ਖੂਬਸੂਰਤ ''ਮੋਰਨੀ ਹਿੱਲਸ'' ''ਤੇ ਘੁੰਮਣਾ ਖਤਰੇ ਤੋਂ ਖਾਲੀ ਨਹੀਂ, ਜਾਣੋ ਕੀ ਹੈ ਕਾਰਨ

11/30/2017 2:42:01 PM

ਮੋਰਨੀ (ਅਨਿਲ) : ਖੂਬਸੂਰਤ 'ਮੋਰਨੀ ਹਿੱਲਸ' 'ਤੇ ਘੁੰਮਣਾ ਹੁਣ ਖਤਰੇ ਤੋਂ ਖਾਲੀ ਨਹੀਂ ਹੈ ਕਿਉਂਕਿ ਇਹ ਥਾਂ ਹੌਲੀ-ਹੌਲੀ ਅਪਰਾਧ ਦਾ ਅੱਡਾ ਬਣਦੀ ਜਾ ਰਹੀ ਹੈ। ਮੋਰਨੀ-ਪੰਚਕੂਲਾ ਮਾਰਗ 'ਤੇ ਪੁਲਸ ਦੀ ਇਕ ਜਿਪਸੀ ਹੈ, ਜਿਸ ਦੇ ਸਹਾਰੇ ਪੂਰੇ ਮੋਰਨੀ ਇਲਾਕੇ ਦੀ ਸੁਰੱਖਿਆ ਦਾ ਜ਼ਿੰਮਾ ਹੈ। ਮੋਰਨੀ-ਪੰਚਕੂਲਾ ਮਾਰਗ 'ਤੇ ਸਿਰਫ ਨਾਢਾ ਸਾਹਿਬ 'ਚ ਹੀ ਨਾਕਾ ਹੈ। ਇਸ ਤੋਂ ਇਲਾਵਾ ਕੋਈ ਵੀ ਨਾਕਾ ਨਹੀਂ ਹੈ, ਜਿਸ ਦੇ ਕਾਰਨ ਅਪਰਾਧੀ ਘਟਨਾ ਨੂੰ ਅੰਜਾਮ ਦੇ ਕੇ ਭੱਜ ਜਾਂਦੇ ਹਨ। ਮੋਰਨੀ-ਬਡਿਆਲ-ਨੀਮਵਾਲਾ ਜੋ ਹਿਮਾਚਲ ਪ੍ਰਦੇਸ਼ ਨੂੰ ਜੋੜਦਾ ਹੈ, ਉੱਥੇ ਵੀ ਕੋਈ ਨਾਕਾ ਨਹੀਂ ਹੈ। ਸਿਰਫ ਇੰਨਾ ਹੀ ਨਹੀਂ, ਨਸ਼ੇੜੀ ਵੀ ਮੋਰਨੀ ਦੀਆਂ ਵਾਦੀਆਂ 'ਚ ਮਹਿਫਲਾਂ ਸਜਾਉਂਦੇ ਹਨ ਪਰ ਪੁਲਸ ਇਨ੍ਹਾਂ ਨਸ਼ੇੜੀਆਂ 'ਤੇ ਰੋਕ ਲਾਉਣ 'ਚ ਨਾਕਾਮਯਾਬ ਹੋਈ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਮੋਰਨੀ-ਰਾਏਪੁਰਾਣੀ ਵਾਇਆ ਟਿੱਕਰਤਾਲ ਅਤੇ ਕੈਂਬਵਾਲਾ ਕੋਲ ਨਾਕਾ ਹੋਵੇ ਤਾਂ ਮੋਰਨੀ 'ਚ ਕੋਈ ਘਟਨਾ ਨਾ ਘਟੇ। ਜੇਕਰ ਮੋਰਨੀ ਰਾਏਪੁਰਾਣੀ ਵਾਇਆ-ਟਿੱਕਰਤਾਲ ਸੜਕ 'ਤੇ ਨਜ਼ਰ ਪਾਈ ਜਾਵੇ ਇਹ ਜ਼ਿਆਦਾਤਰ ਸੁੰਨਸਾਨ ਹੈ, ਜਿਸ ਕਾਰਨ ਕੁਰੂਕਸ਼ੇਤਰ ਤੋਂ ਸਾਰਸਾ ਦੇ ਦੋਸ਼ੀ ਚਾਚਾ ਜਗਦੀਪ ਨੇ ਤਿੰਨ ਬੱਚਿਆਂ ਦੀ ਹੱਤਿਆ ਨੂੰ ਅੰਜਾਮ ਦਿੱਤਾ ਸੀ। 


Related News