ਸ਼ਰਮਨਾਕ! ਹਵਸ ਮਿਟਾਉਣ ਲਈ ਮਾਂ ਨੇ ਪ੍ਰੇਮੀ ਨੂੰ ਸੌਂਪੀ ਨਾਬਾਲਗ ਧੀ

Saturday, May 02, 2020 - 06:37 PM (IST)

ਸ਼ਰਮਨਾਕ! ਹਵਸ ਮਿਟਾਉਣ ਲਈ ਮਾਂ ਨੇ ਪ੍ਰੇਮੀ ਨੂੰ ਸੌਂਪੀ ਨਾਬਾਲਗ ਧੀ

ਨਵਾਂਸ਼ਹਿਰ (ਤ੍ਰਿਪਾਠੀ) : ਕਲਯੁੱਗੀ ਮਾਂ ਵੱਲੋਂ ਆਪਣੀ ਹੀ ਸਗੀ ਨਾਬਾਲਗ ਧੀ ਨੂੰ ਪ੍ਰੇਮੀ ਦੀ ਹਵਸ ਪੂਰਾ ਕਰਨ ਲਈ ਉਸਨੂੰ ਸੌਂਪਣ ਦਾ ਸਨਸਨੀ ਖੇਜ਼ ਮਾਮਲਾ ਸਾਹਮਣੇ ਆਇਆ ਹੈ। ਜ਼ਿਲਾ ਪੁਲਸ ਨੇ ਪੀੜਤਾ ਦੇ ਬਿਆਨਾਂ 'ਤੇ ਐੱਫ.ਆਈ.ਆਰ. ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਲਾ ਪੁਲਸ ਕੋਲ ਦਰਜ ਬਿਆਨਾਂ ਵਿਚ ਨਾਬਾਲਗ ਲੜਕੀ ਨੇ ਦੱਸਿਆ ਕਿ ਉਸਦੀ ਉਮਰ ਕਰੀਬ 14 ਸਾਲ ਹੈ ਅਤੇ ਉਹ 10ਵੀਂ ਜਮਾਤ ਵਿਚ ਪੜ੍ਹਦੀ ਹੈ। ਉਸਨੇ ਦੱਸਿਆ ਕਿ ਉਹ 4 ਭੈਣ-ਭਰਾ ਹਨ, ਜਿਨ੍ਹਾਂ ਵਿਚ ਉਹ ਦੂਜੇ ਨੰਬਰ 'ਤੇ ਹੈ ਅਤੇ 2 ਭਰਾ ਉਸ ਤੋਂ ਛੋਟੇ ਹਨ। ਉਸਨੇ ਦੱਸਿਆ ਕਿ ਉਸਦੀ ਮਾਂ ਘਰੇਲੂ ਕੰਮ ਕਰਦੀ ਹੈ, ਜਦਕਿ ਪਿਤਾ ਦਿਹਾੜੀ ਲਗਾ ਕੇ ਗੁਜ਼ਾਰਾ ਚਲਾਉਂਦਾ ਹੈ। ਉਸਨੇ ਦੱਸਿਆ ਕਿ ਉਸਦੀ ਮਾਂ ਦੇ ਨੇੜਲੇ ਪਿੰਡ ਵਿਚ ਇਕ ਵਿਅਕਤੀ ਨਾਲ ਪ੍ਰੇਮ ਸੰਬੰਧ ਹਨ ਅਤੇ ਉਹ ਉਪਰੋਕਤ ਵਿਅਕਤੀ ਨੂੰ ਝੂਠ ਬੋਲ ਕੇ ਮਿਲਦੀ ਰਹਿੰਦੀ ਹੈ। 

