ਅਣਪਛਾਤੇ ਮੋਟਰਸਾਈਕਲ ਸਵਾਰ ਇਕ ਔਰਤ ਦਾ ਪਰਸ ਖੋਹ ਕੇ ਫਰਾਰ
Friday, Feb 23, 2018 - 06:13 AM (IST)

ਫਿਰੋਜ਼ਪੁਰ, (ਕੁਮਾਰ)- ਪ੍ਰੀਤ ਨਗਰ ਵਿਚ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰੇ ਇਕ ਔਰਤ ਦਾ ਪਰਸ ਖੋਹ ਕੇ ਫਰਾਰ ਹੋ ਗਏ ਤੇ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਵਲੋਂ ਲੁਟੇਰਿਆਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਜਾਣਕਾਰੀ ਦਿੰਦੇ ਹੌਲਦਾਰ ਸ਼ਰਮਾ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ 'ਤੇ ਬਿਆਨਾਂ ਵਿਚ ਸਰੂਚੀ ਗੋਇਲ ਪਤਨੀ ਨੀਰਜ ਅਰੋੜਾ ਵਾਸੀ ਫੇਸ-2, ਪ੍ਰੀਤ ਨਗਰ ਸਿਟੀ ਫਿਰੋਜ਼ਪੁਰ ਨੇ ਦੱਸਿਆ ਕਿ ਉਹ ਐੱਚ.ਡੀ.ਐੱਫ.ਸੀ ਬੈਂਕ ਬ੍ਰਾਂਚ ਬਸਤੀ ਟੈਂਕਾਂ ਵਾਲੀ ਕੈਂਟ ਫਿਰੋਜ਼ਪੁਰ ਵਿਖੇ ਬਤੌਰ ਸਹਾਇਕ ਮੈਨੇਜਰ ਲੱਗੀ ਹੋਈ ਹੈ ਤੇ ਆਪਣੀ ਡਿਊਟੀ ਖਤਮ ਕਰ ਕੇ ਜਦ ਆਪਣੇ ਘਰ ਨੂੰ ਜਾਂਦੀ ਗਲੀ ਦੇ ਮੋੜ 'ਤੇ ਪਹੁੰਚੀ ਤਾਂ 2 ਨੌਜਵਾਨ ਮੋਟਰਸਾਈਕਲ 'ਤੇ ਆਏ , ਉਸਨੂੰ ਧੱਕਾ ਮਾਰ ਕੇ ਡੇਗ ਦਿੱਤਾ ਤੇ ਉਸਦਾ ਪਰਸ ਖੋਹ ਕੇ ਭੱਜ ਗਏ, ਜਿਸ ਵਿਚ 2 ਮੋਬਾਇਲ ਫੋਨ, 8-9 ਹਜ਼ਾਰ ਰੁਪਏ ਦੀ ਨਗਦੀ, ਜ਼ਰੂਰੀ ਕਾਗਜ਼ਾਤ ਅਤੇ ਬੈਂਕ ਦੀਆਂ ਚਾਬੀਆਂ ਸਨ।
ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਅਣਪਛਾਤੇ ਲੁਟੇਰਿਆਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ।