ਨੂੰਹ ਨੂੰ ਮਾਰਨ ਵਾਲੀ ਸੱਸ ਨੇ ਮੰਨੀ ਗਲਤੀ, ਪਤੀ ਦੇ ਬਿਆਨ ਸੁਣ ਉੱਡ ਜਾਣਗੇ ਹੋਸ਼
Saturday, Apr 05, 2025 - 12:20 PM (IST)

ਗੁਰਦਾਸਪੁਰ (ਹਰਮਨ, ਵਿਨੋਦ)- 28 ਮਾਰਚ ਨੂੰ ਬੱਬੇਹਾਲੀ ਨੇੜੇ ਨਹਿਰ ਕਿਨਾਰੇ ਲੁੱਟ ਹੋਣ ਦਾ ਡਰਾਮਾ ਕਰਕੇ ਆਪਣੀ ਨੂੰਹ ਨੂੰ ਨਹਿਰ ਵਿਚ ਧੱਕਾ ਦੇਣ ਵਾਲੀ ਸੱਸ ਰੁਪਿੰਦਰ ਕੌਰ ਅਤੇ ਮ੍ਰਿਤਕ ਕੁੜੀ ਦੇ ਪਤੀ ਅਕਾਸ਼ਦੀਪ ਸਿੰਘ ਨੂੰ ਪੁਲਸ ਵੱਲੋਂ ਅਦਾਲਤ ਵਿਚ ਪੇਸ਼ ਕਰ ਕੇ ਜਿਥੇ ਅਗਲੇਰੀ ਤਫਦੀਸ਼ ਕੀਤੀ ਜਾ ਰਹੀ ਹੈ। ਉਸ ਦੇ ਨਾਲ ਹੀ ਐੱਸ.ਪੀ. ਬਲਵਿੰਦਰ ਸਿੰਘ ਰੰਧਾਵਾ ਵੱਲੋਂ ਬੁਲਾਈ ਗਈ ਪ੍ਰੈੱਸ ਕਾਨਫਰੰਸ ਦੌਰਾਨ ਜਦੋਂ ਉਕਤ ਸੱਸ ਅਤੇ ਉਸ ਦੇ ਪੁੱਤਰ ਨੂੰ ਸਾਹਮਣੇ ਲਿਆਂਦਾ ਗਿਆ ਤਾਂ ਰੁਪਿੰਦਰ ਕੌਰ ਅਤੇ ਉਸ ਦੇ ਪੁੱਤਰ ਨੇ ਆਪਣੇ ਵੱਖਰੇ-ਵੱਖਰੇ ਦਾਅਵੇ ਕੀਤੇ ਹਨ।
ਇਹ ਵੀ ਪੜ੍ਹੋ- 3 ਭੈਣਾਂ ਦੇ ਇਕਲੌਤੇ ਭਰਾ ਦੀ ਨਹਿਰ 'ਚ ਮਿਲੀ ਲਾਸ਼, ਧਾਹਾਂ ਮਾਰਦੇ ਪਰਿਵਾਰ ਨੇ ਕਿਹਾ ਸਾਡੇ ਪੁੱਤ ਦਾ...