ਇਹ ਵੀ ਪੜ੍ਹੋ : ਕੁਆਰਟਰ 'ਚ ਸਿਲੰਡਰ ਫਟਿਆ, ਧਮਾਕੇ ਨਾਲ ਔਰਤ ਦੇ ਚੀਥੜੇ ਉੱਡੇ  

ਉਸਨੇ ਦੱਸਿਆ ਕਿ ਉਪਰੋਕਤ ਦੋਵੇਂ ਕਈ ਵਾਰ ਉਸਨੂੰ ਵੀ ਨਾਲ ਲੈ ਕੇ ਜਾਂਦੇ ਰਹੇ ਸਨ। ਉਸਨੇ ਦੱਸਿਆ ਕਿ ਬੀਤੇ ਸਾਲ ਉਸਦੀ ਮਾਂ ਲੁਧਿਆਣੇ ਜਾਣ ਦਾ ਬਹਾਨਾ ਬਣਾ ਕੇ ਉਪਰੋਕਤ ਵਿਅਕਤੀ ਨਾਲ ਗੜ੍ਹਸ਼ੰਕਰ ਤੋਂ ਅੱਗੇ ਇਕ ਧਾਰਮਿਕ ਸਥਾਨ 'ਤੇ ਮੱਥਾ ਟੇਕਣ ਗਈ ਸੀ ਅਤੇ ਵਾਪਸੀ 'ਤੇ ਉਹ ਗੜ੍ਹਸ਼ੰਕਰ ਵਿਖੇ ਆਂਟੀ ਦੇ ਘਰ ਰੁਕੇ ਸਨ। ਉਸਨੇ ਦੱਸਿਆ ਕਿ ਸ਼ਾਮ ਕਰੀਬ 4 ਵਜੇ ਉਸਦੀ ਮਾਂ ਨੇ ਉਸਨੂੰ ਰੋਟੀ ਦਿੱਤੀ, ਜਿਸ ਉਪਰੰਤ ਉਸਨੂੰ ਨੀਂਦ ਆ ਗਈ। ਉਸਨੇ ਦੱਸਿਆ ਕਿ ਨੀਂਦ ਆਉਣ ਤੋਂ ਪਹਿਲਾਂ ਉਕਤ ਵਿਅਕਤੀ ਉਸ ਨਾਲ ਲੰਮੇ ਪੈ ਗਿਆ ਸੀ। ਜਦੋਂ ਉਸਦੀ ਨੀਂਦ ਖੁੱਲੀ ਤਾਂ ਉਸਦੇ ਕੱਪੜਿਆਂ 'ਤੇ ਖੂਨ ਲੱਗਾ ਹੋਇਆ ਸੀ ਅਤੇ ਉਸਦੇ ਪੇਟ ਵਿਚ ਬਹੁਤ ਤੇਜ਼ ਦਰਦ ਹੋ ਰਿਹਾ ਸੀ। ਉਸਨੇ ਸ਼ੱਕ ਜ਼ਾਹਰ ਕਰਦੇ ਹੋਏ ਦੱਸਿਆ ਕਿ ਉਸਨੂੰ ਲੱਗਦਾ ਹੈ ਕਿ ਉਸਦੀ ਮਾਂ ਨੇ ਉਸਨੂੰ ਨੀਂਦ ਦੀਆਂ ਗੋਲੀਆਂ ਖਾਣੇ ਵਿਚ ਮਿਲਾ ਕੇ ਦਿੱਤੀਆਂ ਸਨ, ਜਿਸ ਨਾਲ ਉਸਨੂੰ ਨੀਂਦ ਆ ਗਈ ਅਤੇ ਉਕਤ ਵਿਅਕਤੀ ਨੇ ਉਸ ਨਾਲ ਗਲਤ ਕੰਮ ਕੀਤਾ ਸੀ। ਉਸਨੇ ਦੱਸਿਆ ਕਿ ਉਹ ਆਪਣੇ ਪਿਤਾ ਨੂੰ ਸਾਰੀ ਗੱਲ ਦੱਸਣਾ ਚਾਹੁੰਦੀ ਸੀ ਪਰ ਉਸਦੀ ਮਾਂ ਵਿਚ ਆ ਜਾਂਦੀ ਸੀ। ਉਸਨੇ ਦੱਸਿਆ ਕਿ ਉਹ ਕਿਸੇ ਤਰ੍ਹਾਂ ਪੁਲਸ ਨੂੰ ਪੁੱਜ ਕੇ ਆਪਣੀ ਸ਼ਿਕਾਇਤ ਦਰਜ ਕਰਵਾ ਸਕੀ ਹੈ।

ਕੀ ਕਹਿੰਦੇ ਹਨ ਪੁਲਸ ਅਫਸਰ
ਜਦੋਂ ਇਸ ਸੰਬੰਧੀ ਥਾਣੇ ਦੇ ਐੱਸ.ਐੱਚ.ਓ. ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮਾਮਲਾ ਗੜ੍ਹਸ਼ੰਕਰ ਦਾ ਬਣਦਾ ਹੈ, ਜਿਸਦੇ ਚਲਦੇ ਜ਼ਿਲੇ ਵਿਚ ਦੇ ਥਾਣੇ ਵਿਚ ਜ਼ੀਰੋ ਐੱਫ.ਆਈ.ਆਰ.ਦਰਜ ਕਰਕੇ ਮਾਮਲਾ ਸੰਬੰਧਤ ਥਾਣੇ ਨੂੰ ਰੈਫਰ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਅਟਾਰੀ ਦੇ ਕੁਆਰੰਟਾਈਨ ਸੈਂਟਰ ਵਿਚ ਮੈਡੀਕਲ ਸਟਾਫ 'ਤੇ ਹਮਲਾ 


author

Gurminder Singh

Content Editor

Related News