ਪੰਜਾਬ 'ਚ ਟੁੱਟਿਆ ਡੇਰਾ ਬਿਆਸ ਸਤਿਸੰਗ ਨੂੰ ਜਾਣ ਵਾਲਾ 100 ਸਾਲ ਤੋਂ ਵੱਧ ਪੁਰਾਣਾ ਪੁੱਲ, ਮਚੀ ਹਫ਼ੜਾ-ਦਫ਼ੜੀ
Wednesday, Feb 28, 2024 - 06:51 PM (IST)
ਹੁਸ਼ਿਆਰਪੁਰ (ਅਮਰੀਕ)- ਹੁਸ਼ਿਆਰਪੁਰ ਅੱਜ ਸਵੇਰੇ ਉਸ ਸਮੇਂ ਮਾਹੌਲ ਹਫ਼ੜਾ ਦਫ਼ੜੀ ਮੱਚ ਗਈ ਜਦੋਂ ਇਕ ਬਜਰੀ ਨਾਲ ਭਰਿਆ ਓਵਰਲੋਡ ਟਿੱਪਰ ਮੋੜ ਕੱਟਣ ਲਈ ਪੁੱਲ ਦੇ ਉੱਪਰੋਂ ਲੰਘਣ ਲੱਗਾ ਤਾਂ ਟਰੱਕ ਦਾ ਭਾਰ ਜ਼ਿਆਦਾ ਹੋਣ ਕਰਕੇ ਪੁੱਲ ਹੇਠਾਂ ਡਿੱਗ ਪਿਆ। ਉਕਤ ਪੁੱਲ ਡੇਰਾ ਬਿਆਸ ਸਤਿਸੰਗ ਭਵਨ ਨੂੰ ਜਾਣ ਵਾਲੇ ਰਸਤੇ ਨੂੰ ਜੋੜਦਾ ਸੀ। ਪੁੱਲ ਡਿੱਗਣ ਨਾਲ ਟਰੱਕ ਯੂਨੀਅਨ ਅਤੇ ਸਤਿਸੰਗ ਬਿਆਸ ਡੇਰੇ ਵੱਲੋਂ ਰੋਸ ਜਤਾਇਆ ਜਾ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ 11 ਵਜੇ ਦੇ ਕਰੀਬ ਇਕ ਓਵਰਲੋਡ ਟਿੱਪਰ ਗੜ੍ਹਸ਼ੰਕਰ ਤੋਂ ਮਾਹਿਲਪੁਰ ਵੱਲ ਨੂੰ ਆ ਰਿਹਾ ਸੀ ਜਦੋਂ ਉਹ ਮਾਹਿਲਪੁਰ ਦੇ ਮੁੱਖ ਚੌਂਕ ਵਿਚ ਪਹੁੰਚਿਆ ਤਾਂ ਟਰੱਕ ਦੀ ਲੰਬਾਈ ਜ਼ਿਆਦਾ ਹੋਣ ਕਰਕੇ ਉਸ ਨੂੰ ਮੁੜਨ ਦੀ ਤੰਗੀ ਆ ਰਹੀ ਸੀ ਅਤੇ ਉਸ ਨੂੰ ਮੌਕੇ 'ਤੇ ਮੌਜੂਦ ਪੁਲਸ ਮੁਲਾਜ਼ਮਾਂ ਵੱਲੋਂ ਸ਼ਹਿਰ ਦੇ ਬਾਹਰ ਮੋੜ ਕੱਟਣ ਲਈ ਭੇਜ ਦਿੱਤਾ ਗਿਆ ਜਦੋਂ ਟਿੱਪਰ ਮੋੜ ਕੱਟਣ ਲਈ ਟਰੱਕ ਯੂਨੀਅਨ ਤੇ ਸਤਿਸੰਗ ਬਿਆਸ ਡੇਰੇ ਵੱਲ ਜਾਣ ਵਾਲਾ ਪੁੱਲ੍ਹ 'ਤੇ ਪਹੁੰਚਿਆ ਤਾਂ 100 ਸਾਲ ਪੁਰਾਣਾ ਪੁਲ ਟਰੱਕ ਦਾ ਭਾਰ ਜ਼ਿਆਦਾ ਹੋਣ ਕਰਕੇ ਡਿੱਗ ਪਿਆ ਅਤੇ ਪੁੱਲ ਡਿੱਗਣ ਨਾਲ ਟਰੱਕ ਯੂਨੀਅਨ ਅਤੇ ਸਤਿਸੰਗ ਬਿਆਸ ਡੇਰੇ ਦੇ ਸੰਗਤਾਂ ਵਿਚ ਰੋਸ ਪਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਗਠਜੋੜ ਨੂੰ ਲੈ ਕੇ CM ਮਾਨ ਦਾ ਵੱਡਾ ਬਿਆਨ, ਸਿੱਧੂ ਨੂੰ ਪਾਰਟੀ 'ਚ ਸ਼ਾਮਲ ਕਰਨ ਸਬੰਧੀ ਕੀਤੀ ਕੋਰੀ ਨਾਂਹ
