ਮੋਗਾ ’ਚ ਬੇਲਦਾਰ ਦੀਆਂ 48 ਪੋਸਟਾਂ ਲਈ 3300 ਨੌਜਵਾਨਾਂ ਨੇ ਕੀਤਾ ਅਪਲਾਈ, ਪੋਸਟ ਗ੍ਰੈਜੂਏਟ ਵੀ ਸ਼ਾਮਲ

Friday, Dec 29, 2023 - 06:32 PM (IST)

ਮੋਗਾ ’ਚ ਬੇਲਦਾਰ ਦੀਆਂ 48 ਪੋਸਟਾਂ ਲਈ 3300 ਨੌਜਵਾਨਾਂ ਨੇ ਕੀਤਾ ਅਪਲਾਈ, ਪੋਸਟ ਗ੍ਰੈਜੂਏਟ ਵੀ ਸ਼ਾਮਲ

ਮੋਗਾ (ਕਸ਼ਿਸ਼ ਸਿੰਗਲਾ) : ਮੋਗਾ ਨਗਰ-ਨਿਗਮ ਵਿਚ 48 ਬੇਲਦਾਰਾਂ ’ਤੇ ਪੋਸਟਾਂ ਨਿਕਲੀਆਂ ਸਨ ਜਿਸ ਵਿਚ ਹੁਣ ਤੱਕ ਵੱਖ-ਵੱਖ ਜ਼ਿਲ੍ਹਿਆਂ ਤੋਂ 3300 ਤੋਂ ਵੱਧ ਨੌਜਵਾਨਾਂ ਵੱਲੋਂ ਅਪਲਾਈ ਕੀਤਾ ਜਾ ਚੁੱਕਾ ਹੈ ਜਿਸ ਦੀ ਮਿਨੀਮਮ ਕੁਆਲੀਫਿਕੇਸ਼ਨ ਅਠਵੀਂ ਹੈ ਜਦਕਿ ਇਸ ਵਿਚ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਟ ਨੌਜਵਾਨਾਂ ਵੱਲੋਂ ਵੀ ਅਪਲਾਈ ਕੀਤਾ ਗਿਆ ਹੈ। ਉਥੇ ਹੀ ਨੌਜਵਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਨੌਕਰੀ ਨਹੀਂ ਮਿਲਦੀ ਜਿਸ ਦੇ ਚੱਲਦੇ ਉਨ੍ਹਾਂ ਵੱਲੋਂ ਇਸ ਪੋਸਟ ਲਈ ਅਪਲਾਈ ਕੀਤਾ ਗਿਆ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਕਈ ਨੌਜਵਾਨਾਂ ਨੂੰ ਅੱਜ ਤੱਕ ਤਾਂ ਇਹੀ ਨਹੀਂ ਪਤਾ ਸੀ ਕਿ ਬੇਲਦਾਰਾਂ ਦਾ ਕੰਮ ਕੀ ਹੁੰਦਾ ਹੈ।

ਇਹ ਵੀ ਪੜ੍ਹੋ : ਮੌਸਮ ਵਿਭਾਗ ਨੇ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਲਈ ਜਾਰੀ ਕੀਤਾ ਰੈੱਡ ਅਲਰਟ, ਮੀਂਹ ਦੀ ਵੀ ਚਿਤਾਵਨੀ

ਉਥੇ ਹੀ ਨਗਰ-ਨਿਗਮ ਦੇ ਮੇਅਰ ਬਲਜੀਤ ਸਿੰਘ ਚਾਨੀ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ 45 ਪੋਸਟਾਂ ਵਿਚੋਂ 32 ਬੇਲਦਾਰ ਤਾਂ ਉਨ੍ਹਾਂ ਕੋਲ ਪਹਿਲਾਂ ਹੀ ਕੱਚੇ ਤੌਰ ’ਤੇ ਕੰਮ ਕਰ ਰਹੇ ਹਨ ਜਿਸ ਵਿਚੋਂ ਬਚੇ 16 ਲਈ ਹੀ ਇਹ ਪੋਸਟਾਂ ਕੱਢੀਆਂ ਜਾਣਗੀਆਂ। ਦੂਜੇ ਪਾਸੇ ਨਗਰ-ਨਿਗਮ ਦੇ ਚੇਅਰਮੈਨ ਵੱਲੋਂ ਬੇਲਦਾਰ ਦੀਆਂ ਪੋਸਟਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕੀ 31 ਜਨਵਰੀ ਤੱਕ ਅਪਲਾਈ ਕੀਤਾ ਜਾ ਸਕਦਾ ਹੈ, ਹੁਣ ਤੱਕ 3300 ਤੋਂ ਵੱਧ ਨੌਜਵਾਨਾਂ ਵੱਲੋਂ ਅਪਲਾਈ ਕੀਤਾ ਗਿਆ ਹੈ ਅਤੇ ਮੈਰਿਟ ਦੇ ਆਧਾਰ ’ਤੇ ਹੀ ਨੌਕਰੀਆਂ ਦਿੱਤੀਆਂ ਜਾਣਗੀਆਂ। 

ਇਹ ਵੀ ਪੜ੍ਹੋ : ਟ੍ਰੈਫਿਕ ਪੁਲਸ ਨੇ ਕੱਟੇ ਰਿਕਾਰਡ ਤੋੜ ਚਲਾਨ, ਮਾਲਾ-ਮਾਲ ਕੀਤਾ ਪੰਜਾਬ ਸਰਕਾਰ ਦਾ ਖਜ਼ਾਨਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News