ਦਿਲ ਦੇ ਦੌਰੇ ਦੌਰਾਨ ਵਧੇਰੇ ਲੋਕ ਸਿਰਫ਼ ਇਸ ਕਾਰਨ ਗੁਆ ਦਿੰਦੇ ਨੇ ਜਾਨ, ਕਦੇ ਨਾ ਕਰੋ ਨਜ਼ਰਅੰਦਾਜ਼

Thursday, Jun 01, 2023 - 03:03 PM (IST)

ਦਿਲ ਦੇ ਦੌਰੇ ਦੌਰਾਨ ਵਧੇਰੇ ਲੋਕ ਸਿਰਫ਼ ਇਸ ਕਾਰਨ ਗੁਆ ਦਿੰਦੇ ਨੇ ਜਾਨ, ਕਦੇ ਨਾ ਕਰੋ ਨਜ਼ਰਅੰਦਾਜ਼

ਜਲੰਧਰ (ਇੰਟ.) : ਭਾਰਤ ’ਚ 55 ਫ਼ੀਸਦੀ ਤੋਂ ਵੱਧ ਲੋਕ ਦਿਲ ਦੇ ਦੌਰੇ ਕਾਰਨ ਇਸ ਲਈ ਆਪਣੀ ਜਾਨ ਗੁਆ ਬੈਠਦੇ ਹਨ ਕਿਉਂਕਿ ਉਨ੍ਹਾਂ ਨੂੰ ਇਸ ਬੀਮਾਰੀ ਦਾ ਇਲਾਜ ਸਮੇਂ ’ਤੇ ਨਹੀਂ ਮਿਲਦਾ। ਲੋਕਾਂ ਨੂੰ ਹਾਰਟ ਅਟੈਕ ਦੇ ਸੰਕੇਤਾਂ ਤੇ ਲੱਛਣਾਂ ਬਾਰੇ ਪਤਾ ਹੀ ਨਹੀਂ ਹੁੰਦਾ ਅਤੇ ਉਹ ਸਮੇਂ 'ਤੇ ਹਸਪਤਾਲ ਨਹੀਂ ਪਹੁੰਚਦੇ। ਦਿੱਲੀ ਏਮਸ ਦੇ ਡਾਕਟਰਾਂ ਵਲੋਂ ਕੀਤੇ ਗਏ ਇਕ ਅਧਿਐਨ ’ਚ ਕਿਹਾ ਗਿਆ ਹੈ ਕਿ ਐਮਰਜੈਂਸੀ ਵੇਲੇ ਕਾਰਡੀਅਕ ਅਰੈਸਟ ਤੇ ਸਟ੍ਰੋਕ ਵਾਲੇ ਬਹੁਤ ਘੱਟ ਲੋਕ ਹਸਪਤਾਲ ਪਹੁੰਚਦੇ ਹਨ। ਏਮਸ ਕਮਿਊਨਿਟੀ ਮੈਡੀਸਨ ਦੇ ਪ੍ਰੋਫੈਸਰ ਡਾ. ਆਨੰਦ ਕ੍ਰਿਸ਼ਨਨ ਨੇ ਮੀਡੀਆ ਨੂੰ ਅਧਿਐਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਹ ਅਧਿਐਨ ਏਮਸ ਦੇ 3 ਵਿਭਾਗਾਂ ਕਾਰਡੀਓਲੋਜੀ, ਨਿਊਰੋਲੋਜੀ ਤੇ ਕਮਿਊਨਿਟੀ ਮੈਡੀਸਨ ਨੇ ਕੀਤਾ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦੇ ਇਸ ਵਿਭਾਗ ’ਚ ਨਿਕਲੀਆਂ ਨੌਕਰੀਆਂ, ਚਾਹਵਾਨਾਂ ਤੋਂ ਮੰਗੀਆਂ ਗਈਆਂ ਅਰਜ਼ੀਆਂ