ਉਨ੍ਹਾਂ ਨੇ ਦੱਸਿਆ ਕਿ ਥਾਣਾ ਮਾਹਿਲਪੁਰ ਦੀ ਪੁਲਸ ਨੇ ਬਿਨਾਂ ਉਨ੍ਹਾਂ ਦੇ ਪ੍ਰਧਾਨ ਅਤੇ ਹੋਰ ਮੈਂਬਰਾਂ ਨੂੰ ਪੁੱਛੇ ਟਿੱਪਰ ਨੂੰ ਖਾਲੀ ਕਰਨ ਲੱਗ ਪਏ। ਉਨ੍ਹਾਂ ਨੇ ਦੱਸਿਆ ਕਿ ਜੇਕਰ ਟਰੱਕ ਮੌਕੇ ਤੋਂ ਚਲਾ ਗਿਆ ਤਾਂ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਹੋਵੇਗੀ। ਉਨ੍ਹਾਂ ਨੇ ਸਥਾਨਕ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਪੁੱਲ ਨੂੰ ਬਣਾਇਆ ਜਾਵੇ।
ਜਦੋਂ ਇਸ ਸਬੰਧੀ ਥਾਣਾ ਮੁਖੀ ਬਲਜਿੰਦਰ ਸਿੰਘ ਮੱਲੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਗੜ੍ਹਸ਼ੰਕਰ ਦੇ ਰੇਲਵੇ ਫਾਟਕ ਦੀ ਮੁਰੰਮਤ ਤਿੰਨ ਦਿਨ ਲਈ ਚੱਲ ਰਹੀ ਹੈ। ਇਸ ਕਰਕੇ ਉਨ੍ਹਾਂ ਵੱਲੋਂ ਟਰੱਕ ਨੂੰ ਮੁੜਨ ਲਈ ਅੱਗੇ ਭੇਜ ਦਿੱਤਾ ਗਿਆ ਸੀ ਅਤੇ ਜਦੋਂ ਉਹ ਮੁੜਨ ਲਈ ਪੁਰਾਣੇ ਪੁੱਲ ਤੋਂ ਲੰਘਣ ਲੱਗਾ ਤਾਂ ਉਸ ਦਾ ਭਾਰ ਜ਼ਿਆਦਾ ਹੋਣ ਕਰਕੇ ਉਹ ਡਿੱਗ ਪਿਆ। ਬਾਕੀ ਟਰੱਕ ਨੂੰ ਖ਼ਾਲੀ ਕਰਵਾ ਕੇ ਮਾਹਿਲਪੁਰ ਥਾਣੇ ਖੜ੍ਹਾ ਕਰਨਾ ਸੀ ਕਿਉਂਕਿ ਰਾਤ ਵੇਲੇ ਕੋਈ ਵੀ ਘਟਨਾ ਨਾ ਹੋ ਸਕੇ। ਉਨ੍ਹਾਂ ਨੇ ਦੱਸਿਆ ਕਿ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਪਹਿਲਾਂ ਪੀਤੀ ਇਕੱਠੇ ਸ਼ਰਾਬ ਤੇ ਖਾਧੀ ਰੋਟੀ, ਫਿਰ ਮਾਮੂਲੀ ਗੱਲ ਪਿੱਛੇ ਚਾਕੂ ਮਾਰ ਕੇ ਸਾਥੀ ਦਾ ਕਰ ਦਿੱਤਾ ਕਤਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।