ਕਾਰ ਅਤੇ ਥਾਰ ਜੀਪ ਦੀ ਭਿਆਨਕ ਟੱਕਰ ਵਿਚ ਮਾਂ-ਪੁੱਤਰ ਦੀ ਮੌਤ

Saturday, Jul 09, 2022 - 02:24 PM (IST)

ਕਾਰ ਅਤੇ ਥਾਰ ਜੀਪ ਦੀ ਭਿਆਨਕ ਟੱਕਰ ਵਿਚ ਮਾਂ-ਪੁੱਤਰ ਦੀ ਮੌਤ

ਸੰਗਰੂਰ (ਵਿਵੇਕ ਸਿੰਧਵਾਨੀ,ਰਵੀ) : ਕਾਰ ਅਤੇ ਥਾਰ ਜੀਪ ਦੀ ਆਪਸੀ ਟੱਕਰ ਵਿਚ ਮਾਂ-ਪੁੱਤ ਦੀ ਮੌਤ ਹੋ ਗਈ ਜਦਕਿ ਕਈ ਵਿਅਕਤੀ ਜ਼ਖਮੀ ਹੋ ਗਏ। ਜਾਣਕਾਰੀ ਦਿੰਦਿਆਂ ਥਾਣਾ ਸਦਰ ਸੰਗਰੂਰ ਦੇ ਪੁਲਸ ਅਧਿਕਾਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਮੁਨੀਸ਼ ਕੁਮਾਰ ਵਾਸੀ ਸੰਗਰੂਰ ਨੇ ਬਿਆਨ ਦਰਜ ਕਰਵਾਏ ਕਿ ਮੇਰੀ ਭੂਆ ਦਾ ਲੜਕਾ ਹਰਵਿੰਦਰ ਕੁਮਾਰ ਅਤੇ ਭੂਆ ਰਾਮ ਪਿਆਰੀ, ਨਿਤਿਕਾ ਵਧਵਾ, ਸੀਮਾ, ਰੀਨਾ ਵਾਸੀਆਨ ਸੰਗਰੂਰ ਕਾਰ ਵਿਚ ਸਵਾਰ ਹੋ ਕੇ ਆਪਣੀ ਰਿਸ਼ਤੇਦਾਰੀ ਵਿਚ ਮਿਲਣ ਲਈ ਸਮਾਣਾ ਵਿਖੇ ਜਾ ਰਹੇ ਸਨ ਜਦੋਂ ਉਹ ਪਿੰਡ ਘਾਬਦਾ ਕੋਲ ਪੁੱਜੇ ਤਾਂ ਪਟਿਆਲਾ ਸਾਈਡ ਤੋਂ ਆ ਰਹੀ ਇਕ ਥਾਰ ਜੀਪ ਜਿਸ ਨੂੰ ਕਿ ਗੌਤਮ ਜਿੰਦਲ ਵਾਸੀ ਸੰਗਰੂਰ ਚਲਾ ਰਿਹਾ ਸੀ। 

ਇਹ ਵੀ ਪੜ੍ਹੋ : ਗੈਂਗਸਟਰ ਗੋਲਡੀ ਬਰਾੜ ਦਾ ਪੰਜਾਬ 'ਚ ਬੈਂਕ ਖਾਤਾ ਖੁਲ੍ਹਵਾਉਣ ਪਹੁੰਚਿਆ ਸ਼ਖਸ, ਬੈਂਕ ਅਧਿਕਾਰੀ ਦੇ ਉੱਡੇ ਹੋਸ਼

ਉਕਤ ਨੇ ਲਾਪਰਵਾਹੀ ਨਾਲ ਲਿਆਕੇ ਜੀਪ ਕਾਰ ਵਿਚ ਮਾਰੀ, ਜਿਸ ਕਾਰਨ ਹਰਵਿੰਦਰ ਕੁਮਾਰ ਅਤੇ ਉਸਦੀ ਮਾਤਾ ਰਾਮ ਪਿਆਰੀ ਦੀ ਮੌਤ ਹੋ ਗਈ। ਜਦਕਿ ਬਾਕੀ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਮੁਦਈ ਦੇ ਬਿਆਨਾਂ ਦੇ ਆਧਾਰ ’ਤੇ ਥਾਰ ਜੀਪ ਦੇ ਡਰਾਇਵਰ ਗੌਤਮ ਜਿੰਦਲ ਖ਼ਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 

ਇਹ ਵੀ ਪੜ੍ਹੋ : ਦਿਲ ਦਹਿਲਾਉਣ ਵਾਲੀ ਵਾਰਦਾਤ, ਕੈਨੇਡਾ ਤੋਂ ਪਰਤੇ ਕਿਸਾਨ ਦਾ ਬੇਰਹਿਮੀ ਨਾਲ ਕਤਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News