ਚੰਡੀਗੜ੍ਹ : ਪਿੰਡ ਮੱਖਣ ਮਾਜਰਾ ''ਚ ਮਿਲਿਆ ''ਬੰਬ'', ਲੋਕਾਂ ''ਚ ਦਹਿਸ਼ਤ ਦਾ ਮਾਹੌਲ
Monday, Aug 31, 2020 - 09:37 AM (IST)
ਚੰਡੀਗੜ੍ਹ (ਸੁਸ਼ੀਲ) : ਮੱਖਣ ਮਾਜਰਾ ਦੇ ਜੰਗਲੀ ਇਲਾਕੇ 'ਚ ਐਤਵਾਰ ਦੁਪਹਿਰ ਮੋਰਟਾਰ (ਬੰਬ) ਮਿਲਣ ਨਾਲ ਇਲਾਕੇ 'ਚ ਹਫੜਾ-ਦਫੜੀ ਮਚ ਗਈ। ਸੂਚਨਾ ਮਿਲਦੇ ਹੀ ਮੌਕੇ ’ਤੇ ਪਹੁੰਚੀ ਪੁਲਸ ਅਤੇ ਬੰਬ ਸਕਵਾਇਡ ਦੀ ਟੀਮ ਨੇ ਬੰਬ ਨੂੰ ਕਬਜ਼ੇ 'ਚ ਲੈ ਕੇ ਉਸ ਨੂੰ ਸੁਰੱਖਿਅਤ ਸਥਾਨ ’ਤੇ ਮਿੱਟੀ ਅਤੇ ਰੇਤ ਨਾਲ ਕਵਰ ਕਰਵਾ ਦਿੱਤਾ।
ਇਹ ਵੀ ਪੜ੍ਹੋ : ਵਜ਼ੀਫਾ ਘਪਲੇ ਦੀ CBI ਜਾਂਚ ਦੀ ਮੰਗ 'ਤੇ 'ਕੈਪਟਨ' ਦਾ ਹਰਸਿਮਰਤ ਨੂੰ ਠੋਕਵਾਂ ਜਵਾਬ
ਜਾਣਕਾਰੀ ਅਨੁਸਾਰ ਮੰਜੂ ਨਾਂ ਦੀ ਜਨਾਨੀ ਆਪਣੇ ਪਤੀ ਨਾਲ ਜੰਗਲ 'ਚ ਲੱਕੜੀਆਂ ਲੈਣ ਗਈ ਸੀ। ਇਸ ਦੌਰਾਨ ਉਸ ਨੇ ਇਲ ਮੈਟਲ ਦਾ ਟੁਕੜਾ ਵੇਖਿਆ ਅਤੇ ਇਸ ਬਾਰੇ ਆਪਣੇ ਪਤੀ ਨੂੰ ਦੱਸਿਆ। ਉਸ ਦੇ ਪਤੀ ਨੇ ਕਿਹਾ ਕਿ ਇਹ ਮੋਰਟਾਰ (ਬੰਬ) ਹੈ। ਉਸ ਨੇ ਇਸ ਦੀ ਜਾਣਕਾਰੀ ਸਥਾਨਕ ਲੋਕਾਂ ਨੂੰ ਅਤੇ ਲੋਕਾਂ ਨੇ ਇਸ ਬਾਰੇ ਸੂਚਨਾ ਪੁਲਸ ਨੂੰ ਦਿੱਤੀ।
ਇਹ ਵੀ ਪੜ੍ਹੋ : ਪਟਿਆਲਾ 'ਚ ਦਿਨ-ਦਿਹਾੜੇ ਗੁੰਡਾਗਰਦੀ, ਤਲਵਾਰਾਂ ਨਾਲ ਵਿਅਕਤੀ 'ਤੇ ਕੀਤਾ ਹਮਲਾ
ਸੂਚਨਾ ਮਿਲਦੇ ਹੀ ਮੌਕੇ ’ਤੇ ਇਲਾਕੇ ਦੀ ਪੁਲਸ ਅਤੇ ਬੰਬ ਡਿਸਪੋਜ਼ਲ ਸਕਵਾਇਡ ਦੀ ਟੀਮ ਪਹੁੰਚ ਗਈ। ਟੀਮਾਂ ਨੇ ਆਸ-ਪਾਸ ਲਈ ਕਾਰਡਨ ਕਰਦੇ ਹੋਏ ਬੰਬ ਨੂੰ ਰੇਤ ਦੀਆਂ ਬੋਰੀਆਂ ਨਾਲ ਕਵਰ ਕਰ ਦਿੱਤਾ। ਚੰਡੀ ਮੰਦਿਰ ਤੋਂ ਫ਼ੌਜ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਬੰਬ ਸੈੱਲ ਨੂੰ ਬੇਹੱਦ ਸਾਵਧਾਨੀ ਨਾਲ ਆਪਣੇ ਕਬਜ਼ੇ 'ਚ ਲੈ ਲਿਆ। ਫ਼ੌਜ ਇਸ ਗੱਲ ਦੀ ਜਾਂਚ ਕਰੇਗੀ ਕਿ ਇਹ ਬੰਬ ਕਿੰਨਾ ਪੁਰਾਣਾ ਹੈ ਅਤੇ ਇੱਥੇ ਕਿਵੇਂ ਪਹੁੰਚਿਆ।
ਇਹ ਵੀ ਪੜ੍ਹੋ : 'ਕੋਰੋਨਾ' ਪਾਜ਼ੇਟਿਵ ਆਉਣ 'ਤੇ ਪਰੇਸ਼ਾਨ ਸੀ ਨੌਜਵਾਨ, ਹਸਪਤਾਲ ਦੀ ਪਹਿਲੀ ਮੰਜ਼ਿਲ ਤੋਂ ਮਾਰੀ ਛਾਲ