ਸਟ੍ਰੋਕ ਦੀ ਸਥਿਤੀ ’ਚ ਇਕ ਘੰਟਾ ਬਹੁਤ ਅਹਿਮ

ਡਾ. ਆਨੰਦ ਕ੍ਰਿਸ਼ਨਨ ਨੇ ਦੱਸਿਆ ਕਿ ਇਹ ਅਧਿਐਨ ਹਰਿਆਣਾ ਦੇ ਬੱਲਭਗੜ੍ਹ ਬਲਾਕ ਫਰੀਦਾਬਾਦ ’ਚ ਕੀਤਾ ਗਿਆ ਸੀ। ਅਧਿਐਨ ’ਚ ਬ੍ਰੇਨ ਅਟੈਕ ਜਾਂ ਹਾਰਟ ਅਟੈਕ ਨਾਲ ਜਾਨ ਗੁਆਉਣ ਵਾਲੇ ਲੋਕਾਂ ਦਾ ਸੋਸ਼ਲ ਆਡਿਟ ਕੀਤਾ ਗਿਆ। ਇਸ ਦਾ ਮਕਸਦ ਇਹ ਪਤਾ ਲਾਉਣਾ ਸੀ ਕਿ ਕੀ ਸਮੇਂ ’ਤੇ ਮਰੀਜ਼ ਹਸਪਤਾਲ ਪਹੁੰਚੇ ਸਨ ਜਾਂ ਨਹੀਂ, ਇਲਾਜ ’ਚ ਕੀ ਦਿੱਕਤਾਂ ਆਈਆਂ ਜਾਂ ਦੇਰੀ ਦਾ ਕਾਰਨ ਕੀ ਰਿਹਾ? ਹਾਰਟ ਅਟੈਕ ਜਾਂ ਸਟ੍ਰੋਕ ਦੀ ਸਥਿਤੀ ’ਚ ਇਕ ਘੰਟਾ ਬਹੁਤ ਅਹਿਮ ਹੁੰਦਾ ਹੈ। ਮਰੀਜ਼ ਨੂੰ ਜਿੰਨੀ ਜਲਦੀ ਇਲਾਜ ਮਿਲੇ, ਉਸ ਦਾ ਨਤੀਜਾ ਓਨਾ ਹੀ ਬਿਹਤਰ ਹੁੰਦਾ ਹੈ।

ਇਹ ਵੀ ਪੜ੍ਹੋ : ਹਵਸ 'ਚ ਅੰਨ੍ਹੇ ਸਹੁਰੇ ਨੇ ਧੀ ਵਰਗੀ ਨੂੰਹ ਨਾਲ ਟੱਪੀਆਂ ਹੱਦਾਂ, ਪੋਤੀ ਨਾਲ ਵੀ ਕੀਤੀਆਂ ਅਸ਼ਲੀਲ ਹਰਕਤਾਂ

ਹਸਪਤਾਲ ਨਾ ਪਹੁੰਚ ਸਕਣ ਦੇ ਹਨ ਕਈ ਕਾਰਨ

ਡਾ. ਕ੍ਰਿਸ਼ਨਨ ਨੇ ਦੱਸਿਆ ਕਿ ਪਹਿਲੇ ਇਕ ਘੰਟੇ ’ਚ ਮੁਸ਼ਕਲ ਨਾਲ 10 ਫ਼ੀਸਦੀ ਲੋਕ ਹੀ ਹਸਪਤਾਲ ਪਹੁੰਚੇ। 30-40 ਫ਼ੀਸਦੀ ਲੋਕਾਂ ਨੇ ਤਾਂ ਆਪਣੇ ਕਾਰਨ ਦੇਰੀ ਨਹੀਂ ਕੀਤੀ ਸੀ। ਇਨ੍ਹਾਂ ਵਿਚ 55 ਫ਼ੀਸਦੀ ਨੂੰ ਇਹ ਸਮਝਣ ’ਚ ਦੇਰ ਲੱਗੀ ਕਿ ਉਨ੍ਹਾਂ ਨੂੰ ਕੀ ਬੀਮਾਰੀ ਸੀ। ਹਾਰਟ ਅਟੈਕ ਹੋਵੇ ਜਾਂ ਫਿਰ ਮਾਮੂਲੀ ਦਰਦ, ਉਨ੍ਹਾਂ ਨੂੰ ਇਹ ਸਮਝ ਨਹੀਂ ਆਇਆ ਕਿ ਹਸਪਤਾਲ ਜਾਣਾ ਚਾਹੀਦਾ ਹੈ ਜਾਂ ਨਹੀਂ। 20 ਤੋਂ 30 ਫ਼ੀਸਦੀ ਲੋਕ ਅਜਿਹੇ ਵੀ ਸਨ ਜਿਨ੍ਹਾਂ ਨੇ ਹਸਪਤਾਲ ਜਾਣ ਬਾਰੇ ਸੋਚਿਆ ਪਰ ਸਮੇਂ ’ਤੇ ਵਾਹਨ ਦੀ ਸਹੂਲਤ ਨਹੀਂ ਮਿਲ ਸਕੀ। ਲੋਕਾਂ ਨੂੰ ਹਸਪਤਾਲ ਪਹੁੰਚਣ ’ਚ ਵਿੱਤੀ ਪ੍ਰੇਸ਼ਾਨੀ ਅਤੇ ਭੂਗੋਲਿਕ ਕਾਰਨ ਵੀ ਰਹੇ।

