ਪੰਜਾਬ ''ਚ ਚੱਲ ਰਹੀ ''ਲੂ'' ਦੀ ਲਪੇਟ ''ਚ ''ਮੂੰਗ'' ਦੀ ਫ਼ਸਲ, ਕਿਸਾਨ ਹੋ ਰਹੇ ਪਰੇਸ਼ਾਨ

Monday, Jun 13, 2022 - 12:05 PM (IST)

ਪੰਜਾਬ ''ਚ ਚੱਲ ਰਹੀ ''ਲੂ'' ਦੀ ਲਪੇਟ ''ਚ ''ਮੂੰਗ'' ਦੀ ਫ਼ਸਲ, ਕਿਸਾਨ ਹੋ ਰਹੇ ਪਰੇਸ਼ਾਨ

ਚੰਡੀਗੜ੍ਹ : ਪੰਜਾਬ 'ਚ ਚੱਲ ਰਹੀ ਲੂ ਨੇ ਜਿੱਥੇ ਲੋਕਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ, ਉੱਥੇ ਹੀ ਇਸ ਕਾਰਨ ਫ਼ਸਲਾਂ ਵੀ ਪ੍ਰਭਾਵਿਤ ਹੋ ਰਹੀਆਂ ਹਨ। ਇਸ ਦਾ ਸਭ ਤੋਂ ਜ਼ਿਆਦਾ ਅਸਰ ਇਨ੍ਹੀਂ ਦਿਨੀਂ ਮੂੰਗੀ ਦੀ ਫ਼ਸਲ 'ਤੇ ਪੈ ਰਿਹਾ ਹੈ ਕਿਉਂਕਿ ਮੂੰਗੀ 'ਤੇ ਆ ਰਹੇ ਫੁੱਲ ਚੱਲ ਰਹੀ ਤੇਜ਼ ਲੂ ਕਾਰਨ ਮੁਰਝਾ ਰਹੇ ਹਨ। ਖੇਤੀ ਮਾਹਿਰਾਂ ਦਾ ਦਾਅਵਾ ਹੈ ਕਿ ਲੂ ਕਾਰਨ ਸੂਬੇ 'ਚ 10 ਫ਼ੀਸਦੀ ਤੱਕ ਨਵੀਆਂ ਫ਼ਸਲਾਂ ਨੂੰ ਨੁਕਸਾਨ ਪੁੱਜਿਆ ਹੈ। ਇਸ ਲੂ ਦਾ ਪ੍ਰਕੋਪ ਪਿਛਲੇ ਇਕ ਹਫ਼ਤੇ ਤੋਂ ਲਗਾਤਾਰ ਜਾਰੀ ਹੈ।

ਕਿਸਾਨਾਂ ਦਾ ਕਹਿਣਾ ਹੈ ਕਿ ਗਰਮ ਹਵਾਵਾਂ ਕਾਰਨ ਮੂੰਗ ਦੇ ਫੁੱਲ ਝੁਲਸਣ ਲੱਗੇ ਹਨ ਅਤੇ ਹੁਣ ਤੱਕ ਫ਼ਸਲਾਂ ਦਾ ਕਾਫ਼ੀ ਨੁਕਸਾਨ ਹੋ ਚੁੱਕਾ ਹੈ। ਇਸ ਤੋਂ ਪਹਿਲਾਂ ਕਿਸਾਨ ਗਰਮੀ ਕਾਰਨ ਕਣਕ ਦੀ ਫ਼ਸਲ ਦੇ ਹੋਏ ਨੁਕਸਾਨ ਨੂੰ ਝੱਲ ਚੁੱਕੇ ਹਨ। ਮੌਸਮ ਵਿਭਾਗ ਮੁਤਾਬਕ ਫਿਲਹਾਲ ਰਾਹਤ ਦੇ ਆਸਾਰ ਨਹੀਂ ਹੈ ਅਤੇ ਮਾਨਸੂਨ ਬਾਰੇ ਵੀ ਅਜੇ ਕੁੱਝ ਨਹੀਂ ਕਿਹਾ ਜਾ ਸਕਦਾ। ਫਿਲਹਾਲ ਕਿਸਾਨਾਂ ਨੂੰ ਨਵੀਂ ਫ਼ਸਲ 'ਚ ਪਾਣੀ ਦੀ ਕਮੀ ਨਾ ਹੋਣ ਦੀ ਸਲਾਹ ਦਿੱਤੀ ਗਈ ਹੈ।


author

Babita

Content Editor

Related News