ਪੰਜਾਬ ਸਰਕਾਰ ਦੀ ਸਖ਼ਤੀ ਤੋਂ ਡਾਕਟਰ ਪਰੇਸ਼ਾਨ, 4 ਮਹੀਨਿਆਂ 'ਚ 50 ਤੋਂ ਵੱਧ ਡਾਕਟਰਾਂ ਨੇ ਦਿੱਤਾ ਅਸਤੀਫ਼ਾ

Thursday, Aug 04, 2022 - 12:45 PM (IST)

ਪੰਜਾਬ ਸਰਕਾਰ ਦੀ ਸਖ਼ਤੀ ਤੋਂ ਡਾਕਟਰ ਪਰੇਸ਼ਾਨ, 4 ਮਹੀਨਿਆਂ 'ਚ 50 ਤੋਂ ਵੱਧ ਡਾਕਟਰਾਂ ਨੇ ਦਿੱਤਾ ਅਸਤੀਫ਼ਾ

ਚੰਡੀਗੜ੍ਹ : ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਸਾਰੇ ਮੰਤਰੀ ਅਤੇ ਵਿਧਾਇਕ ਐਕਸ਼ਨ 'ਚ ਨਜ਼ਰ ਆ ਰਹੇ ਹਨ। 'ਆਪ' ਸਰਕਾਰ ਦੇ ਆਗੂਆਂ ਅਤੇ ਮੰਤਰੀਆਂ ਵੱਲੋਂ ਸਰਕਾਰੀ ਹਸਪਤਾਲਾਂ ਦਾ ਦੌਰਾ ਕੀਤੀ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਵੱਡੀ ਗਿਣਤੀ 'ਚ ਸਿਹਤ ਵਿਭਾਗ ਦੇ ਸਰਕਾਰੀ ਡਾਕਟਰਾਂ ਨੇ ਸੇਵਾਮੁਕਤ ਹੋਣ ਦਾ ਰਾਹ ਅਪਣਾ ਲਿਆ ਹੈ।  

ਇਹ ਵੀ ਪੜ੍ਹੋ- ਪੰਜਾਬ ਦੀ ਧੀ ਦੇ ਮੋਢਿਆਂ 'ਤੇ ਲੱਗੇ ਸਟਾਰ, ਭਾਰਤੀ ਫ਼ੌਜ 'ਚ ਲੈਫਟੀਨੈਂਟ ਬਣ ਵਧਾਇਆ ਮਾਣ (ਤਸਵੀਰਾਂ)

ਸੱਤਾ 'ਚ ਆਉਣ ਤੋਂ ਬਾਅਦ ਪੰਜਾਬ ਸਰਕਾਰ ਦੇ ਮੰਤਰੀ ਅਤੇ ਵਿਧਾਇਕ ਸਕੂਲਾਂ, ਥਾਣਿਆਂ ਅਤੇ ਹਸਪਤਾਲਾਂ 'ਤੇ ਛਾਪੇਮਾਰੀ ਕਰ ਰਹੇ ਹਨ। ਇਸ ਛਾਪੇਮਾਰੀ ਅਤੇ ਮੁਲਾਜ਼ਮਾਂ ਨਾਲ ਕੀਤੇ ਜਾ ਰਹੇ ਵਤੀਰੇ ਦਾ ਸਭ ਤੋਂ ਵੱਧ ਅਸਰ ਸਿਹਤ ਅਤੇ ਮੈਡੀਕਲ ਵਿਭਾਗ ਤੋਂ ਇਲਾਵਾ ਸਿੱਖਿਆ ਵਿਭਾਗ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਜਿਸ ਨਾਲ ਅਚਾਨਕ ਹੀ ਅਸਤੀਫ਼ੇ ਦੇਣ ਵਾਲੀ ਡਾਕਟਰਾਂ ਦੀ ਗਿਣਤੀ 'ਚ ਵਾਧਾ ਹੋ ਗਿਆ ਹੈ। ਸਰਕਾਰੀ ਅੰਕੜਿਆਂ ਮੁਤਾਬਕ ਪਿਛਲੇ 4 ਮਹੀਨਿਆਂ 'ਚ 50 ਤੋਂ ਵੱਧ ਡਾਕਟਰਾਂ ਨੇ ਜਾਂ ਤਾਂ ਸਵੈ-ਇਛੁੱਕ ਸੇਵਾਮੁਕਤੀ ਸਕੀਮ (ਵੀ.ਆਰ.ਐੱਸ.) ਲਈ ਅਰਜ਼ੀ ਦਿੱਤੀ ਹੈ ਜਾਂ ਫਿਰ ਜੋ ਡਾਕਟਰੀ ਵਿਭਾਗ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰ ਸਕੇ, ਉਨ੍ਹਾਂ ਨੇ ਵੀ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਵਿੱਚੋਂ ਕੁਝ ਡਾਕਟਰਾਂ ਨੇ ਅਸਤੀਫ਼ਾ ਦੇਣ ਤੋਂ ਪਹਿਲਾਂ ਵੀਡੀਓ ਵੀ ਬਣਾਈਆਂ ਅਤੇ ਇਸ ਲਈ ਢਹਿ-ਢੇਰੀ ਬੁਨਿਆਦੀ ਢਾਂਚੇ ਅਤੇ ਮਾੜੇ ਹਾਲਾਤ ਨੂੰ ਜ਼ਿੰਮੇਵਾਰ ਠਹਿਰਾਇਆ।

