ਮਾਂ ਨੇ ਆਪਣੇ ਬੱਚਿਆਂ ਨੂੰ ਮਿਲਣ ਲਈ ਪ੍ਰਸ਼ਾਸਨ ਅੱਗੇ ਲਗਾਈ ਗੁਹਾਰ

Thursday, Sep 19, 2019 - 04:36 PM (IST)

ਮਾਂ ਨੇ ਆਪਣੇ ਬੱਚਿਆਂ ਨੂੰ ਮਿਲਣ ਲਈ ਪ੍ਰਸ਼ਾਸਨ ਅੱਗੇ ਲਗਾਈ ਗੁਹਾਰ

ਫਤਿਹਗੜ੍ਹ ਸਾਹਿਬ (ਵਿਪਨ)—ਫਤਿਹਗੜ੍ਹ ਸਾਹਿਬ 'ਚ ਇਕ ਮਾਂ ਨੇ ਆਪਣੇ ਬੱਚਿਆਂ ਨੂੰ ਮਿਲਣ ਲਈ ਪ੍ਰਸ਼ਾਸਨ ਅੱਗੇ ਗੁਹਾਰ ਲਗਾਈ ਹੈ। ਜਾਣਕਾਰੀ ਮੁਤਾਬਕ ਮਹਿਲਾ ਦੇ ਤਿੰਨ ਬੱਚੇ ਹਨ ਅਤੇ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ। ਪਤੀ ਦੀ ਮੌਤ ਦੇ ਬਾਅਦ ਮਹਿਲਾ ਆਪਣੇ ਬੱਚਿਆਂ ਨੂੰ ਦਾਦਕੇ ਛੱਡ ਆਪਣੀ ਨਾਨੀ ਕੋਲ ਚਲੀ ਗਈ ਸੀ। ਮਹਿਲਾ ਦੀ ਸੱਸ ਨੇ ਬੱਚਿਆਂ ਨੂੰ ਬੇਸਹਾਰਾ ਦੱਸ ਅਨਾਥ ਆਸ਼ਰਮ ਛੱਡ ਦਿੱਤਾ, ਮਹਿਲਾ ਦਾ ਦੋਸ਼ ਹੈ ਕਿ ਉਸ ਦੀ ਬੱਚੀ ਨਾਲ ਕੁਝ ਗਲਤ ਹੋ ਰਿਹਾ ਹੈ, ਇਸ ਮਾਮਲੇ 'ਚ ਜ਼ਿਲਾ ਬਾਲ ਸੁਰੱਖਿਆ, ਅਫਸਰ ਹਰਭਜਨ ਸਿੰਘ ਮਹਿਮੀ ਦਾ ਕਹਿਣਾ ਸੀ ਕਿ ਇਹ ਮਾਮਲਾ ਚਾਈਲਡ ਵੈਲਫੇਅਰ ਕਮੇਟੀ 'ਚ ਲਿਜਾ ਕੇ ਹੋਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਇਸ 'ਤੇ ਕਮੇਟੀ ਦਾ ਜੋ ਵੀ ਕਮੇਟੀ ਫੈਸਲਾ ਹੋਵੇਗਾ। ਉਸ ਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ।


author

Shyna

Content Editor

Related News