ਧੂੰਦ ਕਾਰਨ 40 ਤੋਂ ਵੱਧ ਟਰੇਨਾਂ ਰੱਦ

Tuesday, Dec 25, 2018 - 09:37 PM (IST)

ਧੂੰਦ ਕਾਰਨ 40 ਤੋਂ ਵੱਧ ਟਰੇਨਾਂ ਰੱਦ

ਫਿਰੋਜ਼ਪੁਰ— ਧੂੰਦ ਕਾਰਨ ਫਿਰੋਜ਼ਪੁਰ ਰੇਲ ਮੰਡਲ ਵੱਲੋਂ 25 ਟਰੇਨਾਂ ਤੇ 19 ਪੈਸੇਂਜਰ ਟਰੇਨਾਂ ਨੂੰ ਰੱਦ ਕੀਤਾ ਗਿਆ ਹੈ, ਜਿਸ ਨੂੰ ਲੈ ਕੇ ਮੁਸਾਫਿਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਬਠਿੰਡਾ ਤੋਂ ਜੰਮੂਤਵੀ, ਜੰਮੂਤਵੀ ਤੋਂ ਬਠਿੰਡਾ, ਅੰਮ੍ਰਿਤਸਰ ਤੋਂ ਸਹਰਸਾ, ਅੰਮ੍ਰਿਤਸਰ ਤੋਂ ਗੋਰਖਪੁਰ, ਫਿਰੋਜ਼ਪੁਰ ਤੋਂ ਦਿੱਲੀ, ਦਿੱਲ ਤੋਂ ਫਿਰੋਜ਼ਪੁਰ ਹੋਰ ਵੀ ਕਈ ਟਰੇਨਾਂ ਰੱਦ ਹੋਈਆਂ ਹਨ।
ਸੰਘਣੀ ਧੂੰਦ ਕਾਰਨ ਜਿਥੇ ਆਮ ਜਨਤਾ ਦੀ ਰਫਤਰਾ ਹੌਲੀ ਹੋ ਗਈ ਹੈ ਉਥੇ ਹੀ ਰੇਲਵੇ ਟ੍ਰੈਕ 'ਤੇ ਦੌੜਨ ਵਾਲੀਆਂ ਟਰੇਨਾਂ ਦੀ ਰਫਤਾਰ ਨੂੰ ਵੀ ਬ੍ਰੇਕ ਲੱਗਦੀ ਦਿਖਾਈ ਦੇ ਰਹੀ ਹੈ। ਫਿਰੋਜ਼ਪੁਰ ਰੇਲ ਮੰਡਲ 'ਚ ਸੰਘਣੀ ਧੂੰਦ ਦੇ ਚੱਲਦੇ ਕੁਝ ਦਿਖਾਈ ਨਾ ਦੇਣ ਕਾਰਨ ਤੇ ਰੇਲਵੇ ਟ੍ਰੈਕ ਨੂੰ ਖਾਲੀ ਰੱਖਣ ਲਈ ਰੇਲਵੇ ਵਿਭਾਗ ਵੱਲੋਂ ਕੁਝ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ।


author

Inder Prajapati

Content Editor

Related News