ਇਹ ਵੀ ਪੜ੍ਹੋ : ਖੇਡ ਜਗਤ 'ਚ ਸੋਗ ਦੀ ਲਹਿਰ, ਪੰਜਾਬ ਦੇ ਖਿਡਾਰੀ ਦੀ ਅਮਰੀਕਾ 'ਚ ਦਰਦਨਾਕ ਮੌਤ

ਕੋਵਿਡ ਕਾਲ ਦੇ ਡਾਟਾ ’ਤੇ ਆਧਾਰਤ ਹੈ ਅਧਿਐਨ

ਡਾ. ਕ੍ਰਿਸ਼ਨਨ ਨੇ ਦੱਸਿਆ ਕਿ ਅਧਿਐਨ ਕੋਰੋਨਾ ਮਹਾਮਾਰੀ ਤੋਂ ਪਹਿਲਾਂ ਸ਼ੁਰੂ ਕੀਤਾ ਗਿਆ ਸੀ ਅਤੇ ਅਸੀਂ ਡਾਟਾ ਜਮ੍ਹਾ ਕਰਦੇ-ਕਰਦੇ ਕੋਵਿਡ-19 ਦੀ ਸ਼ੁਰੂਆਤ ਤਕ ਪਹੁੰਚ ਗਏ ਸੀ। ਇਹ ਸਾਲ 2020-21 ਦਾ ਡਾਟਾ ਹੈ। ਅਧਿਐਨ ਸ਼ੁਰੂ ’ਚ ਲਗਭਗ 4 ਹਜ਼ਾਰ ਮੌਤਾਂ ਨਾਲ ਕੀਤਾ ਗਿਆ। ਇਸ ਵਿਚ ਅਸੀਂ ਲਗਭਗ 400 ਮੌਤਾਂ ਦਾ ਸੋਸ਼ਲ ਆਡਿਟ ਕੀਤਾ। ਇਸ ਵਿਚ ਮ੍ਰਿਤਕ ਦੇ ਪਰਿਵਾਰ ਨਾਲ ਵਿਸਥਾਰ ਨਾਲ ਗੱਲਬਾਤ ਕੀਤੀ ਗਈ। ਇਹ ਪੂਰਾ ਅਧਿਐਨ ਆਈ. ਸੀ. ਐੱਮ. ਆਰ. ਵਲੋਂ ਫੰਡਿਡ ਸੀ। ਸਾਡੇ ਅਧਿਐਨ ’ਚ ਜੋ ਅੰਕੜੇ ਸਾਹਮਣੇ ਆਏ ਹਨ, ਉਨ੍ਹਾਂ ਦਾ ਫ਼ੀਸਦੀ ਦੇਸ਼ ਦੇ ਸਾਰੇ ਹਿੱਸਿਆਂ ਵਿਚ ਕੁਝ ਅਜਿਹਾ ਹੀ ਮਿਲੇਗਾ। ਪਹਿਲੇ ਅਧਿਐਨ ਹਸਪਤਾਲਾਂ ’ਤੇ ਆਧਾਰਤ ਸਨ। ਇਹ ਪਹਿਲਾ ਸਰਵੇ ਹੈ ਜੋ ਕਮਿਊਨਿਟੀ ’ਚ ਜਾ ਕੇ ਕੀਤਾ ਗਿਆ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Harnek Seechewal

Content Editor

Related News