ਬਾਈਕ ਚੋਰ ਗ੍ਰਿਫਤਾਰ, 3 ਮੋਟਰਸਾਈਕਲ ਬਰਾਮਦ
Monday, Jun 18, 2018 - 05:54 AM (IST)

ਅੰਮ੍ਰਿਤਸਰ, (ਅਰੁਣ)- ਕੋਤਵਾਲੀ ਪੁਲਸ ਨੇ ਕੀਤੀ ਵਿਸ਼ੇਸ਼ ਨਾਕੇਬੰਦੀ ਦੌਰਾਨ ਇਕ ਮੋਟਰਸਾਈਕਲ ਚੋਰ ਨੂੰ ਕਾਬੂ ਕੀਤਾ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਨਿਸ਼ਾਨ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਰਾਂਝੇ ਦੀ ਹਵੇਲੀ ਸੁਲਤਾਨਵਿੰਡ ਦੀ ਨਿਸ਼ਾਨਦੇਹੀ ’ਤੇ ਛਾਪੇਮਾਰੀ ਕਰਦਿਅਾਂ ਪੁਲਸ ਨੇ 2 ਹੋਰ ਚੋਰੀ ਕੀਤੇ ਮੋਟਰਸਾਈਕਲ ਬਰਾਮਦ ਕਰ ਕੇ ਮਾਮਲਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਦੇ ਏ. ਐੱਸ. ਆਈ. ਰਣਜੀਤ ਸਿੰਘ ਨੇ ਦੱਸਿਆ ਕਿ ਅਦਾਲਤ ’ਚ ਪੇਸ਼ ਕਰ ਕੇ ਮਿਲੇ ਰਿਮਾਂਡ ਦੌਰਾਨ ਮੁਲਜ਼ਮ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਆਟੋ ਸਵਾਰ ਅੌਰਤ ਦਾ ਪਰਸ ਖੋਹ ਕੇ ਦੌਡ਼ਦਾ ਕਾਬੂ - ਬੱਸ ਸਟੈਂਡ ਨੇਡ਼ੇ ਆਟੋ ’ਚ ਸਵਾਰ ਇਕ ਅੌਰਤ ਦਾ ਪਰਸ ਖੋਹ ਕੇ ਦੌਡ਼ ਰਹੇ ਝਪਟਮਾਰ ਨੂੰ ਰਾਹਗੀਰਾਂ ਨੇ ਕਾਬੂ ਕਰ ਲਿਆ। ਜਸਪਾਲ ਕੌਰ ਦੀ ਸ਼ਿਕਾਇਤ ’ਤੇ ਉਸ ਦਾ ਪਰਸ ਜਿਸ ਵਿਚ 2200 ਰੁਪਏ ਨਕਦ ਸਨ, ਖੋਹ ਕੇ ਦੌਡ਼ੇ ਮੁਲਜ਼ਮ ਪਰਮਿੰਦਰ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਕੋਟ ਖਾਲਸਾ ਕੋਲੋਂ ਖੋਹਿਆ ਪਰਸ ਬਰਾਮਦ ਕਰ ਕੇ ਥਾਣਾ ਰਾਮਬਾਗ ਦੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਇਸੇ ਤਰ੍ਹਾਂ ਲੋਹਗਡ਼੍ਹ ਚੌਕ ਨੇਡ਼ੇ ਪੈਦਲ ਜਾ ਰਹੇ ਸਤੀਸ਼ ਕੁਮਾਰ ਕੋਲੋਂ ਉਸ ਦਾ ਮੋਬਾਇਲ ਖੋਹ ਕੇ ਦੌਡ਼ੇ ਮੁਲਜ਼ਮ ਪਵਨ ਵਾਸੀ ਵਰਿਆਮ ਸਿੰਘ ਕਾਲੋਨੀ ਖਿਲਾਫ ਥਾਣਾ ਡੀ-ਡਵੀਜ਼ਨ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ।
ਦਾਜ ਖਾਤਿਰ ਵਿਆਹੁਤਾ ਨਾਲ ਕੁੱਟ-ਮਾਰ - ਦਾਜ ਦੀ ਮੰਗ ਨੂੰ ਲੈ ਕੇ ਵਿਆਹੁਤਾ ਨਾਲ ਕੁੱਟ-ਮਾਰ ਕਰਨ ਵਾਲੇ ਮਾਂ-ਪੁੱਤ ਖਿਲਾਫ ਕਾਰਵਾਈ ਕਰਦਿਅਾਂ ਥਾਣਾ ਵੂਮੈਨ ਸੈੱਲ ਦੀ ਪੁਲਸ ਵੱਲੋਂ ਮਾਮਲਾ ਦਰਜ ਕੀਤਾ ਗਿਆ। ਕੋਮਲ ਸੰਧੂ ਦੀ ਸ਼ਿਕਾਇਤ ’ਤੇ ਦਾਜ ਦੀ ਮੰਗ ਪੂਰੀ ਨਾ ਕਰਨ ’ਤੇ ਉਸ ਨਾਲ ਕੁੱਟ-ਮਾਰ ਕਰਨ ਵਾਲੇ ਉਸ ਦੇ ਪਤੀ ਇੰਦਰਜੀਤ ਸਿੰਘ ਪੁੱਤਰ ਸੁਰਜੀਤ ਸਿੰਘ ਤੇ ਸੱਸ ਸੁਰਿੰਦਰ ਕੌਰ ਵਾਸੀ ਗੁਰੂ ਨਾਨਕਵਾੜਾ ਦੀ ਗ੍ਰਿਫਤਾਰੀ ਲਈ ਪੁਲਸ ਛਾਪੇ ਮਾਰ ਰਹੀ ਹੈ।