਰਹੀ ਸੀ। ਜਦੋਂ ਉਹ ਅਨਾਜ ਮੰਡੀ ਦੇ ਗੇਟ ਨੇੜੇ ਪੁੱਜੀ ਤਾਂ 2 ਮੋਟਰਸਾਈਕਲ ਸਵਾਰ ਨੌਜਵਾਨ ਆਏ ਅਤੇ ਉਸ ਦੇ ਹੱਥ 'ਚੋਂ ਮੋਬਾਇਲ ਖੋਹ ਕੇ ਫਰਾਰ ਹੋ ਗਏ।
