ਇਨਸਾਫ ਲੈਣ ਲਈ ਮਾਵਾਂ-ਧੀਆਂ ਖਾ ਰਹੀਆਂ ਹਨ ਦਰ-ਦਰ ਦੀਆਂ ਠੋਕਰਾਂ

Tuesday, Jul 10, 2018 - 05:03 AM (IST)

ਇਨਸਾਫ ਲੈਣ ਲਈ ਮਾਵਾਂ-ਧੀਆਂ ਖਾ ਰਹੀਆਂ ਹਨ ਦਰ-ਦਰ ਦੀਆਂ ਠੋਕਰਾਂ

 ਮੋਗਾ, (ਗੋਪੀ ਰਾਊਕੇ)- ਪਿੰਡ ਰਣੀਆਂ ਵਿਖੇ ਵਿਧਵਾ ਹਰਦਿਆਲ ਕੌਰ ਅਤੇ ਉਸ ਦੀ ਲਡ਼ਕੀ ਬਲਵਿੰਦਰ ਕੌਰ ਦੇ ਘਰ ਵਿਚ ਉਨ੍ਹਾਂ ਦੇ ਹੀ ਲਡ਼ਕੇ ਵੱਲੋਂ ਕਥਿਤ ਤੌਰ ’ਤੇ ਧੱਕੇਸ਼ਾਹੀ ਨਾਲ ਕੱਢੀ ਗਈ ਕੰਧ ਦੇ ਮਾਮਲੇ ’ਚ ਇਨਸਾਫ ਲੈਣ ਲਈ ਦੋਵੇਂ ਮਾਵਾਂ-ਧੀਆਂ ਦਰ-ਦਰ ਦੀਆਂ ਠੋਕਰਾਂ ਖਾ ਰਹੀਆਂ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਮਾਮਲੇ ’ਚ ਹੁਣ ਤੱਕ ਹੇਠਲੇ ਪੱਧਰ ’ਤੇ ਕਈ ਦਰਖਾਸਤਾਂ ਦੇਣ ਮਗਰੋਂ ਵੀ ਜਦੋਂ ਕੋਈ ਸੁਣਵਾਈ ਨਹੀਂ ਹੋਈ ਤਾਂ ਉਨ੍ਹਾਂ ਜ਼ਿਲਾ ਪੁਲਸ ਮੁਖੀ ਨੂੰ ਸ਼ਿਕਾਇਤ ਪੱਤਰ ਦੀ ਕਾਪੀ ਦੇ ਕੇ ਇਨਸਾਫ ਦੀ ਅਪੀਲ  ਕੀਤੀ ਹੈ। ਜ਼ਿਲਾ ਪੁਲਸ ਮੁਖੀ ਨੂੰ ਦਿੱਤੇ ਸ਼ਿਕਾਇਤ ਪੱਤਰ ਦੀ ਕਾਪੀ ਦਿਖਾਉਂਦੇ ਹੋਏ ਪੀਡ਼ਤ ਹਰਦਿਆਲ ਕੌਰ ਨੇ ਕਿਹਾ ਕਿ ਉਸ ਨੇ ਆਪਣੀ ਘਰੇਲੂ ਵੰਡ ਆਪਣੇ ਸਾਰੇ ਪੁੱਤਰਾਂ ਨੂੰ ਬਰਾਬਰ ਕਰ ਦਿੱਤੀ ਹੈ ਪਰ ਹੁਣ ਉਸ ਦੇ ਇਕ ਪੁੱਤਰ  ਨੇ ਕਥਿਤ ਤੌਰ ’ਤੇ ਬਾਹਰ ਦਿੱਤੀ ਗਈ ਜਗ੍ਹਾ ’ਤੇ ਘਰ ਬਣਾਉਣ ਦੀ ਬਜਾਏ ਉਸ ਦੇ ਘਰ ਵਿਚ ਹੀ ਕੰਧ ਕੱਢ ਲਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਵਰਤਾਰੇ ਸਬੰਧੀ ਥਾਣਾ ਬੱਧਨੀ ਕਲਾਂ ਦੀ ਪੁਲਸ ਨੂੰ ਵੀ ਸੂਚਿਤ ਕੀਤਾ ਪਰ ਉਨ੍ਹਾਂ ਦੀ ਕਿਤੇ ਕੋਈ ਸੁਣਵਾਈ ਨਹੀਂ ਹੋਈ। 

ਥਾਣਾ ਮੁਖੀ ਦਾ ਪੱਖ
 ਇਸ ਮਾਮਲੇ ਸਬੰਧੀ ਜਦੋਂ ਥਾਣਾ ਮੁਖੀ ਬੱਧਨੀ ਕਲਾਂ ਸੁਰਜੀਤ ਸਿੰਘ ਨਾਲ ਸੰਪਰਕ ਕੀਤਾ  ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਪੰਚਾਇਤੀ ਆਗੂਆਂ ਨੇ ਹੀ ਨਿਬੇਡ਼ਿਆ ਹੈ ਅਤੇ ਉਨ੍ਹਾਂ ਨੇ ਹੀ ਕੰਧ ਕਢਵਾਈ ਹੈ। 
ਇਸ ਪੂਰੇ ਮਾਮਲੇ ਨਾਲ ਪੁਲਸ ਦਾ ਕੋਈ ਸਬੰਧ ਨਹੀਂ ਹੈ। 
 


Related News