ਇਕੱਠਿਆਂ ਖ਼ੁਦਕੁਸ਼ੀ ਕਰਨ ਵਾਲੇ ਮਾਂ-ਪੁੱਤ ਦਾ ਇਕੱਠਿਆਂ ਹੋਇਆ ਸਸਕਾਰ

Friday, Jul 10, 2020 - 06:33 PM (IST)

ਲੁਧਿਆਣਾ (ਰਾਜ) : ਡਾਬਾ ਦੇ ਸਤਿਗੁਰੂ ਨਗਰ ਸਥਿਤ ਮਾਂ-ਪੁੱਤ ਵੱਲੋਂ ਇਕੱਠੇ ਖੁਦਕੁਸ਼ੀ ਕਰਨ ਦੇ ਮਾਮਲੇ 'ਚ ਵੀਰਵਾਰ ਨੂੰ ਦੋਵਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਹੋ ਗਿਆ। ਜਿਸ ਤੋਂ ਬਾਅਦ ਪੁਲਸ ਨੇ ਦੋਵੇਂ ਲਾਸ਼ਾਂ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਦੇ ਹਵਾਲੇ ਕਰ ਦਿੱਤੀਆਂ। ਦੁਪਹਿਰ ਬਾਅਦ ਇਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮਾਂ-ਪੁੱਤ ਦੀ ਚਿਖਾ ਵੀ ਇਕੱਠੀ ਜਲੀ। ਇੰਸ. ਪਵਿੱਤਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਜਲਦ ਮੁਲਜ਼ਮਾਂ ਨੂੰ ਫੜ ਲਿਆ ਜਾਵੇਗਾ। 

ਇਹ ਵੀ ਪੜ੍ਹੋ : ਦਿਲ ਕੰਬਾਅ ਦੇਣ ਵਾਲੇ ਹਾਦਸੇ ਦੀ ਸ਼ਿਕਾਰ ਹੋਈ ਲਵਪ੍ਰੀਤ ਬਾਰੇ ਆਈ ਚੰਗੀ ਖ਼ਬਰ

ਇਥੇ ਇਹ ਦੱਸ ਦੇਈਏ ਕੇ ਮੁਨੀਸ਼ ਅਤੇ ਉਸ ਦੀ ਮਾਂ ਕ੍ਰਿਸ਼ਨਾ ਦੇਵੀ ਨੇ ਦੋ ਦਿਨ ਪਹਿਲਾਂ ਇਕ ਹੀ ਪੱਖੇ ਨਾਲ ਫਾਹ ਲੈ ਕੇ ਖੁਦਕੁਸ਼ੀ ਕਰ ਲਈ ਸੀ। ਘਟਨਾ ਦੇ ਅਗਲੇ ਦਿਨ ਪੁਲਸ ਨੂੰ ਕਮਰੇ 'ਚੋਂ ਸੁਸਾਈਡ ਨੋਟ ਬਰਾਮਦ ਹੋਇਆ ਸੀ। ਜਿਸ ਵਿਚ ਮੁਨੀਸ਼ ਨੇ ਅਪਣੀ ਅਤੇ ਮਾਂ ਦੀ ਮੌਤ ਦਾ ਜ਼ਿੰਮੇਵਾਰ ਆਪਣੇ ਸੁਹਰਿਆਂ ਨੂੰ ਦੱਸਿਆ ਸੀ। ਉਸ ਸੁਸਾਈਡ ਨੋਟ ਦੇ ਅਧਾਰ 'ਤੇ ਥਾਣਾ ਡਾਬਾ ਦੀ ਪੁਲਸ ਨੇ ਮ੍ਰਿਤਕ ਮੁਨੀਸ਼ ਦੇ ਸੱਸ-ਸਹੁਰੇ, ਛੇ ਸਾਲੇ, 5 ਸਾਲੇਹਾਰਾਂ ਅਤੇ ਇਕ ਸਾਲੀ ਸਮੇਤ ਕੁੱਲ 14 ਲੋਕਾਂ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜ਼ਬੂਰ ਕਰਨ ਦਾ ਕੇਸ ਦਰਜ ਕੀਤਾ ਸੀ।

ਇਹ ਵੀ ਪੜ੍ਹੋ : ਬੇਅਦਬੀ ਮਾਮਲੇ 'ਚ ਆਇਆ ਨਵਾਂ ਮੋੜ


Gurminder Singh

Content Editor

Related News