2 ਬੱਚਿਆਂ ਦੀ ਮਾਂ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਦੇ ਮਾਮਲੇ ''ਚ ਪਤੀ ਗ੍ਰਿਫਤਾਰ

Friday, Apr 04, 2025 - 06:05 PM (IST)

2 ਬੱਚਿਆਂ ਦੀ ਮਾਂ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਦੇ ਮਾਮਲੇ ''ਚ ਪਤੀ ਗ੍ਰਿਫਤਾਰ

ਬਟਾਲਾ (ਸਾਹਿਲ)- ਬੀਤੇ ਦਿਨੀਂ ਬਟਾਲਾ ਵਿਖੇ 2 ਬੱਚਿਆਂ ਦੀ ਮਾਂ ਵੱਲੋਂ ਫਾਹਾ ਲੈ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ ਗਈ ਸੀ, ਜਿਸ ਸਬੰਧੀ ਪੁਲਸ ਨੇ ਥਾਣਾ ਸਿਵਲ ਲਾਈਨ ਵਿਖੇ ਮ੍ਰਿਤਕਾ ਦੇ ਪਤੀ ਨੂੰ ਗ੍ਰਿਫਤਾਰ ਕਰ ਕੇ ਕੇਸ ਦਰਜ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ. ਅਸ਼ਵਨੀ ਕੁਮਾਰ ਨੇ ਦੱਸਿਆ ਕਿ ਏਕਤਾ ਪਤਨੀ ਨਿਤਿਸ਼ ਕੁਮਾਰ ਵਾਸੀ ਸੂਰਿਆ ਇਨਕਲੇਵ ਬਟਾਲਾ ਜੋ ਕਿ 2 ਬੱਚਿਆਂ ਦੀ ਮਾਂ ਸੀ, ਨੇ ਬੀਤੇ ਰੋਜ਼ ਘਰ ਦੇ ਕਮਰੇ ਵਿਚ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ ਸੀ, ਜਿਸ ਸਬੰਧੀ ਮ੍ਰਿਤਕਾ ਦੇ ਭਰਾ ਆਸ਼ੀਸ਼ ਮੁੰਜਾਲ ਪੁੱਤਰ ਰਾਜ ਕੁਮਾਰ ਵਾਸੀ ਆਨੰਦ ਨਗਰੀ, ਅਬਹੋਰ ਦੇ ਬਿਆਨਾਂ ’ਤੇ ਕਾਰਵਾਈ ਕਰਦਿਆਂ ਨਿਤਿਸ਼ ਕੁਮਾਰ ਵਿਰੁੱਧ ਬਣਦੀ ਧਾਰਾ ਹੇਠ ਕੇਸ ਦਰਜ ਕਰਨ ਉਪਰੰਤ ਇਸ ਨੂੰ ਗ੍ਰਿਫਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ-  ਪੰਜਾਬ 'ਚ ਵੱਡੀ ਵਾਰਦਾਤ, ਨੌਜਵਾਨ ਦਾ ਅੰਨ੍ਹੇਵਾਹ ਗੋਲੀਆਂ ਮਾਰ ਕੇ ਕੀਤਾ ਕਤਲ

ਏ.ਐੱਸ.ਆਈ ਅਸ਼ਵਨੀ ਕੁਮਾਰ ਨੇ ਅੱਗੇ ਦੱਸਿਆ ਕਿ ਅਸ਼ੀਸ਼ ਮੁੰਜਾਲ ਨੇ ਪੁਲਸ ਨੂੰ ਦਰਜ ਕਰਵਾਏ ਬਿਆਨ ਵਿਚ ਲਿਖਵਾਇਆ ਹੈ ਕਿ ਉਸ ਦੀ ਭੈਣ ਏਕਤਾ ਦਾ ਵਿਆਹ ਫਰਵਰੀ 2013 ਵਿਚ ਨਿਤਿਸ਼ ਕੁਮਾਰ ਪੁੱਤਰ ਰਣਜੀਤ ਚੌਹਾਨ ਵਾਸੀ ਸੂਰਿਆ ਇਨਕਲੇਵ ਬਾਹਰਵਾਰ ਹਾਥੀ ਗੇਟ ਬਟਾਲਾ ਨਾਲ ਹੋਇਆ ਸੀ ਅਤੇ ਵਿਆਹ ਉਪਰੰਤ ਇਸ ਦੇ ਘਰ ਦੋ ਲੜਕੀਆਂ ਨੇ ਜਨਮ ਲਿਆ ਸੀ ਤਾਂ ਨਿਤਿਸ਼ ਕੁਮਾਰ ਉਸ ਦੀ ਭੈਣ ਨੂੰ ਲੜਕਾ ਨਾ ਹੋਣ ’ਤੇ ਤੰਗ ਪ੍ਰੇਸ਼ਾਨ ਕਰਦਾ ਸੀ ਅਤੇ ਹੋਰ ਦਾਜ ਤੇ ਪੈਸਿਆਂ ਦੀ ਮੰਗ ਕਰਨ ਦੇ ਨਾਲ-ਨਾਲ ਮਕਾਨ ਵਿਚੋਂ ਹਿੱਸਾ ਲਿਆਉਣ ਦੀ ਮੰਗ ਕਰਦਾ ਸੀ, ਜਿਸ ’ਤੇ ਉਸ ਦੀ ਭੈਣ ਏਕਤਾ ਨੇ ਆਪਣੇ ਪਤੀ ਤੋਂ ਤੰਗ ਆ ਕੇ ਫਾਹਾ ਲੈ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ, ਜਿਸ ’ਤੇ ਪੁਲਸ ਨੇ ਉਕਤ ਕਾਰਵਾਈ ਅਮਲ ਹੇਠ ਲਿਆਂਦੀ ਹੈ।

ਇਹ ਵੀ ਪੜ੍ਹੋ- ਹਾਏ ਓ ਰੱਬਾ: ਚਾਰ ਭੈਣਾਂ ਦੇ ਇਕਲੌਤੇ ਫੌਜੀ ਭਰਾ ਦੀ ਡਿਊਟੀ ਦੌਰਾਨ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News