ਸ਼ਰਮਨਾਕ : ਆਸ਼ਕ ਨਾਲ ਮਿਲੀ ਕਲਯੁਗੀ ਮਾਂ ਨੇ ਅੱਲ੍ਹੜ ਧੀ ਨਾਲ ਖੇਡਿਆ ਵੱਡਾ ਖੇਡ, ਆਪੇ ਤੋਂ ਬਾਹਰ ਹੋਇਆ ਪਿਤਾ

Sunday, Aug 02, 2020 - 09:29 AM (IST)

ਸ਼ਰਮਨਾਕ : ਆਸ਼ਕ ਨਾਲ ਮਿਲੀ ਕਲਯੁਗੀ ਮਾਂ ਨੇ ਅੱਲ੍ਹੜ ਧੀ ਨਾਲ ਖੇਡਿਆ ਵੱਡਾ ਖੇਡ, ਆਪੇ ਤੋਂ ਬਾਹਰ ਹੋਇਆ ਪਿਤਾ

ਲੁਧਿਆਣਾ : ਇਕ ਕਲਯੁਗੀ ਮਾਂ ਨੇ ਆਪਣੇ ਆਸ਼ਕ ਨਾਲ ਮਿਲ ਕੇ 16 ਸਾਲਾਂ ਦੀ ਸਕੀ ਨਾਬਾਲਗ ਧੀ ਨਾਲ ਵੱਡਾ ਖੇਡ ਰਚਦੇ ਹੋਏ ਉਸ ਦਾ ਵਿਆਹ ਕਰ ਦਿੱਤਾ। ਜਦੋਂ ਇਸ ਗੱਲ ਦਾ ਪਤਾ ਕੁੜੀ ਦੇ ਪਿਤਾ ਨੂੰ ਲੱਗਾ ਤਾਂ ਉਹ ਆਪੇ ਤੋਂ ਬਾਹਰ ਹੋ ਗਿਆ ਅਤੇ ਉਸ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਕਰ ਦਿੱਤੀ। ਜੋਧੇਵਾਲ ਪੁਲਸ ਨੇ ਮਾਂ ਪੂਜਾ ਵਰਮਾ, ਪੂਜਾ ਦੇ ਆਸ਼ਕ ਗੌਰਵ ਅਤੇ ਲਾੜੇ ਗੁਰਵਿੰਦਰ ਗਿੱਲ ਖਿਲਾਫ਼ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਗਰਭਵਤੀ ਜਨਾਨੀਆਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਦਿੱਤੀ ਖ਼ਾਸ ਸਹੂਲਤ
ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਕੁੜੀ ਦੇ ਪਿਤਾ ਦਾ ਕਹਿਣਾ ਹੈ ਕਿ 17 ਸਾਲ ਪਹਿਲਾਂ ਉਸ ਦਾ ਵਿਆਹ ਪੂਜਾ ਨਾਲ ਹੋਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਘਰ ਇਕ ਧੀ ਅਤੇ 2 ਪੁੱਤ ਹੋਏ। ਵੱਡੀ ਧੀ 16 ਸਾਲ ਦੀ ਹੈ। 12 ਸਤੰਬਰ, 2018 ਨੂੰ ਪੂਜਾ ਉਸ ਨੂੰ ਬਿਨਾਂ ਦੱਸੇ ਘਰ ਛੱਡ ਕੇ ਚਲੀ ਗਈ। ਜਾਂਦੇ ਸਮੇਂ ਉਹ ਤਿੰਨਾਂ ਬੱਚਿਆਂ ਨੂੰ ਵੀ ਨਾਲ ਲੈ ਗਈ। ਕੁੱਝ ਦਿਨਾਂ ਬਾਅਦ ਉਸ ਨੂੰ ਪਤਾ ਲੱਗਾ ਕਿ ਪੂਜਾ ਮੋਗਾ ਦੇ ਪ੍ਰੀਤ ਨਗਰ 'ਚ ਗੌਰਵ ਦੇ ਨਾਲ ਰਹਿ ਰਹੀ ਹੈ, ਜਿਨ੍ਹਾਂ ਨੇ ਇਕ ਹੋਟਲ 'ਚ ਗੁਰਵਿੰਦਰ ਗਿੱਲ ਨਾਮੀ ਇਕ ਨੌਜਵਾਨ ਨਾਲ ਉਸ ਦੀ ਨਾਬਾਲਗ ਧੀ ਨੂੰ ਵਿਆਹ ਦਿੱਤਾ ਹੈ।

