ਮਾਂ ਦੇ ਪ੍ਰੇਮੀ ਵਲੋਂ ਨਾਬਾਲਿਗ ਲੜਕੀ ਨਾਲ ਛੇੜਛਾੜ, ਪੁਲਸ ਨੇ ਕੀਤੀ ਕਾਰਵਾਈ

Saturday, May 05, 2018 - 06:13 PM (IST)

ਮਾਂ ਦੇ ਪ੍ਰੇਮੀ ਵਲੋਂ ਨਾਬਾਲਿਗ ਲੜਕੀ ਨਾਲ ਛੇੜਛਾੜ, ਪੁਲਸ ਨੇ ਕੀਤੀ ਕਾਰਵਾਈ

ਖਰੜ (ਰਣਬੀਰ, ਸ਼ਸ਼ੀ, ਅਮਰਦੀਪ) : ਥਾਣਾ ਖਰੜ ਸਿਟੀ ਪੁਲਸ ਨੇ ਸਥਾਨਕ ਇਕ ਮੁਹੱਲੇ ਦੀ ਰਹਿਣ ਵਾਲੀ ਨਾਬਾਲਿਗ ਬੱਚੀ ਦੀ ਸ਼ਿਕਾਇਤ 'ਤੇ ਉਸ ਦੀ ਮਾਂ ਦੇ ਪ੍ਰੇਮੀ ਜਸਪਾਲ ਸਿੰਘ ਮੱਕੜ ਨਾਂ ਦੇ ਵਿਅਕਤੀ ਖਿਲਾਫ ਪਾਸਕੋ ਐਕਟ ਅਧੀਨ ਮਾਮਲਾ ਦਰਜ ਕੀਤਾ ਹੈ। ਪੁਲਸ ਵਲੋਂ ਇਸ ਮਾਮਲੇ 'ਚ ਪੀੜਤ ਬੱਚੀ ਦੀ ਮਾਂ ਸੋਨੀਆ ਸ਼ਰਮਾ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। 
ਜਾਂਚ ਅਧਿਕਾਰੀ ਏ. ਐੱਸ. ਆਈ. ਕੇਵਲ ਸਿੰਘ ਨੇ ਦੱਸਿਆ ਕਿ ਆਪਣੇ ਬਿਆਨਾਂ 'ਚ ਦਰਖਾਸਤਕਰਤਾ ਲੜਕੀ ਨੇ ਦੱਸਿਆ ਕਿ ਜਸਪਾਲ ਸਿੰਘ ਉਨ੍ਹਾਂ ਦੇ ਘਰ ਅਕਸਰ ਆਉਂਦਾ ਜਾਂਦਾ ਸੀ। ਉਸਦੀ ਮਾਂ ਸੋਨੀਆ ਸ਼ਰਮਾਂ ਦੀ ਗੈਰਹਾਜ਼ਰੀ 'ਚ ਜਸਪਾਲ ਉਸ ਨਾਲ ਛੇੜਖਾਨੀ ਕਰਦਾ ਅਤੇ ਗਲਤ ਨੀਅਤ ਨਾਲ ਉਸ ਨੂੰ ਛੂੰਹਦਾ ਸੀ। ਉਸ ਨੇ ਇਸ ਦੀ ਸ਼ਿਕਾਇਤ ਜਦੋਂ ਆਪਣੀ ਮਾਂ ਨੂੰ ਕੀਤੀ ਤਾਂ ਉਸਨੇ ਆਪਣੀ ਲੜਕੀ ਨੂੰ ਚੁੱਪ ਰਹਿਣ ਲਈ ਕਿਹਾ। 
ਇਸ ਸਬੰਧ 'ਚ ਸੋਨੀਆ ਸ਼ਰਮਾ ਨੂੰ ਥਾਣੇ 'ਚ ਬੁਲਾ ਕੇ ਪੁੱਛਗਿਛ ਕੀਤੀ ਗਈ ਸੀ ਜਿਸ ਨੇ ਖੁਦ ਉਸਦੀ ਲੜਕੀ ਵਲੋਂ ਲਗਾਏ ਅਜਿਹੇ ਇਲਜ਼ਾਮਾਂ ਨੂੰ ਕਬੂਲ ਕੀਤਾ ਸੀ। ਜਿਸ ਦੇ ਨਤੀਜੇ ਵਜੋਂ ਇਸ ਮਾਮਲੇ 'ਚ ਜਸਪਾਲ ਸਿੰਘ ਨਾਲ ਸੋਨੀਆ ਸ਼ਰਮਾ ਦੀ ਸ਼ਮੂਲੀਅਤ ਵੀ ਸਾਹਮਣੇ ਆਈ। ਬੱਚੀ ਨਾਲ ਛੇੜਛਾੜ ਦੋਵਾਂ ਦੀ ਮਿਲੀ ਭੁਗਤ ਨਾਲ ਹੀ ਸੰਭਵ ਹੋਈ। ਇਸ ਲਈ ਸੋਨੀਆ ਸ਼ਰਮਾ ਨੂੰ ਇਸ ਮੁਕੱਦਮੇ ਅੰਦਰ ਨਾਮਜ਼ਦ ਕਰਦਿਆਂ ਪੁਲਸ ਵਲੋਂ ਅੱਜ ਖਰੜ ਅਦਾਲਤ 'ਚ ਪੇਸ਼ ਕੀਤਾ ਗਿਆ। ਜਿਥੇ ਅਦਾਲਤ ਦੇ ਹੁਕਮਾਂ 'ਤੇ ਉਸ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਲਈ ਜੇਲ ਭੇਜ ਦਿੱਤਾ ਗਿਆ ਹੈ।


Related News