3.51 ਕਰੋੜ ਤੋਂ ਵੱਧ 12-14 ਸਾਲ ਦੇ ਬੱਚਿਆਂ ਨੂੰ ਕੋਰੋਨਾ-19 ਦੀ ਦਿੱਤੀ ਵੈਕਸੀਨ ਖ਼ੁਰਾਕ
Tuesday, Jun 14, 2022 - 05:32 PM (IST)
ਜੈਤੋ (ਪਰਾਸ਼ਰ) : ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਆਖਰੀ ਰਿਪੋਰਟ ਅਨੁਸਾਰ ਅੱਜ ਸਵੇਰੇ 7 ਵਜੇ ਤੱਕ ਭਾਰਤ 'ਚ ਕੋਵਿਡ-19 ਟੀਕਾਕਰਨ ਕਵਰੇਜ 195.19 ਕਰੋੜ ਨੂੰ ਪਾਰ ਕਰ ਗਿਆ ਹੈ। ਇਹ ਉਪਲਬਧੀ 2,50,56,366 ਟੀਕਾਕਰਨ ਸੈਸ਼ਨਾਂ ਰਾਹੀਂ ਹਾਸਲ ਕੀਤੀ ਗਈ ਹੈ। ਭਾਰਤ ’ਚ 12-14 ਉਮਰ ਵਰਗ ਲਈ ਕੋਵਿਡ-19 ਟੀਕਾਕਰਨ 16 ਮਾਰਚ, 2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ 3.51 ਕਰੋੜ ਤੋਂ ਵੱਧ ਬੱਚਿਆਂ ਨੂੰ ਕੋਵਿਡ-19 ਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੈ। ਇਸੇ ਤਰ੍ਹਾਂ 18-59 ਉਮਰ ਵਰਗ ਲਈ ਸਾਵਧਾਨੀ ਦੀ ਖੁਰਾਕ ਵੀ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ ਸੀ।
ਇਹ ਵੀ ਪੜ੍ਹੋ- ਕੇਜਰੀਵਾਲ-ਭਗਵੰਤ ਮਾਨ ਦੀ ਫੇਰੀ ਨੂੰ ਲੈ ਕੇ ਜਲੰਧਰ ਪੁਲਸ ਨੇ ਜਾਰੀ ਕੀਤਾ ਸਖ਼ਤ ਫਰਮਾਨ
ਅੱਜ ਸਵੇਰੇ 7 ਵਜੇ ਤੱਕ ਦੀ ਆਰਜ਼ੀ ਰਿਪੋਰਟ ਅਨੁਸਾਰ ਕੁਲ ਟੀਕਾਕਰਨ ਦੇ ਵੇਰਵੇ ਇਸ ਪ੍ਰਕਾਰ ਹਨ। ਭਾਰਤ ਵਿਚ ਅੱਜ ਐਕਟਿਵ ਕੇਸ 47,995 ਹਨ। ਦੇਸ਼ 'ਚ ਪਿਛਲੇ 24 ਘੰਟਿਆਂ ’ਚ 4,592 ਮਰੀਜ਼ਾਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ ਦੀ ਕੁਲ ਗਿਣਤੀ 4,26,57,335 ਹੋ ਗਈ ਹੈ। ਪਿਛਲੇ 24 ਘੰਟਿਆਂ ’ਚ ਕੋਰੋਨਾ ਦੇ 8,084 ਨਵੇਂ ਮਾਮਲੇ ਸਾਹਮਣੇ ਆਏ ਹਨ। ਘੰਟਿਆਂ ਵਿਚ ਕੁਲ 2,49,418 ਟੈਸਟ ਕੀਤੇ ਗਏ ਹਨ। ਭਾਰਤ ਵਿਚ ਹੁਣ ਤਕ ਕੁਲ 85.51 ਕਰੋੜ ਤੋਂ ਵੱਧ ਲੋਕਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ।
ਇਹ ਵੀ ਪੜ੍ਹੋ- ਜਿੰਮ ਤੋਂ ਪਰਤ ਰਹੀ ਔਰਤ ਦੀ ਭਿਆਨਕ ਹਾਦਸੇ ’ਚ ਮੌਤ
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।