ਇਹ ਵੀ ਪੜ੍ਹੋ- ਬਿੱਲ ਮੁਆਫ਼ੀ ਨੂੰ ਲੈ ਕੇ ਉਮੀਦਾਂ ’ਤੇ ਫਿਰਿਆ ਪਾਣੀ: ਜ਼ਿਆਦਾਤਰ ਖ਼ਪਤਕਾਰਾਂ ਨੂੰ ਨਹੀਂ ਮਿਲ ਸਕੇਗਾ ਲਾਭ

ਅਸਤੀਫ਼ਾ ਦੇਣ ਵਾਲੇ ਜ਼ਿਆਦਾਤਰ ਡਾਕਟਰ ਕਲੀਨਿਕਲ ਸ਼ਾਖਾਵਾਂ ਨਾਲ ਸੰਬੰਧਿਤ ਹਨ। ਜ਼ਿਕਰਯੋਗ ਹੈ ਕਿ ਸੂਬੇ 'ਚ ਪਹਿਲਾਂ ਹੀ ਡਾਕਟਰਾਂ ਦੀ ਘਾਟ ਚੱਲ ਰਹੀ ਹੈ। ਹਾਲ ਹੀ 'ਚ ਇੱਕ ਦਰਜਨ ਤੋਂ ਵੱਧ ਡਾਕਟਰਾਂ ਨੇ ਜਾਂ ਤਾਂ ਅਸਤੀਫ਼ਾ ਦਿੱਤਾ ਹੈ ਅਤੇ ਜਾਂ ਫਿਰ ਵੀ.ਆਰ.ਸੀ. ਲਈ ਅਪਲਾਈ ਕੀਤਾ ਹੈ। ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ (ਪੀ.ਸੀ.ਐੱਸ.ਐੱਸ.)  ਐਸੋਸੀਏਸ਼ਨ ਵੱਲੋਂ ਤਿਆਰ ਕੀਤੀ ਸੂਚੀ ਮੁਤਾਬਕ ਪਿਛਲੇ ਦਿਨੀਂ ਅਸਤੀਫ਼ਾ ਦੇਣ ਵਾਲੇ ਡਾਕਟਰਾਂ ਵਿੱਚੋਂ ਨਕੋਦਰ ਤੋਂ ਆਰਥੋਪੀਡਿਕ ਸਰਜਨ ਡਾ: ਧਰਮਵੀਰ ਕੁਮਾਰ, ਨਵਾਂਸ਼ਹਿਰ ਤੋਂ ਮੈਡੀਸਨ ਸਪੈਸ਼ਲਿਸਟ ਡਾ: ਮਮਤਾ ਸੁੰਡਾ, ਜਗਰਾਉਂ ਤੋਂ ਚਮੜੀ ਦੇ ਮਾਹਿਰ ਡਾ. ਰਾਧਾ ਗੋਇਲ ਅਤੇ ਲੁਧਿਆਣਾ ਤੋਂ ਸਰਜਨ ਡਾ: ਮਿਲਨ ਵਰਮਾ ਹਨ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸਿਹਤ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨੇ ਬਾਬਾ ਫਰੀਦ ਯੂਨੀਵਰਸਿਟੀ ਦੀ ਚੈਕਿੰਗ ਕੀਤੀ ਸੀ। ਜਿਸ ਦੇ ਚੱਲਦਿਆਂ ਮੰਤਰੀ ਨੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਹਸਪਤਾਲ ਦੀ ਹਾਲਤ ਦੇਖ ਕੇ ਚੰਗੀ ਫਟਕਾਰ ਲਾਈ ਸੀ ਅਤੇ ਉਸ ਨਾਲ ਮਾੜਾ ਵਤੀਰਾ ਵੀ ਕੀਤਾ ਸੀ।ਜਿਸ ਦੇ ਚੱਲਦਿਆਂ ਵਾਈਸ ਚਾਂਸਲਰ ਨੇ ਅਸਤੀਫ਼ਾ ਦੇ ਦਿੱਤਾ ਸੀ। ਇਸ ਨੂੰ ਲੈ ਕੇ ਵਿਰੋਧੀ ਧਿਰਾਂ ਨੇ 'ਆਪ' ਸਰਕਾਰ ਦਾ ਤਿੱਖਾ ਵਿਰੋਧ ਵੀ ਕੀਤਾ ਸੀ। 

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News