ਮੋਟਰਸਾਈਕਲ ਬਲਾਸਟ ਮਾਮਲਾ: ਪੁਲਸ ਵਲੋਂ ਮ੍ਰਿਤਕ ਦੇ ਰਿਸ਼ਤੇਦਾਰਾਂ ਤੋਂ ਪੁੱਛਗਿਛ
Friday, Sep 17, 2021 - 02:26 PM (IST)
ਫ਼ਿਰੋਜ਼ਪੁਰ (ਸੰਨੀ ਚੋਪੜਾ): ਜਲਾਲਾਬਾਦ ’ਚ ਹੋਏ ਧਮਾਕੇ ਦੇ ਮਾਮਲੇ ’ਚ ਮਾਰੇ ਗਏ ਬਲਵਿੰਦਰ ਸਿੰਘ ਉਰਫ਼ (ਬਿੰਦਰ) ਦੇ ਮਾਮਾ ਦੇ ਪੁੱਤਰ ਸੁੱਖਾ ਦੇ ਘਰ ਫ਼ਿਰੋਜ਼ਪੁਰ ਦੇ ਪਿੰਡ ਚਾਂਦੀ ਵਾਲਾ ’ਚ ਪੁਲਸ ਦੀਆਂ ਵੱਖ-ਵੱਖ ਪਾਰਟੀਆਂ ਵਲੋਂ ਤਹਿਕੀਕਾਤ ਦੇ ਚੱਲਦੇ ਸੁੱਖਾ ਅਤੇ ਮ੍ਰਿਤਕ ਦੇ ਰਿਸ਼ਤੇਦਾਰਾਂ ਨੂੰ ਪੁਲਸ ਵਲੋਂ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਘਰਾਂ ’ਚ ਲਗਾਤਾਰ ਤਲਾਸ਼ੀ ਲਈ ਜਾ ਰਹੀ ਹੈ। ਸੁੱਖਾ ਮ੍ਰਿਤਕ ਬਿੰਦਰ ਦੇ ਨਾਲ ਸੀ ਅਤੇ ਜਲਾਲਾਬਾਦ ਦੀ ਪੁਲਸ ਅਤੇ ਏਜੰਸੀਆਂ ਮੋਟਰਸਾਈਕਲ ਦੀ ਵੱਖ-ਵੱਖ ਐਂਗਲ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ਮੋਟਰਸਾਈਕਲ ਨਹਿਰ ’ਚ ਡਿੱਗਣ ਕਾਰਨ ਦੋ ਨੌਜਵਾਨਾਂ ਦੀ ਹੋਈ ਮੌਤ,ਗਮ ’ਚ ਡੁੱਬਾ ਪਰਿਵਾਰ
ਜਲਾਲਾਬਾਦ ’ਚ ਜੋ ਮੋਟਰਸਾਈਕਲ ਬਲਾਸਟ ਹੋਇਆ ਹੈ ਉਹ ਕਿਸ ਤਰ੍ਹਾਂ ਹੋਇਆ ਅਤੇ ਹਰ ਪਹਿਲੂ ਨਾਲ ਪੁਲਸ ਮਾਮਲੇ ਦੀ ਜਾਂਚ ’ਚ ਜੁੱਟੀ ਹੋਈ ਹੈ। ਉੱਥੇ ਸੁੱਖੇ ਦਾ ਘਰ ਸਰਹੱਦੀ ਪਿੰਡ ਚਾਂਦੀਵਾਲਾ ’ਚ ਸਥਿਤ ਹੈ, ਜਿੱਥੇ ਕੱਲ੍ਹ ਵੀ ਪੁਲਸ ਨੇ ਪਰਿਵਾਰ ਤੋਂ ਪੁੱਛਗਿਛ ਕੀਤੀ ਸੀ ਅਤੇ ਅੱਜ ਵੀ ਜਲਾਲਾਬਾਦ ਤੋਂ ਪੁਲਸ ਸੁੱਖੇ ਦੇ ਘਰ ਪੁੱਛਗਿਛ ਲਈ ਆਈ ਸੀ ਅਤੇ ਘਰ ਦੀ ਲਗਾਤਾਰ ਤਲਾਸ਼ੀ ਲਈ ਜਾ ਰਹੀ ਹੈ। ਸੁੱਖੇ ਦੀ ਦਾਦੀ ਅਤੇ ਪਰਿਵਾਰ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਨੇ ਕਿਹਾ ਕਿ ਸੁੱਖਾ ਆਪਣੀ ਭੈਣ ਦੇ ਘਰ ਆਇਆ ਸੀ ਅਤੇ ਨਾਲ ਹੀ ਬਲਵਿੰਦਰ ਸਿੰਘ ਉਰਫ਼ ਬਿੰਦਰ ਨਾਲ ਗਿਆ ਸੀ ਪਰ ਉਹ ਕਿਸੇ ਦੇ ਮੋਟਰਸਾਈਕਲ ’ਤੇ ਗਿਆ ਅਤੇ ਸੁੱਖੇ ਦਾ ਮੋਟਰਸਾਈਕਲ ਵੱਖਰਾ ਸੀ।
ਇਹ ਵੀ ਪੜ੍ਹੋ : ਜਲੰਧਰੋਂ ਗ੍ਰਿਫ਼ਤਾਰ ਕੀਤੇ ਗੁਰਮੁੱਖ ਰੋਡੇ ਦਾ ਸਾਥੀ ਗ੍ਰਿਫ਼ਤਾਰ, ਬਰਾਮਦ ਹੋਇਆ ਹਥਿਆਰਾਂ ਦਾ ਜ਼ਖ਼ੀਰਾ