ਇਹ ਵੀ ਪੜ੍ਹੋ : ਪੰਜਾਬ ਨੇ ਕੋਰੋਨਾ ਦੇ ਟਾਕਰੇ ਲਈ ਅਪਣਾਈ ਨਵੀਂ ਨੀਤੀ, ਦਿੱਤੀ ਜਾ ਰਹੀ ਵਿਸ਼ੇਸ਼ ਟ੍ਰੇਨਿੰਗ

ਇਸ ਤੋਂ ਬਾਅਦ ਗੁੱਸੇ 'ਚ ਆਏ ਪਿਤਾ ਨੇ ਗੌਰਵ ਦੇ ਪਿਤਾ ਧਰਮਵੀਰ ਨੂੰ ਨਾਲ ਲਿਆ ਅਤੇ ਉੱਥੇ ਪੁੱਜ ਗਿਆ। ਪਿਤਾ ਪੂਜਾ ਅਤੇ ਬੱਚਿਆਂ ਨੂੰ ਨਾਲ ਲੈ ਕੇ ਲੁਧਿਆਣਾ ਲੈ ਆਇਆ, ਜਦੋਂ ਕਿ ਗੌਰਵ ਆਪਣੇ ਪਿਤਾ ਦੇ ਨਾਲ ਚਲਾ ਗਿਆ। ਇਸ ਤੋਂ 10 ਦਿਨ ਬਾਅਦ ਉਹ ਕੰਮ ਦੇ ਸਿਲਸਿਲੇ 'ਚ ਸ਼ਹਿਰ ਤੋਂ ਬਾਹਰ ਗਿਆ ਤਾਂ ਪਿੱਛੋਂ ਪੂਜਾ ਫਿਰ ਗੌਰਵ ਦੇ ਨਾਲ ਭੱਜ ਗਈ ਅਤੇ ਉਸ ਦੀ ਧੀ ਅਤੇ ਗੁਰਵਿੰਦਰ ਨਾਲ ਕਿਤੇ ਹੋਰ ਚਲੀ ਗਈ।

ਇਹ ਵੀ ਪੜ੍ਹੋ : ਲੁਧਿਆਣਾ ’ਚ ਸ਼ੁਰੂ ਹੋਈ ‘ਕੋਰੋਨਾ ਪਰੂਫ’ ਸਪੈਸ਼ਲ ਪਹਿਲੀ ਰਿਮਾਂਡ ਕੋਰਟ
ਉੱਧਰ ਜੋਧੇਵਾਲ ਥਾਣਾ ਮੁਖੀ ਸਬ-ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਦਾ ਕਹਿਣਾ ਹੈ ਕਿ ਇਸ ਸਬੰਧੀ ਪੀੜਤ ਨੇ ਪੁਲਸ ਹੈਲਪਲਾਈਨ ਅਤੇ ਚਾਈਲਡ ਵੈੱਲਫੇਅਰ ਕਮੇਟੀ ਦੇ ਵਧੀਕ ਪੁਲਸ ਕਮਿਸ਼ਨਰ ਕੋਲ ਵੀ ਸ਼ਿਕਾਇਤ ਕੀਤੀ ਸੀ। ਪੀੜਤਾ ਨੂੰ ਬਰਾਮਦ ਕਰ ਕੇ ਉਸ ਦੀ ਦੇਖ-ਰੇਖ ਅਤੇ ਸੁਰੱਖਿਆ ਲਈ ਉਸ ਨੂੰ ਪੱਖੋਵਾਲ ਰੋਡ ਦੇ ਸ਼੍ਰੀ ਬਾਲਾਜੀ ਆਸ਼ਰਮ 'ਚ ਰੱਖਿਆ ਗਿਆ ਹੈ ਅਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।


 


author

Babita

Content Editor

Related News