ਮੋਗਾ ’ਚ ਦਰਦਨਾਕ ਹਾਦਸਾ, ਘਰ ’ਚ ਬਣਾਈ ਕੱਚੀ ਖੂਹੀ ’ਚ ਡਿੱਗੀ ਢਾਈ ਸਾਲਾ ਧੀ, ਬਚਾਉਣ ਲਈ ਮਾਂ-ਪਿਓ ਨੇ ਵੀ ਮਾਰੀ ਛਾਲ
Friday, Oct 15, 2021 - 10:44 AM (IST)
ਮੋਗਾ (ਸੰਦੀਪ ਸ਼ਰਮਾ, ਗੋਪੀ ਰਾਊਕੇ, ਵਿਪਨ ਓਂਕਾਰਾ): ਜਿੱਥੇ ਅੱਜ ਪੂਰਾ ਦੇਸ਼ ਵਿਜੇ ਦਸ਼ਮੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਉੱਥੇ ਹੀ ਅੱਜ ਮੋਗਾ ਜ਼ਿਲ੍ਹੇ ਦੇ ਪਿੰਡ ਡਰੋਲੀ ਭਾਈ ’ਚ ਇਕ ਗਰੀਬ ਪਰਿਵਾਰ ’ਤੇ ਉਸ ਸਮੇਂ ਕੁਦਰਤ ਦਾ ਕਹਿਰ ਟੁੱਟ ਪਿਆ ਜਦੋਂ ਜੁਗਰਾਜ ਸਿੰਘ ਬੱਗਾ ਦੀ ਕੁੜੀ ਨੂਰ (ਕਰੀਬ ਢਾਈ ਕੁ ਸਾਲ) ਸਵੇਰੇ ਟਾਇਲਟ ਗਈ ਤਾਂ ਫਲਸ਼ ਦੀ ਡੱਗ ’ਚ ਡਿੱਗ ਪਈ। ਪਤਾ ਲੱਗਣ ’ਤੇ ਜਦੋਂ ਜੁਗਰਾਜ ਸਿੰਘ ਬੱਗਾ ਤੇ ਉਸ ਦੀ ਪਤਨੀ ਸਿਮਰਨ ਕੌਰ ਆਪਣੀ ਧੀ ਨੂੰ ਬਚਾਉਣ ਲਗੇ ਤਾਂ ਉਹ ਵੀ ਡਿੱਗ ਪਏ। ਜਿਸ ਦੇ ਬਾਅਦ ਸਿਮਰਨ ਕੌਰ ਅਤੇ ਧੀ ਨੂਰ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਮਾਮਲਾ ਜਨਾਨੀ ਨੂੰ HIV ਪਾਜ਼ੇਟਿਵ ਖੂਨ ਚੜ੍ਹਾਉਣ ਦਾ, SSP ਅਤੇ ਪੁਲਸ ਸਟੇਸ਼ਨ ਇੰਚਾਰਜ ਨੂੰ ਨੋਟਿਸ ਜਾਰੀ
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਤੇ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਦੋ ਸਾਲ ਦੀ ਨੂਰ ਟਾਇਲਟ ਗਈ ਤਾਂ ਫਲੱਸ਼ ਦੀ ਡੱਗ ਬੈਠਣ ਨਾਲ ਦੋ ਸਾਲਾ ਨੂਰ ’ਚ ਡਿੱਗ ਪਈ ਜਿਸ ਨੂੰ ਬਚਾਉਣ ਲਈ ਉਸ ਦੇ ਮਾਂ ਪਿਓ ਨੇ ਵੀ ਨਾਲ ਹੀ ਛਾਲ ਮਾਰ ਦਿੱਤੀ । ਉਨ੍ਹਾਂ ਕਿਹਾ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਤਿੰਨਾਂ ਨੂੰ ਬਾਹਰ ਕੱਢਿਆ ਗਿਆ ਪਰ ਜਦੋਂ ਸਿਵਲ ਹਸਪਤਾਲ ਮੋਗਾ ਲਿਆਂਦਾ ਗਿਆ ਤਾਂ ਮਾਤਾ ਸਿਮਰਨ ਕੌਰ ਅਤੇ ਉਸਦੀ ਧੀ ਨੂਰ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਗ਼ਰੀਬ ਪਰਿਵਾਰ ਹੋਣ ਦੇ ਨਾਤੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਵੀ ਕੀਤੀ ਹੈ।
ਇਹ ਵੀ ਪੜ੍ਹੋ : ਅਬੋਹਰ 'ਚ ਦਿਲ ਦਹਿਲਾਅ ਦੇਣ ਵਾਲੀ ਵਾਰਦਾਤ, ਪਤੀ ਨੇ ਬੱਚਿਆਂ ਸਾਹਮਣੇ ਕੁਹਾੜੀ ਨਾਲ ਵੱਢੀ ਪਤਨੀ