ਮਾਂ ਦਾ ਕਲੇਜਾ ਬਣਿਆ ਪੱਥਰ, 3 ਦਿਨਾ ਬੱਚੀ ਜਿਊਂਦੀ ਜ਼ਮੀਨ ’ਚ ਦੱਬੀ
Tuesday, Feb 07, 2023 - 03:20 AM (IST)
ਨਵਾਂਗਰਾਓਂ (ਮੁਨੀਸ਼)-ਨਵਾਂਗਰਾਓਂ ’ਚ ਇਕ ਮਾਂ ਨੇ ਆਪਣੀ 3 ਦਿਨ ਦੀ ਬੱਚੀ ਨੂੰ ਜਿਊਂਦਾ ਦੱਬ ਦਿੱਤਾ। ਇਸ ਬਾਰੇ ਪਤਾ ਲੱਗਣ ’ਤੇ ਪਤੀ ਨੇ ਪੁਲਸ ਨੂੰ ਸੂਚਨਾ ਦਿੱਤੀ। ਮੌਕੇ ’ਤੇ ਪਹੁੰਚੀ ਪੁਲਸ ਨੇ ਬੱਚੀ ਨੂੰ ਜ਼ਮੀਨ ’ਚੋਂ ਕੱਢ ਕੇ ਹਸਪਤਾਲ ਵਿਚ ਦਾਖ਼ਲ ਕਰਵਾਇਆ। ਸੋਮਵਾਰ ਨੂੰ ਪੀ. ਜੀ. ਆਈ. ਵਿਚ ਬੱਚੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਸ ਨੇ ਬੱਚੀ ਦੀ ਮਾਂ ’ਤੇ ਕਤਲ ਦਾ ਮੁਕੱਦਮਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਾਂ ਡਿਪ੍ਰੈਸ਼ਨ ਦਾ ਸ਼ਿਕਾਰ ਦੱਸੀ ਜਾ ਰਹੀ ਹੈ। ਇਸ ਘਟਨਾ ਨਾਲ ਨਵਾਂਗਰਾਓਂ ਦੇ ਲੋਕਾਂ ’ਚ ਵੀ ਦਹਿਸ਼ਤ ਦਾ ਮਾਹੌਲ ਹੈ। ਐੱਸ. ਐੱਚ. ਓ. ਕੁਲਵੰਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਬੱਚੀ ਦੇ ਪਿਤਾ ਰਾਜਕੁਮਾਰ ਵੱਲੋਂ ਪੁਲਸ ਨੂੰ ਸੂਚਨਾ ਦਿੱਤੀ ਗਈ। ਉੱਥੇ ਹੀ, ਮਾਤਾ ਅਨੀਤਾ ਖਿਲਾਫ ਕਤਲ ਦਾ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ।
ਇਹ ਖ਼ਬਰ ਵੀ ਪੜ੍ਹੋ : ਜਲੰਧਰ ਤੋਂ ਵੱਡੀ ਖ਼ਬਰ, ਘਰ ’ਚ ਵੜ ਪਿਓ-ਪੁੱਤ ’ਤੇ ਚਲਾਈਆਂ ਗੋਲ਼ੀਆਂ
ਪਟਿਆਲਾ ਦੀ ਰਾਵ ਨਦੀ ’ਚੋਂ ਪੁਲਸ ਨੇ ਕੱਢੀ ਬੱਚੀ
ਐੱਸ. ਐੱਚ. ਓ. ਕੁਲਵੰਤ ਸਿੰਘ ਨੇ ਦੱਸਿਆ ਕਿ ਔਰਤ ਦੇ ਪਤੀ ਵੱਲੋਂ ਇਸ ਬਾਰੇ ਸ਼ਿਕਾਇਤ ਦਿੱਤੀ ਗਈ ਸੀ। ਮੌਕੇ ’ਤੇ ਪਹੁੰਚ ਕੇ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਬੱਚੀ ਨੂੰ ਪਟਿਆਲਾ ਦੀ ਰਾਵ ਨਦੀ ਇਲਾਕੇ ਵਿਚ ਟੋਏ ’ਚੋਂ ਕੱਢਿਆ ਗਿਆ। ਪੁਲਸ ਅਧਿਕਾਰੀ ਅਨੁਸਾਰ ਉਸ ਸਮੇਂ ਬੱਚੀ ਦੀ ਨਬਜ਼ ਚੱਲ ਰਹੀ ਸੀ। ਤੁਰੰਤ ਕਾਰਵਾਈ ਕਰਦੇ ਹੋਏ ਬੱਚੀ ਨੂੰ ਸੈਕਟਰ-16 ਸਥਿਤ ਹਸਪਤਾਲ ਲਿਜਾਇਆ ਗਿਆ। ਉਸ ਦੀ ਨਾਜ਼ੁਕ ਹਾਲਤ ਨੂੰ ਵੇਖਦੇ ਹੋਏ ਡਾਕਟਰਾਂ ਨੇ ਪੀ. ਜੀ. ਆਈ. ਰੈਫਰ ਕਰ ਦਿੱਤਾ। ਉੱਥੇ ਇਲਾਜ ਦੌਰਾਨ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।
ਇਹ ਖ਼ਬਰ ਵੀ ਪੜ੍ਹੋ : Breaking : ਵਿਜੀਲੈਂਸ ਨੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਕੀਤਾ ਗ੍ਰਿਫ਼ਤਾਰ
‘ਜਨਮ ਦੇ ਬਾਅਦ ਤੋਂ ਹੀ ਜਾਦੂ ਟੂਣੇ ਦੀ ਗੱਲ ਕਹਿੰਦੀ ਰਹਿੰਦੀ ਸੀ ਪਤਨੀ’
ਪਿਤਾ ਅਨੁਸਾਰ ਕਿ ਜਦੋਂ ਤੋਂ ਇਹ ਬੱਚੀ ਪੈਦਾ ਹੋਈ ਸੀ, ਉਦੋਂ ਤੋਂ ਹੀ ਉਸ ਦੀ ਪਤਨੀ ਦੇ ਦਿਮਾਗ ਵਿਚ ਕੁਝ ਚੱਲ ਰਿਹਾ ਸੀ। ਉਹ ਵਾਰ-ਵਾਰ ਬੋਲਦੀ ਸੀ ਕਿ ਇਹ ਬੱਚੀ ਉਸ ਨੇ ਪੈਦਾ ਨਹੀਂ ਕੀਤੀ ਹੈ। ਇਹ ਬੱਚੀ ਕਿਸੇ ਜਾਦੂ ਟੂਣੇ ਕਾਰਣ ਉਸ ਦੀ ਕੁੱਖ ਵਿਚ ਆਈ ਸੀ। ਉਦੋਂ ਤੋਂ ਉਸ ਦੀ ਮਾਂ ਉਸ ਨੂੰ ਆਪਣੇ ਬੱਚੇ ਦੀ ਨਜ਼ਰ ਨਾਲ ਨਹੀਂ ਵੇਖਦੀ ਸੀ। ਮੁਲਜ਼ਮ ਔਰਤ ਦਾ ਪਤੀ ਪੇਂਟਰ ਦਾ ਕੰਮ ਕਰਦਾ ਹੈ, ਜੋ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਉਸ ਦੇ ਪਹਿਲਾਂ ਦੋ ਲੜਕੇ ਹਨ। ਵੱਡਾ ਲੜਕਾ 14 ਅਤੇ ਛੋਟਾ 5 ਸਾਲ ਦਾ ਹੈ।