ਪਾਰਟੀਆਂ ਛੱਡ ਕੇ ਜਾ ਰਹੇ ਵਿਧਾਇਕਾਂ 'ਤੇ ਪੀਟਰ ਮਸੀਹ ਨੇ ਸਾਧਿਆ ਨਿਸ਼ਾਨਾ

Monday, May 06, 2019 - 05:18 PM (IST)

ਪਾਰਟੀਆਂ ਛੱਡ ਕੇ ਜਾ ਰਹੇ ਵਿਧਾਇਕਾਂ 'ਤੇ ਪੀਟਰ ਮਸੀਹ ਨੇ ਸਾਧਿਆ ਨਿਸ਼ਾਨਾ

ਗੁਰਦਾਸਪੁਰ (ਗੁਰਪ੍ਰੀਤ)—ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪੀਟਰ ਮਸੀਹ ਨੇ ਅੱਜ ਬਟਾਲਾ ਦੇ ਹਲਕਾ ਕਾਦੀਆਂ 'ਚ ਮੋਟਰਸਾਈਕਲ ਰੈਲੀ ਕੀਤੀ। ਇਸ ਮੌਕੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਹੜੇ ਵਿਧਾਇਕ ਆਮ ਆਦਮੀ ਪਾਰਟੀ ਨੂੰ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਹਨ, ਉੱਥੇ ਉਨ੍ਹਾਂ ਦੀ ਇੱਜ਼ਤ ਘੱਟ ਅਤੇ ਕੁੱਤੇਖਾਣੀ ਜ਼ਿਆਦਾ ਹੋ ਰਹੀ ਹੈ।

PunjabKesari

ਉਨ੍ਹਾਂ ਦਾ ਕਹਿਣਾ ਹੈ ਕਿ ਦੋਵੇਂ ਰਿਵਾਇਤੀ ਪਾਰਟੀਆਂ ਕਾਂਗਰਸ ਅਤੇ ਭਾਜਪਾ ਤੋਂ ਜਨਤਾ ਦੁੱਖੀ ਹੋ ਚੁੱਕੀ ਹੈ, ਜਿਸ ਦਾ ਜਵਾਬ ਲੋਕਾਂ ਇਨ੍ਹਾਂ ਚੋਣਾਂ 'ਚ ਦੇਣਗੇ। ਉੱਥੇ 'ਆਪ' ਦੇ ਕਾਦੀਆਂ ਹਲਕਾ ਇੰਚਾਰਜ ਡਾ. ਕਵਲਜੀਤ ਸਿੰਘ ਨੇ ਕਿਹਾ ਕਿ 'ਆਪ' ਪਾਰਟੀ ਦੇ ਉਮੀਦਵਾਰ ਪੀਟਰ ਮਸੀਹ ਜ਼ਮੀਨੀ ਪੱਧਰ ਦੇ ਨੇਤਾ ਹੈ, ਗੁਰਦਾਸਪੁਰ ਦੇ ਰਹਿਣ ਵਾਲੇ ਹਨ ਅਤੇ ਗੁਰਦਾਸਪੁਰ ਦੇ ਮੁੱਦਿਆਂ ਨੂੰ ਬਾਖੂਬੀ ਜਾਣਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ 'ਆਪ' ਪਾਰਟੀ ਦੇ ਰੂਪ 'ਚ ਲੋਕਾਂ ਨੂੰ ਤੀਜ਼ਾ ਬਦਲ ਮਿਲ ਚੁੱਕਾ ਹੈ ਅਤੇ ਇਸ ਸਮੇਂ ਲੋਕ ਆਪ ਪਾਰਟੀ ਨਾਲ ਜ਼ਿਆਦਾ ਤੋਂ ਜ਼ਿਆਦਾ ਜੁੜਦੇ ਦਿਖਾਈ ਦੇ ਰਹੇ ਹਨ।


author

Shyna

Content Editor

Related News