ਨੂੰਹ ਨੂੰ ਮਾਰਨ ਦਾ ਪਾਪ ਕਰਨ ਸਬੰਧੀ ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦਾ ਉਕਤ ਕਥਿਤ ਦੋਸ਼ਣ ਕੋਈ ਜਵਾਬ ਨਹੀਂ ਦੇ ਸਕੀ ਅਤੇ ਵਾਰ-ਵਾਰ ਇਹੀ ਕਹਿੰਦੀ ਰਹੀ ਕਿ ਉਸ ਕੋਲੋਂ ਗਲਤੀ ਹੋ ਗਈ ਅਤੇ ਉਸ ਨੇ ਇਕੱਲੀ ਨੇ ਹੀ ਨੂੰਹ ਨੂੰ ਨਹਿਰ ਵਿਚ ਧੱਕਾ ਦਿੱਤਾ ਸੀ। ਦੂਜੇ ਪਾਸੇ ਅਕਾਸ਼ਦੀਪ ਨੇ ਕਿਹਾ ਕਿ ਉਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਅਤੇ ਉਹ ਆਪਣੇ ਘਰ ਵਿਚ ਹੀ ਮੌਜੂਦ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਫਿਰ ਬਦਲੇਗਾ ਮੌਸਮ ਦਾ ਮਿਜਾਜ਼, ਇਨ੍ਹਾਂ ਦਿਨਾਂ ਨੂੰ ਪਵੇਗਾ ਮੀਂਹ, ਹੋ ਗਈ ਵੱਡੀ ਭਵਿੱਖਬਾਣੀ
ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਉਸ ਨੇ ਕਿਹਾ ਕਿ ਉਨ੍ਹਾਂ ਦੋਵਾਂ ਪਤੀ-ਪਤਨੀ ਵਿਚ ਕਦੀ ਵੀ ਕੋਈ ਝਗੜਾ ਨਹੀਂ ਹੋਇਆ ਸੀ ਅਤੇ ਨਾ ਹੀ ਬੱਚਾ ਨਾ ਹੋਣ ਵਾਲੀ ਗੱਲ ਵਿਚ ਕੋਈ ਸੱਚਾਈ ਹੈ। ਉਸ ਨੇ ਕਿਹਾ ਕਿ ਉਹ ਦੋਵੇਂ ਪਤੀ -ਪਤਨੀ ਆਪਣੀ ਮਰਜ਼ੀ ਨਾਲ ਬੱਚੇ ਦੀ ਪਲਾਨਿੰਗ ਨਹੀਂ ਕਰ ਰਹੇ ਸਨ ਕਿਉਂਕਿ ਉਨ੍ਹਾਂ ਦੋਵਾਂ ਨੇ ਵਿਦੇਸ਼ ਜਾਣ ਦਾ ਪ੍ਰੋਗਰਾਮ ਬਣਾਇਆ ਸੀ। ਇਹ ਜੋ ਵੀ ਵਾਰਦਾਤ ਹੋਈ ਹੈ ਉਸ ਬਾਰੇ ਉਸ ਨੂੰ ਕੋਈ ਜਾਣਕਾਰੀ ਨਹੀਂ ਅਤੇ ਇਹ ਪਤਾ ਨਹੀਂ ਕਿ ਉਸ ਦੀ ਮਾਂ ਨੇ ਅਜਿਹਾ ਕਿਉਂ ਕੀਤਾ ਹੈ। ਦੂਜੇ ਪਾਸੇ ਪ੍ਰੈੱਸ ਕਾਨਫਰੰਸ ਦੌਰਾਨ ਐੱਸ.ਪੀ. ਬਲਵਿੰਦਰ ਸਿੰਘ ਰੰਧਾਵਾ ਨੇ ਦਾਅਵਾ ਕੀਤਾ ਕਿ ਮੁਢਲੀ ਤਫਤੀਸ਼ ਦੌਰਾਨ ਇਹੀ ਗੱਲ ਸਾਹਮਣੇ ਆਈ ਹੈ ਕਿ ਉਕਤ ਮਾਂ-ਪੁੱਤ ਨੇ ਰਲ ਕੇ ਇਹ ਸਾਜਿਸ਼ ਰਚੀ ਸੀ।
ਇਹ ਵੀ ਪੜ੍ਹੋ- ਅੰਮ੍ਰਿਤਪਾਲ ਦਾ ਗੰਨਮੈਨ ਵਰਿੰਦਰ ਫੌਜੀ ਮੁੜ ਅਦਾਲਤ 'ਚ ਪੇਸ਼, 14 ਦਿਨ ਦੀ ਭੇਜਿਆ ਜੁਡੀਸ਼ੀਅਲ ਹਿਰਾਸਤ 'ਚ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8